Bathinda News: ਗਗਨਦੀਪ ਸਿੰਘ ਵੀ ਨਰਿੰਦਰਦੀਪ ਸਿੰਘ ਨਾਲ ਹੀ ਹਿਰਾਸਤ 'ਚ ਸੀ। ਪੁਲਿਸ ਨੇ ਮੌਤ ਤੋਂ ਬਾਅਦ ਗਗਨਦੀਪ ਨੂੰ ਕਿਹਾ ਸੀ ਕਿ ਨਰੇਂਦਰਦੀਪ ਨੂੰ ਹਸਪਤਾਲ 'ਚ ਦਾਖਲ ਕਰਵਾਏ, ਜਿਥੇ ਉਸ ਦੀ ਮੌਤ ਹੋ ਗਈ। ਪਰ ਬਾਅਦ 'ਚ ਗਗਨਦੀਪ ਸਿੰਘ ਨੂੰ ਵੀ ਮੁਲਜ਼ਮ ਬਣਾ ਦਿੱਤਾ ਗਿਆ।
Trending Photos
Bathinda News: ਬਠਿੰਡਾ 'ਚ ਨਰਿੰਦਰਦੀਪ ਸਿੰਘ ਦੀ ਪੁਲਿਸ ਹਿਰਾਸਤ 'ਚ ਹੋਈ ਮੌਤ ਦੇ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈਕਰੋਟ ਵਿੱਚ ਸੁਣਵਾਈ ਹੋਈ। ਪੰਜਾਬ ਹਰਿਆਣਾ ਹਾਈਕੋਰਟ ਨੇ ਮਾਮਲੇ ਦੇ ਮੁਲਜ਼ਮ ਗਗਨਦੀਪ ਸਿੰਘ ਨੂੰ ਜਮਾਨਤ ਦੇ ਦਿੱਤੀ ਹੈ।
ਅੱਜ ਹਾਈ ਕੋਰਟ ਨੇ ਪੋਸਟਮਾਰਟਮ ਦੇਖਣ ਤੋਂ ਬਾਅਦ ਕਿਹਾ ਕਿ ਮ੍ਰਿਤਕ ਦੇ ਜ਼ਖ਼ਮ ਸੜਕ ਹਾਦਸੇ ਕਾਰਨ ਨਹੀਂ ਸਗੋਂ ਬਿਜਲੀ ਦੇ ਝਟਕੇ ਕਾਰਨ ਹੋਏ ਸਨ। ਇਸ ਆਧਾਰ 'ਤੇ ਹਾਈ ਕੋਰਟ ਨੇ ਗਗਨਦੀਪ ਸਿੰਘ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਹਾਈਕੋਰਟ ਨੇ ਪੁਲਿਸ 'ਤੇ ਸਿੱਧਾ ਸਵਾਲ ਚੁੱਕਦਿਆਂ ਕਿਹਾ ਕਿ ਮੌਤ ਦੀ ਝੂਠੀ ਕਹਾਣੀ ਬਣਾਈ ਗਈ ਸੀ।
SSP ਨੂੰ ਅਦਾਲਤ ਦੇ ਹੁਕਮ
ਹਾਈਕੋਰਟ ਨੇ ਬਠਿੰਡਾ SSP ਨੂੰ ਹੁਕਮ ਦਿੱਤਾ ਕਿ ਇਸ ਮਾਮਲੇ ਦੀ ਜਾਂਚ ਇੱਕ ਸੀਨੀਅਰ ਅਧਿਕਾਰੀ ਰਾਹੀਂ ਕਰਵਾਈ ਜਾਵੇ। ਅਦਾਲਤ ਨੇ 22 ਜੁਲਾਈ ਨੂੰ ਮਾਮਲੇ ਦੀ ਅਗਲੀ ਸੁਣਵਾਈ ਮੁਕਰਰ ਕੀਤੀ ਹੈ ਅਤੇ SSP ਨੂੰ ਸਟੇਟਸ ਰਿਪੋਰਟ ਦਰਜ ਕਰਵਾਉਣ ਦੀ ਹਦਾਇਤ ਦਿੱਤੀ ਹੈ।
ਦੱਸਦਈਏ ਕਿ ਬਠਿੰਡਾ ਦੇ ਨਰਿੰਦਰਦੀਪ ਸਿੰਘ ਦੀ ਹਿਰਾਸਤ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਦੋਸ਼ੀ ਗਗਨਦੀਪ ਸਿੰਘ ਨੂੰ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ। ਨਰਿੰਦਰਦੀਪ ਨੂੰ ਪੁਲਿਸ ਨੇ ਗਗਨਦੀਪ ਸਿੰਘ ਦੇ ਨਾਲ ਗ੍ਰਿਫ਼ਤਾਰ ਕਰ ਲਿਆ ਅਤੇ ਤਸੀਹੇ ਦਿੱਤੇ। ਬਾਅਦ ਵਿੱਚ, ਹਿਰਾਸਤ ਵਿੱਚ ਨਰਿੰਦਰਦੀਪ ਦੀ ਮੌਤ ਤੋਂ ਬਾਅਦ, ਗਗਨਦੀਪ ਨੂੰ ਕਿਹਾ ਗਿਆ ਕਿ ਉਹ ਜਾ ਕੇ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਏ। ਗਗਨਦੀਪ ਨੇ ਮ੍ਰਿਤਕ ਨਰਿੰਦਰਦੀਪ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ ਪਰ ਬਾਅਦ ਵਿੱਚ ਉਸਨੂੰ ਵੀ ਇਸ ਮਾਮਲੇ ਵਿੱਚ ਦੋਸ਼ੀ ਬਣਾਇਆ ਗਿਆ। ਇਸ ਮਾਮਲੇ ਵਿੱਚ ਕੁਝ ਪੁਲਿਸ ਮੁਲਾਜ਼ਮਾਂ ਨੂੰ ਵੀ ਦੋਸ਼ੀ ਬਣਾਇਆ ਗਿਆ ਹੈ।