UPSC CSE Results 2024: ਯੂਪੀਐਸਸੀ ਦੇ ਨਤੀਜੇ ਵਿੱਚ 147ਵਾਂ ਰੈਂਕ ਹਾਸਲ ਕਰਨ ਵਾਲੀ ਜਨਦੀਪ ਕੌਰ ਟਿਵਾਣਾ ਦਾ ਸਨਮਾਨ
Advertisement
Article Detail0/zeephh/zeephh2728014

UPSC CSE Results 2024: ਯੂਪੀਐਸਸੀ ਦੇ ਨਤੀਜੇ ਵਿੱਚ 147ਵਾਂ ਰੈਂਕ ਹਾਸਲ ਕਰਨ ਵਾਲੀ ਜਨਦੀਪ ਕੌਰ ਟਿਵਾਣਾ ਦਾ ਸਨਮਾਨ

UPSC CSE Results 2024:  ਯੂਪੀਐਸਸੀ ਦੇ ਨਤੀਜੇ ਵਿੱਚ ਆਲ ਇੰਡੀਆ ਵਿੱਚੋਂ 147ਵਾਂ ਰੈਂਕ ਹਾਸਲ ਕਰਨ ਵਾਲੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਚਨਾਰਥਲ ਖੁਰਦ ਦੀ ਜਨਦੀਪ ਕੌਰ ਟਿਵਾਣਾ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। 

UPSC CSE Results 2024: ਯੂਪੀਐਸਸੀ ਦੇ ਨਤੀਜੇ ਵਿੱਚ 147ਵਾਂ ਰੈਂਕ ਹਾਸਲ ਕਰਨ ਵਾਲੀ ਜਨਦੀਪ ਕੌਰ ਟਿਵਾਣਾ ਦਾ ਸਨਮਾਨ

UPSC CSE Results 2024 (ਜਗਮੀਤ ਸਿੰਘ):  ਯੂਪੀਐਸਸੀ ਦੇ ਨਤੀਜੇ ਵਿੱਚ ਆਲ ਇੰਡੀਆ ਵਿੱਚੋਂ 147ਵਾਂ ਰੈਂਕ ਹਾਸਲ ਕਰਨ ਵਾਲੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਚਨਾਰਥਲ ਖੁਰਦ ਦੀ ਜਨਦੀਪ ਕੌਰ ਟਿਵਾਣਾ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਜਨਦੀਪ ਕੌਰ ਟਿਵਾਣਾ ਨੇ ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ।

ਇਸ ਦੌਰਾਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਭਾਈ ਹਰਪਾਲ ਸਿੰਘ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਵਤਾਰ ਸਿੰਘ ਰਿਆ ਵੱਲੋਂ ਜਪਨੀਤ ਕੌਰ ਟਿਵਾਣਾ ਨੂੰ ਸਿਰੋਪਾਓ ਸਾਹਿਬ ਨਾਲ ਸਨਮਾਨ ਕੀਤਾ ਗਿਆ। ਦੱਸ ਦਈਏ ਕਿ ਮੌਜੂਦਾ ਸਮੇਂ ਇਨਕਮ ਟੈਕਸ ਵਿੱਚ ਇੰਸਪੈਕਟਰ ਵਜੋਂ ਸੇਵਾਵਾਂ ਨਿਭਾ ਰਹੇ ਹਨ।

ਇਸ ਮੌਕੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਜਨਦੀਪ ਕੌਰ ਟਿਵਾਣਾ ਨੇ ਆਪਣੀ ਇਸ ਕਾਮਯਾਬੀ ਪਿੱਛੇ ਸਖਤ ਮਿਹਨਤ ਦੱਸੀ ਉੱਥੇ ਹੀ ਇਸ ਦਾ ਸਿਹਰਾ ਆਪਣੇ ਮਾਤਾ ਪਿਤਾ ਨੂੰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਤਿਆਰੀ ਵਿੱਚ ਮਿਹਨਤ ਕਰਦਿਆਂ ਦਿਨ ਰਾਤ ਤੱਕ ਦਾ ਪਤਾ ਨਹੀਂ ਲੱਗਦਾ ਸੀ ਤੇ ਹੋਰਨਾਂ ਲੜਕੀਆਂ ਨੂੰ ਵੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਅੱਗੇ ਆਉਣਾ ਚਾਹੀਦਾ ਹੈ।

ਇਸ ਮੌਕੇ ਐਸਜੀਪੀਸੀ ਮੈਂਬਰ ਅਵਤਾਰ ਸਿੰਘ ਰਿਆ ਤੇ ਸਥਾਨਕ ਨਿਵਾਸੀਆਂ ਨੇ ਜਨਦੀਪ ਕੌਰ ਵੱਲੋਂ ਇਸ ਪ੍ਰਾਪਤੀ ਉਤੇ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਲੜਕੀਆਂ ਅੱਜ ਕਿਸੇ ਵੀ ਖੇਤਰ ਵਿੱਚੋਂ ਲੜਕਿਆਂ ਨਾਲੋਂ ਘੱਟ ਨਹੀਂ ਹਨ ਅਤੇ ਹਰ ਮੁਕਾਮ ਹਾਸਲ ਕਰ ਰਹੀਆਂ ਹਨ। ਮਾਪਿਆਂ ਨੂੰ ਵੀ ਆਪਣੀਆਂ ਲੜਕੀਆਂ ਦੀ ਹੌਸਲਾ ਅਫਜਾਈ ਕਰਨੀ ਚਾਹੀਦੀ ਹੈ ਅਤੇ ਹਰੇਕ ਖੇਤਰ ਵਿੱਚ ਅੱਗੇ ਆਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ : Pahalgam Terror attack: ਪਹਿਲਗਾਮ ਹਮਲੇ ਪਿੱਛੋਂ ਪੰਜਾਬ ਵਿੱਚ ਰੈਡ ਅਲਰਟ, ਸੀਐਮ ਮਾਨ ਨੇ ਕਿਹਾ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ

ਉਨ੍ਹਾਂ ਨੇ ਦੱਸਿਆ ਕਿ ਜਪਨੀਤ ਕੌਰ ਨੇ ਯੂਪੀਐਸਸੀ ਦੀ ਪ੍ਰੀਖਿਆ ਵਿੱਚ ਆਲ ਇੰਡੀਆ ਭਰ ਵਿੱਚੋਂ 147ਵਾਂ ਰੈਂਕ ਹਾਸਲ ਕਰਕੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਨਾਮ ਅੰਤਰਰਾਸ਼ਟਰੀ ਪੱਧਰ ਉਤੇ ਰੁਸ਼ਨਾਇਆ ਹੈ।

ਇਹ ਵੀ ਪੜ੍ਹੋ : Pahalgam Attack: ਪਹਿਲਗਾਮ ਹਮਲੇ ਦੇ ਅੱਤਵਾਦੀਆਂ ਦੇ ਸਕੈਚ ਜਾਰੀ; ਫ਼ੌਜ ਨੂੰ ਅਲਰਟ ਰਹਿਣ ਦੇ ਆਦੇਸ਼

Trending news

;