Mansa News: ਮਾਨਸਾ ਪੀਆਰਟੀਸੀ ਅੱਡਾ ਇੰਚਾਰਜ ਤੇ ਕੰਡਕਟਰ ਉਤੇ ਕੀਤਾ ਜਾਨਲੇਵਾ ਹਮਲਾ
Advertisement
Article Detail0/zeephh/zeephh2780545

Mansa News: ਮਾਨਸਾ ਪੀਆਰਟੀਸੀ ਅੱਡਾ ਇੰਚਾਰਜ ਤੇ ਕੰਡਕਟਰ ਉਤੇ ਕੀਤਾ ਜਾਨਲੇਵਾ ਹਮਲਾ

Mansa News: ਮਾਨਸਾ ਬੱਸ ਅੱਡੇ ਉਤੇ ਦੋ ਨੌਜਵਾਨਾਂ ਤੇ ਇੱਕ ਔਰਤ ਨੇ ਮਾਨਸਾ ਪੀਆਰਟੀਸੀ ਅੱਡਾ ਇੰਚਾਰਜ ਕੇਵਲ ਸਿੰਘ ਤੇ ਐਡਵਾਂਸ ਬੁਕਿੰਗ ਕਰਨ ਵਾਲੇ ਕੰਡਕਟਰ ਉਤੇ ਜਾਨਲੇਵਾ ਹਮਲਾ ਕਰ ਦਿੱਤਾ।

Mansa News: ਮਾਨਸਾ ਪੀਆਰਟੀਸੀ ਅੱਡਾ ਇੰਚਾਰਜ ਤੇ ਕੰਡਕਟਰ ਉਤੇ ਕੀਤਾ ਜਾਨਲੇਵਾ ਹਮਲਾ

Mansa News: ਮਾਨਸਾ ਬੱਸ ਅੱਡੇ ਉਤੇ ਦੋ ਨੌਜਵਾਨਾਂ ਤੇ ਇੱਕ ਔਰਤ ਨੇ ਮਾਨਸਾ ਪੀਆਰਟੀਸੀ ਅੱਡਾ ਇੰਚਾਰਜ ਕੇਵਲ ਸਿੰਘ ਤੇ ਐਡਵਾਂਸ ਬੁਕਿੰਗ ਕਰਨ ਵਾਲੇ ਕੰਡਕਟਰ ਉਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਦੋਵੇਂ ਜਣੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਮਾਨਸਾ ਦਾ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਨੇ ਦੱਸਿਆ ਕਿ ਉਹ ਆਪਣਾ ਕੰਮ ਬੱਸ ਅੱਡਾ ਮਾਨਸਾ ਪੀਆਰਟੀਸੀ ਦਫ਼ਤਰ ਵਿੱਚ ਬੈਠ ਕੇ ਆਪਣਾ ਕੰਮ ਕਰ ਰਹੇ ਸਨ ਉਦੋਂ ਅਚਾਨਕ ਕੁਝ ਅਣਪਛਾਤੇ ਲੋਕਾਂ ਨੇ ਉਨ੍ਹਾਂ ਉਤੇ ਜਾਨਲੇਵਾ ਹਮਲਾ ਕਰ ਦਿੱਤਾ ਅਤੇ ਉਹ ਜਾਨਲੇਵਾ ਹਮਲੇ ਵਿੱਚ ਜ਼ਖ਼ਮੀ ਹੋ ਗਏ। ਪੀੜਤਾਂ ਨੇ ਹਮਲਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : Ludhiana West Bypoll: ਲੁਧਿਆਣਾ ਜ਼ਿਮਨੀ ਚੋਣ ਲਈ ਭਾਜਪਾ ਨੇ ਐਲਾਨਿਆ ਉਮੀਦਵਾਰ; ਜਾਣੋ ਕੌਣ ਹਨ ਜੀਵਨ ਗੁਪਤਾ

ਸੋਸ਼ਲ ਮੀਡੀਆ ‘ਤੇ ਹਮਲੇ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਜਿਸ ‘ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਦੋ ਨੌਜਵਾਨ ਅਤੇ ਇੱਕ ਔਰਤ ਵੱਲੋਂ ਮਾਨਸਾ ਬਸ ਅੱਡੇ ਉਤੇ ਪੀਆਰਟੀਸੀ ਦੇ ਅੱਡਾ ਇੰਚਾਰਜ ਅਤੇ ਐਡਵਾਂਸ ਟਿਕਟ ਬੁਕਿੰਗ ਕਰਨ ਵਾਲੇ ਕੰਡਕਟਰ ਨਾਲ ਕੁੱਟਮਾਰ ਕੀਤੀ ਗਈ। ਵੀਡੀਓ ‘ਚ ਇਹ ਵੀ ਨਜ਼ਰ ਆ ਰਿਹਾ ਹੈ ਕਿ ਉਹ ਕਿਸੇ ਤਿੱਖੀ ਚੀਜ਼ ਨਾਲ ਹਮਲਾ ਕਰ ਰਹੇ ਹਨ।

ਕਾਬਿਲੇਗੌਰ ਹੈ ਕਿ ਸ੍ਰੀ ਗੋਇੰਦਵਾਲ ਸਾਹਿਬ ਦੇ ਕਸਬਾ ਫਤਿਆਬਾਦ ਤੋਂ ਆੜਤ ਐਸੋਸੀਏਸ਼ਨ ਦੇ ਪ੍ਰਧਾਨ ਜਸਕਰਨ ਸਿੰਘ ’ਤੇ ਤਿੰਨ ਅਣਪਛਾਤਿਆ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕੀਤਾ ਗਿਆ। ਇਸ ਹਮਲੇ ਦੌਰਾਨ ਜਸਕਰਨ ਸਿੰਘ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਖਡੂਰ ਸਾਹਿਬ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਡਾਕਟਰਾਂ  ਨੇ ਮੁੱਢਲੀ ਸਹਾਇਤਾ ਤੋਂ ਬਾਅਦ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਹੈ। ਜਸਕਰਨ ਸਿੰਘ ਜੱਸ ਕਸਬਾ ਫਤਿਆਬਾਦ ਤੋਂ ਆੜ੍ਹਤੀਆ ਐਸੋਸੀਏਸ਼ਨ ਦਾ ਪ੍ਰਧਾਨ ਹੈ। ਹਮਲੇ ਮੌਕੇ ਜੱਸ ਆਪਣੀ ਦੁਕਾਨ ’ਤੇ ਬੈਠਾ ਸੀ। ਇਸ ਦੌਰਾਨ ਤਿੰਨ ਨਕਾਬਪੋਸ਼ ਨੌਜਵਾਨ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਏ ਅਤੇ ਜਸਕਰਨ ਸਿੰਘ ਜੱਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਪੁਲਿਸ ਨੇ ਕਾਰਵਾਈ ਆਰੰਭ ਦਿੱਤੀ ਹੈ।

 

ਇਹ ਵੀ ਪੜ੍ਹੋ : Batala Police: ਬਟਾਲਾ ਪੁਲਿਸ ਵੱਲੋਂ ਹੈਪੀ ਪਸੀਆ ਸਮੇਤ 5 ਗੈਂਗਸਟਰਾਂ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ

 

Trending news

false
;