Trending Photos
Malout News (ਅਨਮੋਲ ਸਿੰਘ ਵੜਿੰਗ): ਮਲੋਟ ਦੇ ਪ੍ਰੇਮ ਲਾਟਰੀ ਸਟਾਲ ਤੋਂ ਵਿਕੀ ਨਾਗਾਲੈਂਡ ਮਹੀਨਾ ਵਾਰੀ ਲਾਟਰੀ ਜਿਸ ਦਾ ਕੱਲ੍ਹ ਡਰਾਅ ਨਿਕਲਿਆ ਹੈ। ਢਾਈ ਕਰੋੜ ਦੀ ਲਾਟਰੀ ਮਲੋਟ ਦੇ ਇਕ ਵਿਆਕਤੀ ਨੂੰ ਨਿਕਲੀ ਜਿਸ ਉਤੇ ਮਲੋਟ ਇਲਾਕੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ।
ਮਲੋਟ ਦਾ ਰਹਿਣ ਵਾਲਾ ਡਿਪਟੀ ਬਾਂਸਲ ਕਰੋੜਪਤੀ ਬਣ ਗਿਆ ਹੈ। ਜਿਸ ਉਤੇ ਅੱਜ ਪ੍ਰੇਮ ਲਾਟਰੀ ਵਿਕਰੇਤਾ ਸਾਹਿਲ ਗਰਗ ਸਟਾਲ ਉਤੇ ਵਧਾਈ ਦੇਣ ਵਾਲਿਆਂ ਦਾ ਤਾਂਤਾਂ ਲੱਗਿਆ ਰਿਹਾ। ਉਨ੍ਹਾਂ ਵੱਲੋਂ ਢੋਲ ਵਜਾ ਕੇ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ ਗਈ। ਇਸ ਮੌਕੇ ਲਾਟਰੀ ਵੇਚਣ ਵਾਲਾ ਵਿਅਕਤੀ ਵੀ ਹਾਜ਼ਰ ਰਹੇ।