Mohali Encounter: ਮੋਹਾਲੀ ਪੁਲਿਸ ਨੇ ਐਤਵਾਰ ਰਾਤ ਨੂੰ ਹੋਏ ਮੁਕਾਬਲੇ ਤੋਂ ਬਾਅਦ ਕਤਲ, ਜਬਰ ਜਨਾਹ, ਨਸ਼ੀਲੇ ਪਦਾਰਥਾਂ ਦੀ ਤਸਕਰੀ ਸਮੇਤ ਕਈ ਮਾਮਲਿਆਂ ਵਿੱਚ ਸ਼ਾਮਲ ਇੱਕ ਬਦਨਾਮ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Trending Photos
Mohali Encounter: ਮੋਹਾਲੀ ਪੁਲਿਸ ਨੇ ਐਤਵਾਰ ਰਾਤ ਨੂੰ ਹੋਏ ਮੁਕਾਬਲੇ ਤੋਂ ਬਾਅਦ ਕਤਲ, ਜਬਰ ਜਨਾਹ, ਨਸ਼ੀਲੇ ਪਦਾਰਥਾਂ ਦੀ ਤਸਕਰੀ ਸਮੇਤ ਕਈ ਮਾਮਲਿਆਂ ਵਿੱਚ ਸ਼ਾਮਲ ਇੱਕ ਬਦਨਾਮ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਕਾਬਲੇ ਦੌਰਾਨ ਮੁਲਜ਼ਮ ਦੀ ਲੱਤ ਵਿੱਚ ਗੋਲੀ ਲੱਗੀ ਸੀ। ਇਸ ਦੌਰਾਨ ਦੋਵਾਂ ਪਾਸਿਆਂ ਤੋਂ ਲਗਭਗ 10 ਰਾਊਂਡ ਫਾਇਰਿੰਗ ਹੋਈ।
ਪਿੰਡ ਲਖਨੌਰ ਨੇੜੇ ਸੀਆਈਏ ਦੀ ਟੀਮ ਨੇ ਡੀਸੀ ਦਫ਼ਤਰ ਦੇ ਨੇੜੇ ਬਦਮਾਸ਼ ਸੰਦੀਪ ਨਾਲ ਹੋਏ ਮੁਕਾਬਲੇ ਮਗਰੋਂ ਪੁਲਿਸ ਵੱਲੋਂ ਜਵਾਬੀ ਫਾਇਰਿੰਗ ਵਿੱਚ ਗੋਲ਼ੀ ਲੱਗਣ ਕਾਰਨ ਜ਼ਖ਼ਮੀ ਬਦਮਾਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐੱਸਐੱਸਪੀ ਮੁਹਾਲੀ ਹਰਮਨਦੀਪ ਹਾਂਸ ਨੇ ਦੱਸਿਆ ਕਿ ਸੰਦੀਪ ਨਾ ਸਿਰਫ਼ ਪੰਜਾਬ ਵਿੱਚ ਸਗੋਂ ਹਿਮਾਚਲ ਵਿੱਚ ਵੀ ਲੋੜੀਂਦਾ ਸੀ, ਉਸ ਵਿਰੁੱਧ ਦੋ ਕਤਲ, ਅਗਵਾ, ਐੱਨਡੀਪੀਐੱਸ ਅਤੇ ਹੋਰ ਕਈ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਲਗਭਗ 10 ਦਿਨ ਪਹਿਲਾਂ, ਉਸਨੇ ਮੁਹਾਲੀ ਵਿੱਚ ਇਕ ਬੇਰਹਿਮੀ ਨਾਲ ਕਤਲ ਕੀਤਾ ਸੀ ਅਤੇ ਸੰਦੀਪ ਫ਼ਰਾਰ ਹੋ ਗਿਆ ਸੀ। ਕੁਝ ਸਮਾਂ ਪਹਿਲਾਂ, ਸੂਚਨਾ ਮਿਲੀ ਸੀ ਕਿ ਉਹ ਇਸ ਖੇਤਰ ਵਿੱਚ ਆਉਣ ਵਾਲਾ ਹੈ।
ਜਦੋਂ ਪੁਲਿਸ ਨੇ ਉਸਨੂੰ ਆਤਮ ਸਮਰਪਣ ਕਰਨ ਲਈ ਕਿਹਾ ਅਤੇ ਉਸਨੂੰ ਘੇਰਾ ਪਾ ਲਿਆ ਤਾਂ ਉਸਨੇ ਪੁਲਿਸ 'ਤੇ ਚਾਰ ਤੋਂ ਪੰਜ ਗੋਲ਼ੀਆਂ ਚਲਾਈਆਂ। ਐੱਸਐੱਸਪੀ ਨੇ ਦੱਸਿਆ ਕਿ ਪੁਲਿਸ ਨੇ ਜਵਾਬੀ ਗੋਲ਼ੀਬਾਰੀ ਵਿੱਚ ਉਸਦੀ ਲੱਤ 'ਤੇ ਗੋਲ਼ੀ ਮਾਰ ਦਿੱਤੀ। ਉਸਦੇ ਕੋਲੋਂ 32 ਬੋਰ ਦਾ ਪਿਸਤੌਲ ਬਰਾਮਦ ਕੀਤਾ ਗਿਆ ਹੈ, ਹਾਲਾਂਕਿ ਜਦੋਂ ਉਸਨੇ ਕੁਝ ਦਿਨ ਪਹਿਲਾਂ ਕਤਲ ਕੀਤਾ ਸੀ, ਤਾਂ ਉਸ ਕੋਲ 315 ਬੋਰ ਦਾ ਸੀ, ਜਿਸਦਾ ਮਤਲਬ ਹੈ ਕਿ ਉਸਦੇ ਕੋਲ ਬਹੁਤ ਸਾਰੇ ਹਥਿਆਰ ਹਨ, ਜੋ ਉਹ ਸਪਲਾਈ ਕਰਦਾ ਹੈ ਜਾਂ ਉਹ ਕਿੱਥੋਂ ਪ੍ਰਾਪਤ ਕਰਦਾ ਹੈ, ਇਸ ਸਬੰਧੀ ਜਾਂਚ ਕੀਤੀ ਜਾਵੇਗੀ।
ਐਸਐਸਪੀ ਨੇ ਦੱਸਿਆ ਕਿ 26 ਮਈ ਨੂੰ ਮੋਹਾਲੀ ਫੇਜ਼-1 ਵਿੱਚ ਇੱਕ ਕਤਲ ਹੋਇਆ ਸੀ। ਜਦੋਂ ਪੁਲਿਸ ਨੇ ਇਸਦੀ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਇਸ ਮਾਮਲੇ ਵਿੱਚ ਦੋ ਲੋਕ, ਬਬਲੂ ਅਤੇ ਸੰਦੀਪ, ਸ਼ਾਮਲ ਸਨ। ਇਸ ਦੌਰਾਨ ਬਬਲੂ ਬਾਈਕ ਚਲਾ ਰਿਹਾ ਸੀ, ਜਦੋਂ ਕਿ ਸੰਦੀਪ ਪਿੱਛੇ ਬੈਠਾ ਸੀ। ਸੰਦੀਪ ਨੇ ਗੋਲੀ ਚਲਾਈ। ਇਸ ਤੋਂ ਬਾਅਦ ਦੋਵੇਂ ਭੱਜ ਗਏ।
ਬਾਬੂ ਨੂੰ ਪੁਲਿਸ ਨੇ ਦੋ-ਤਿੰਨ ਦਿਨ ਪਹਿਲਾਂ ਬਦਾਉਂ ਯੂਪੀ ਤੋਂ ਗ੍ਰਿਫ਼ਤਾਰ ਕੀਤਾ ਸੀ। ਉਦੋਂ ਤੋਂ ਪੁਲਿਸ ਸੰਦੀਪ ਦੀ ਭਾਲ ਕਰ ਰਹੀ ਸੀ। ਦੋਸ਼ੀ ਤਿੰਨ ਦਿਨਾਂ ਤੋਂ ਲਖਨੌਰ ਇਲਾਕੇ ਵਿੱਚ ਲੁਕਿਆ ਹੋਇਆ ਸੀ, ਪਰ ਹਰ ਵਾਰ ਉਹ ਪੁਲਿਸ ਨੂੰ ਚਕਮਾ ਦੇ ਕੇ ਭੱਜ ਜਾਂਦਾ ਸੀ।
ਜਿਵੇਂ ਹੀ ਉਹ ਲਖਨੌਰ ਵਿੱਚ ਨਸ਼ੀਲੇ ਪਦਾਰਥ ਸਪਲਾਈ ਕਰਨ ਆਇਆ, ਸੀਆਈਏ ਮੋਹਾਲੀ ਦੀ ਟੀਮ ਨੇ ਉਸਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ। ਪਰ ਦੋਸ਼ੀ ਨੇ ਇੱਕ ਵਾਰ ਗੋਲੀ ਚਲਾਈ ਅਤੇ ਵਾਪਸ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਸੀਆਈਏ ਟੀਮ ਨੇ ਹਵਾ ਵਿੱਚ ਗੋਲੀ ਚਲਾਈ। ਦੋਸ਼ੀ ਨੇ ਫਿਰ ਹਵਾ ਵਿੱਚ ਦੋ ਹੋਰ ਗੋਲੀਆਂ ਚਲਾਈਆਂ। ਇਸ ਦੇ ਜਵਾਬ ਵਿੱਚ ਪੁਲਿਸ ਨੇ ਕਾਰਵਾਈ ਕੀਤੀ, ਜਿਸ ਵਿੱਚ ਦੋਸ਼ੀ ਦੀ ਲੱਤ ਵਿੱਚ ਗੋਲੀ ਲੱਗੀ।