Mohali News: ਮੋਹਾਲੀ ਸਾਈਬਰ ਪੁਲਿਸ ਵਲੋਂ ਆਨਲਾਈਨ ਠੱਗੀ ਕਰਦੇ ਇੱਕ ਅੰਤਰਰਾਸ਼ਟਰੀ ਗਿਰੋਹ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਕਿ ਇੱਕ ਕਿਰਾਏ ਦੇ ਮਕਾਨ ਵਿੱਚ ਗੁਪਤ ਠੱਗੀ ਕਾਲ ਸੈਂਟਰ ਚਲਾ ਰਹੇ ਸਨ।
Trending Photos
Mohali News: ਮੋਹਾਲੀ ਸਾਈਬਰ ਪੁਲਿਸ ਨੇ ਆਨਲਾਈਨ ਠੱਗੀ ਵਿਰੁੱਧ ਚੱਲ ਰਹੀ ਜੰਗ ਵਿੱਚ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਅੰਤਰਰਾਸ਼ਟਰੀ ਠੱਗ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ (ਰੀਤਮ ਬੁੱਧ ਨਗਰ ਜ਼ਿਲ੍ਹਾ) ਵਿੱਚ ਛਾਪਾ ਮਾਰ ਕੇ ਨਾਈਜੀਰੀਆ ਅਤੇ ਘਾਨਾ ਦੇ 7 ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ, ਜੋ ਕਿ ਇੱਕ ਕਿਰਾਏ ਦੇ ਮਕਾਨ ਵਿੱਚ ਗੁਪਤ ਠੱਗੀ ਕਾਲ ਸੈਂਟਰ ਚਲਾ ਰਹੇ ਸਨ।
ਇਨ੍ਹਾਂ ਮੁਲਜ਼ਮਾਂ ਵੱਲੋਂ 15 ਕਰੋੜ ਰੁਪਏ ਦੀ ਠੱਗੀ ਹੋਣ ਦੀ ਪੁਸ਼ਟੀ ਹੋਈ ਹੈ ਅਤੇ, 350 ਤੋਂ ਵੱਧ ਲੋਕ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਇਨ੍ਹਾਂ ਦੁਆਰਾ ਇਕ ਕਿਰਾਏ ਦੇ ਮਕਾਨ ਵਿੱਚ ਸੋਸ਼ਲ ਮੀਡੀਆ ਰਾਹੀਂ ਭਾਰਤੀ/ਵਿਦੇਸ਼ੀ ਨਾਗਰਿਕਾਂ ਨਾਲ ਜਾਅਲੀ ਦੋਸਤੀ ਕਰਕੇ ਉਨ੍ਹਾਂ ਨੂੰ ਠੱਗਣ ਦਾ ਕਾਲ ਸੈਂਟਰ ਚਲਾਇਆ ਜਾ ਰਿਹਾ ਸੀ। ਇਹ ਵਿਦੇਸ਼ੀ ਠੱਗ ਜਾਅਲੀ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਭਾਰਤੀ ਅਤੇ ਵਿਦੇਸ਼ੀ ਨਾਗਰਿਕਾਂ ਨਾਲ ਜਾਅਲੀ ਦੋਸਤੀ ਕਰਕੇ ਉਨ੍ਹਾਂ ਨੂੰ ਤੋਹਫ਼ਿਆਂ ਅਤੇ ਡਾਲਰਾਂ ਦੇ ਲਾਲਚ ਵਿੱਚ ਫਸਾਉਂਦੇ ਸਨ, ਬਾਅਦ ਵਿੱਚ ਉਨ੍ਹਾਂ ਤੋਂ ਕਸਟਮ ਜਾਂ ਟੈਕਸ ਦੇ ਨਾਂ ਉਤੇ ਰਕਮ ਵਸੂਲ ਕੀਤੀ ਜਾਂਦੀ ਸੀ। ਕੁਝ ਮਾਮਲਿਆਂ ਵਿੱਚ ਇਹ ਠੱਗ ਲੋਕਾਂ ਨੂੰ ਬਲੈਕਮੇਲ ਵੀ ਕਰਦੇ ਸਨ। ਇਹ ਲੋਕ ਜ਼ਿਆਦਾਤਰ ਵਿਆਹੇ ਹੋਏ ਮਰਦ ਅਤੇ ਔਰਤਾਂ ਨਾਲ ਪਹਿਲਾਂ ਦੋਸਤੀ ਕਰਦੇ ਸਨ ਅਤੇ ਬਾਅਦ ਵਿੱਚ ਉਸਦੇ ਪਤੀ/ਪਤਨੀ ਨੂੰ ਇਸ ਬਾਰੇ ਦੱਸਣ ਦੀ ਧਮਕੀ ਦੇ ਕੇ ਬਲੈਕਮੇਲ ਕਰਕੇ ਪੈਸੇ ਮੰਗਦੇ ਸਨ।
ਸਾਈਬਰ ਪੁਲਿਸ ਨੇ ਬਾਰੀਕੀ ਨਾਲ ਛਾਣਬੀਣ ਕਰਦੇ ਹੋਏ ਉੱਚ ਤਕਨੀਕੀ ਯੰਤਰਾਂ ਦੀ ਵਰਤੋਂ ਕਰਕੇ ਇਸ ਵੱਡੀ ਕਾਰਵਾਈ ਨੂੰ ਐਸ.ਐਸ.ਪੀ. ਹਰਮਨਦੀਪ ਹਾਂਸ (ਆਈ.ਪੀ.ਐਸ.) ਅਤੇ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ (ਆਈ.ਪੀ.ਐਸ.) ਦੇ ਦਿਸ਼ਾ-ਨਿਰਦੇਸ਼ ਹੇਠ ਡੀ.ਐਸ.ਪੀ. ਰੁਪਿੰਦਰਦੀਪ ਕੌਰ ਸੋਹੀ ਦੀ ਅਗਵਾਈ ਹੇਠ ਅੰਜ਼ਾਮ ਦਿੱਤਾ। ਪੁਲਿਸ ਟੀਮ ਨੇ ਤਕਨੀਕੀ ਸਬੂਤਾਂ ਦੇ ਆਧਾਰ 'ਤੇ ਠੱਗਾਂ ਦੀ ਪਛਾਣ ਕਰਕੇ ਇਹ ਕਾਰਵਾਈ ਅੰਜਾਮ ਦਿੱਤੀ। ਪੁਲਿਸ ਦੁਆਰਾ 79 ਸਮਾਰਟਫੋਨ, 2 ਲੈਪਟਾਪ, 2 ਮੈਕਬੁੱਕ, 99 ਵਿਦੇਸ਼ੀ ਤੇ ਭਾਰਤੀ ਸਿਮ ਕਾਰਡ, 31 ਫਰਜ਼ੀ ਬੈਂਕ ਖਾਤੇ ਕੁੱਲ ਬਰਾਮਦ ਸਮਾਨ ਦੀ ਕੀਮਤ ਲਗਭਗ 30 ਲੱਖ ਰੁਪਏ ਤੱਕ ਦੀ ਬਰਾਮਦਗੀ ਕੀਤੀ ਗਈ ਹੈ।
ਪੁਲਿਸ ਵੱਲੋਂ ਸਾਵਧਾਨੀ ਦੀ ਅਪੀਲ
ਮੋਹਾਲੀ ਪੁਲਿਸ ਨੇ ਲੋਕਾਂ ਨੂੰ ਸੁਚੇਤ ਕੀਤਾ ਗਿਆ ਕਿ ਕਿਸੇ ਵੀ ਅਣਜਾਣ ਵਿਦੇਸ਼ੀ ਨਾਗਰਿਕ ਜਾਂ ਅਕਾਊਂਟ ਤੋਂ ਆਉਣ ਵਾਲੀਆਂ ਦੋਸਤੀ ਨੂੰ ਬੇਧਿਆਨ ਸਵੀਕ੍ਰਿਤੀ ਨਾ ਦਿਓ ਕਿਸੇ ਵੀ ਤੋਹਫ਼ੇ ਜਾਂ ਡਾਲਰਾਂ ਦੇ ਵਾਅਦੇ ਵਰਗੇ ਸੰਦੇਸ਼ਾ ਉੱਤੇ ਪੈਸਾ ਨਾ ਭੇਜੇ। ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਸਾਈਬਰ ਪੁਲਿਸ ਨਾਲ ਸੰਪਰਕ ਕਰੋ।