Nangal News: ਨੰਗਲ ਦੇ ਐਮਪੀ ਕੋਠੀ ਇਲਾਕੇ ਦੇ ਇੱਕ ਘਰ ਵਿੱਚੋਂ ਲੱਖਾਂ ਰੁਪਏ ਦੇ ਗਹਿਣੇ ਚੋਰੀ ਹੋ ਗਏ ਅਤੇ ਇਹ ਚੋਰੀ ਉਸ ਸਮੇਂ ਹੋਈ ਜਦੋਂ ਘਰ ਦੇ ਮਾਲਕ ਪਿਛਲੇ 15 ਦਿਨਾਂ ਤੋਂ ਆਪਣੇ ਇਲਾਜ ਲਈ ਆਪਣੀ ਧੀ ਕੋਲ ਪਠਾਨਕੋਟ ਗਏ ਹੋਏ ਸਨ।
Trending Photos
Nangal News (ਬਿਮਲ ਸ਼ਰਮਾ): ਨੰਗਲ ਦੇ ਐਮਪੀ ਕੋਠੀ ਇਲਾਕੇ ਦੇ ਇੱਕ ਘਰ ਵਿੱਚੋਂ ਲੱਖਾਂ ਰੁਪਏ ਦੇ ਗਹਿਣੇ ਚੋਰੀ ਹੋ ਗਏ ਅਤੇ ਇਹ ਚੋਰੀ ਉਸ ਸਮੇਂ ਹੋਈ ਜਦੋਂ ਘਰ ਦੇ ਮਾਲਕ ਪਿਛਲੇ 15 ਦਿਨਾਂ ਤੋਂ ਆਪਣੇ ਇਲਾਜ ਲਈ ਆਪਣੀ ਧੀ ਕੋਲ ਪਠਾਨਕੋਟ ਗਏ ਹੋਏ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਜੰਗ ਬਹਾਦਰ ਬਜ਼ੁਰਗ ਜੋ ਐਨਐਫਐਲ ਤੋਂ ਸੇਵਾਮੁਕਤ ਹੈ ਅਤੇ ਉਸਦੀ ਪਤਨੀ ਵੀ ਹਸਪਤਾਲ ਤੋਂ ਸੇਵਾਮੁਕਤ ਹੈ। ਪਿਛਲੇ 15 ਦਿਨਾਂ ਤੋਂ ਪਤੀ-ਪਤਨੀ ਆਪਣੀ ਧੀ ਦੇ ਕੋਲ ਇਲਾਜ ਲਈ ਪਠਾਨਕੋਟ ਗਏ ਹੋਏ ਸਨ ਅਤੇ ਜਾਂਦੇ ਸਮੇਂ ਉਨ੍ਹਾਂ ਨੇ ਆਪਣੇ ਗੁਆਂਢੀ ਨੂੰ ਸੁਰੱਖਿਆ ਲਈ ਉੱਥੇ ਸੌਣ ਲਈ ਕਿਹਾ ਸੀ।
ਗੁਆਂਢੀ ਰਾਤ ਨੂੰ ਉੱਥੇ ਸੌਣ ਲਈ ਰੋਜ਼ਾਨਾ ਆ ਰਿਹਾ ਸੀ ਪਰ ਸ਼ਨਿੱਚਰਵਾਰ ਰਾਤ ਨੂੰ ਉਹ ਕਿਸੇ ਕੰਮ ਕਾਰਨ ਉੱਥੇ ਸੌਣ ਨਹੀਂ ਆਇਆ, ਇਸ ਲਈ ਚੋਰਾਂ ਨੇ ਇਸਦਾ ਫਾਇਦਾ ਉਠਾਉਂਦੇ ਹੋਏ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਕਾਕੂ ਨਾਮ ਦੇ ਇੱਕ ਨੌਜਵਾਨ ਨੇ ਦੱਸਿਆ ਕਿ ਜਦੋਂ ਉਹ ਰਾਤ ਨੂੰ ਸੌਣ ਲਈ ਘਰ ਆਇਆ ਤਾਂ ਉਹ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਘਰ ਦੀਆਂ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ ਅਤੇ ਸਾਮਾਨ ਪੂਰੀ ਤਰ੍ਹਾਂ ਇਧਰ-ਉਧਰ ਖਿੱਲਰਿਆ ਹੋਇਆ ਸੀ। ਇਸ ਲਈ ਨੌਜਵਾਨ ਨੇ ਤੁਰੰਤ ਠੇਕੇਦਾਰ ਅਰੁਣ ਸੋਨੀ ਨੂੰ ਇਸ ਬਾਰੇ ਸੂਚਿਤ ਕੀਤਾ ਅਤੇ ਉਸਨੇ ਪੁਲਿਸ ਨੂੰ ਵੀ ਇਸ ਬਾਰੇ ਸੂਚਿਤ ਕੀਤਾ ਅਤੇ ਪੁਲਿਸ ਨੇ ਆ ਕੇ ਜਾਂਚ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਅਲਮਾਰੀ ਦੇ ਕੋਲ 500-500 ਦੇ 36 ਨੋਟ ਪਏ ਮਿਲੇ। ਜਦੋਂ ਇਸ ਬਾਰੇ ਜਾਣਕਾਰੀ ਲੈਣ ਲਈ ਠੇਕੇਦਾਰ ਅਰੁਣ ਸੋਨੀ ਨਾਲ ਸੰਪਰਕ ਕੀਤਾ ਗਿਆ ਤਾਂ ਉਸਨੇ ਕਿਹਾ ਕਿ ਉਸਨੇ ਘਰ ਦੇ ਮਾਲਕ ਜੰਗ ਬਹਾਦਰ ਨਾਲ ਫੋਨ 'ਤੇ ਗੱਲ ਕੀਤੀ ਜਿਸ ਵਿੱਚ ਕਿਹਾ ਗਿਆ ਹੈ ਕਿ ਘਰ ਵਿੱਚ 18 ਹਜ਼ਾਰ ਨਕਦੀ ਅਤੇ 3 ਤੋਲੇ ਸੋਨਾ ਹੈ।
ਸੋਨੀ ਨੇ ਕਿਹਾ ਕਿ 18 ਹਜ਼ਾਰ ਨਕਦੀ ਮਿਲੀ ਹੈ ਪਰ ਸੋਨੇ ਦੇ ਗਹਿਣੇ ਗਾਇਬ ਹਨ। ਦੂਜੇ ਪਾਸੇ ਮੌਕੇ 'ਤੇ ਪਹੁੰਚੇ ਜਾਂਚ ਅਧਿਕਾਰੀ ਏਐਸਆਈ ਕੇਸ਼ਵ ਕੁਮਾਰ ਨੇ ਚੋਰੀ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਚੋਰਾਂ ਤੱਕ ਪਹੁੰਚਣ ਲਈ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਸਕੈਨ ਕੀਤੀ ਜਾ ਰਹੀ ਹੈ।