ਕੋਟਕਪੂਰਾ ਪੁਲਿਸ ਵੱਲੋਂ ਸ਼ਹਿਰ ਵਿੱਚ ਭਾਰੀ ਸੁਰਖਿਆ ਫੋਰਸ ਨਾਲ ਕੱਢਿਆ ਗਿਆ ਫਲੈਗ ਮਾਰਚ
Advertisement
Article Detail0/zeephh/zeephh2837402

ਕੋਟਕਪੂਰਾ ਪੁਲਿਸ ਵੱਲੋਂ ਸ਼ਹਿਰ ਵਿੱਚ ਭਾਰੀ ਸੁਰਖਿਆ ਫੋਰਸ ਨਾਲ ਕੱਢਿਆ ਗਿਆ ਫਲੈਗ ਮਾਰਚ

Kotkapura News: ਕੋਟਕਪੂਰਾ ਵਿਖੇ ਪੁਲਿਸ ਵੱਲੋਂ ਸ਼ਹਿਰ ਵਿੱਚ ਅਮਨ ਸ਼ਾਂਤੀ ਕਾਇਮ ਰੱਖਣ ਅਤੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਮਜਬੂਤ ਕਰਨ ਲਈ ਭਾਰੀ ਸੁਰਖਿਆ ਫੋਰਸ ਨਾਲ ਫਲੈਗ ਮਾਰਚ ਕੱਢਿਆ ਗਿਆ ਹੈ। 

 

ਕੋਟਕਪੂਰਾ ਪੁਲਿਸ ਵੱਲੋਂ ਸ਼ਹਿਰ ਵਿੱਚ ਭਾਰੀ ਸੁਰਖਿਆ ਫੋਰਸ ਨਾਲ ਕੱਢਿਆ ਗਿਆ ਫਲੈਗ ਮਾਰਚ

Kotkapura News (ਖੇਮ ਚੰਦ): ਕੋਟਕਪੂਰਾ ਵਿਖੇ ਪੁਲਿਸ ਵੱਲੋਂ ਸ਼ਹਿਰ ਵਿੱਚ ਅਮਨ ਸ਼ਾਂਤੀ ਕਾਇਮ ਰੱਖਣ ਅਤੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਮਜਬੂਤ ਕਰਨ ਲਈ ਫਲੈਗ ਮਾਰਚ ਕੱਢਿਆ ਗਿਆ। ਇਹ ਫਲੈਗ ਮਾਰਚ ਥਾਣਾ ਸਿਟੀ ਤੋਂ ਸ਼ੁਰੂ ਹੋ ਜੋ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਹੁੰਦਾ ਹੋਇਆ ਵਾਪਸ ਥਾਣੇ ਵਿੱਚ ਹੀ ਸਮਾਪਤ ਕੀਤਾ ਗਿਆ। 
 
ਜਿਲ੍ਹੇ ਦੀ ਐਸਐਸਪੀ ਡਾਕਟਰ ਪ੍ਰਗਿਆ ਜੈਨ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਇਸ ਫਲੈਗ ਮਾਰਚ ਦੀ ਅਗਵਾਈ ਜ਼ਿਲੇ ਦੇ ਐਸਪੀ ਮਨਵਿੰਦਰ ਬੀਰ ਸਿੰਘ ਵੱਲੋਂ ਕੀਤੀ ਗਈ ਜਿਸ ਵਿੱਚ ਸਬ ਡਵੀਜ਼ਨ ਕੋਟਕਪੂਰਾ ਦੇ ਡੀਐਸਪੀ ਜਤਿੰਦਰ ਸਿੰਘ, ਡੀਐਸਪੀ ਫਰੀਦਕੋਟ ਸੰਜੀਵ ਕੁਮਾਰ ਸਮੇਤ ਥਾਣਾ ਸਿਟੀ ਅਤੇ ਸਦਰ ਦੇ ਐਸਐਚਓ ਸ਼ਾਮਿਲ ਹੋਏ। ਇਸ ਫਲੈਗ ਮਾਰਚ ਵਿੱਚ ਤਕਰੀਬਨ 150 ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭਾਗ ਲਿਆ ਅਤੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਮਜਬੂਤ ਕੀਤਾ ਗਿਆ।  
 
ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਐਸਪੀ ਮਨਵਿੰਦਰ ਬੀਰ ਸਿੰਘ ਨੇ ਕਿਹਾ ਕਿ ਜਿਲ੍ਹਾ ਪੁਲਿਸ ਵੱਲੋਂ ਸਮੇਂ ਸਮੇਂ ਤੇ ਸ਼ਹਿਰੀ ਅਤੇ ਪੇਂਡੂ ਇਲਾਕੇ ਵਿੱਚ ਅਮਨ ਸ਼ਾਂਤੀ ਕਾਇਮ ਰੱਖਣ ਅਤੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਮਜਬੂਤ ਕਰਨ ਵਾਸਤੇ ਫਲੈਗ ਮਾਰਚ ਕੱਢੇ ਜਾਂਦੇ ਹਨ। ਇਸੇ ਲੜੀ ਦੇ ਤਹਿਤ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਫਰੀਦਕੋਟ ਅਤੇ ਜੈਤੋ ਵਿੱਚ ਵੀ ਇਸ ਤਰ੍ਹਾਂ ਦੇ ਫਲੈਗ ਮਾਰਚ ਕੱਢੇ ਜਾਣਗੇ। ਨਾਲ ਹੀ ਇਸ ਦਾ ਮਕਸਦ ਲੋਕਾਂ ਵਿੱਚ ਪੁਲਿਸ ਦੇ ਪ੍ਰਤੀ ਵਿਸ਼ਵਾਸ ਨੂੰ ਵਧਾਉਣਾ ਹੈ।

 

Trending news

;