ਪੰਜਾਬ 'ਚ ਮੌਸਮ ਦੇ ਰੁਖ 'ਚ ਵੱਡਾ ਬਦਲਾਅ, ਆਈਐਮਡੀ ਵੱਲੋਂ ਯੈਲੋ ਅਲਰਟ ਜਾਰੀ
Advertisement
Article Detail0/zeephh/zeephh2786743

ਪੰਜਾਬ 'ਚ ਮੌਸਮ ਦੇ ਰੁਖ 'ਚ ਵੱਡਾ ਬਦਲਾਅ, ਆਈਐਮਡੀ ਵੱਲੋਂ ਯੈਲੋ ਅਲਰਟ ਜਾਰੀ

Punjab Weather Update: ਕੇਰਲਾ ਵਿੱਚ ਮੌਨਸੂਨ 24 ਮਈ ਨੂੰ ਹੀ ਦਸਤਕ ਦੇ ਚੁੱਕਾ ਹੈ ਜੋ ਕਿ ਆਮ ਤਰੀਕ ਤੋਂ ਲਗਭਗ 8 ਦਿਨ ਪਹਿਲਾਂ ਪਹੁੰਚਿਆ ਹੈ। ਜੇਕਰ ਮੌਨਸੂਨ ਦੇ ਵਿਚਕਾਰ ਕੋਈ ਰੁਕਾਵਟ ਨਹੀਂ ਆਉਂਦੀ, ਤਾਂ ਪੰਜਾਬ ਵਿੱਚ ਵੀ ਮੌਨਸੂਨ ਦੀ ਐਡਵਾਂਸ ਐਂਟਰੀ ਹੋ ਸਕਦੀ ਹੈ।

ਪੰਜਾਬ 'ਚ ਮੌਸਮ ਦੇ ਰੁਖ 'ਚ ਵੱਡਾ ਬਦਲਾਅ, ਆਈਐਮਡੀ ਵੱਲੋਂ ਯੈਲੋ ਅਲਰਟ ਜਾਰੀ

Punjab Weather Updateਪੰਜਾਬ ਵਿੱਚ ਮੌਸਮ 'ਚ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਆਉਣ ਵਾਲੇ ਦੋ ਦਿਨਾਂ ਦੌਰਾਨ ਉੱਤਰੀ-ਪੂਰਬੀ ਅਤੇ ਦੱਖਣੀ-ਪੱਛਮੀ ਇਲਾਕਿਆਂ ਵਿੱਚ ਹਲਕੀਆਂ ਬਾਰਿਸ਼ਾਂ ਅਤੇ ਗਰਜ-ਚਮਕ ਵਾਲਾ ਮੌਸਮ ਰਹਿ ਸਕਦਾ ਹੈ। ਭਾਰਤੀ ਮੌਸਮ ਵਿਭਾਗ (ਆਈਐਮਡੀ) ਵੱਲੋਂ ਇਸ ਸਬੰਧੀ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੀ ਮੌਸਮ ਵਿਭਾਗ ਵਿਗਿਆਨੀ ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਵਿੱਚ ਮੌਸਮ ਵਿੱਚ ਝਟਕਿਆਂ ਵਰਗਾ ਬਦਲਾਅ ਆਇਆ ਹੈ। ਦਿਨ ਦਾ ਤਾਪਮਾਨ 35 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਤੌਰ ਤੇ ਦਰਜ ਹੋਣ ਵਾਲੇ ਤਾਪਮਾਨ ਨਾਲੋਂ ਪੰਜ ਡਿਗਰੀ ਘੱਟ ਹੈ। ਰਾਤ ਦਾ ਤਾਪਮਾਨ 22.2 ਡਿਗਰੀ ਰਿਹਾ, ਜੋ ਕਿ ਆਮ ਨਾਲੋਂ ਦੋ ਡਿਗਰੀ ਘੱਟ ਸੀ। ਇਸ ਬਦਲਾਅ ਕਾਰਨ ਲੋਕਾਂ ਨੂੰ ਹੀਟ ਵੇਵ ਤੋਂ ਕਾਫੀ ਰਾਹਤ ਮਿਲੀ ਹੈ।

ਉਨ੍ਹਾਂ ਦੱਸਿਆ ਕਿ ਕੇਰਲਾ ਵਿੱਚ ਮੌਨਸੂਨ 24 ਮਈ ਨੂੰ ਹੀ ਦਸਤਕ ਦੇ ਚੁੱਕਾ ਹੈ ਜੋ ਕਿ ਆਮ ਤਰੀਕ ਤੋਂ ਲਗਭਗ 8 ਦਿਨ ਪਹਿਲਾਂ ਪਹੁੰਚਿਆ ਹੈ। ਜੇਕਰ ਮੌਨਸੂਨ ਦੇ ਵਿਚਕਾਰ ਕੋਈ ਰੁਕਾਵਟ ਨਹੀਂ ਆਉਂਦੀ, ਤਾਂ ਪੰਜਾਬ ਵਿੱਚ ਵੀ ਮੌਨਸੂਨ ਦੀ ਐਡਵਾਂਸ ਐਂਟਰੀ ਹੋ ਸਕਦੀ ਹੈ।

TAGS

Trending news

;