Anandpur Sahib: ਖ਼ਾਲਸਾ ਪੰਥ ਦੀ ਸਾਜਨਾ ਵਿਸਾਖੀ ਵਾਲੇ ਦਿਹਾੜੇ ਜਿੱਥੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਤਿੰਨ ਦਿਨਾਂ ਤੋਂ ਚੱਲ ਰਹੇ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ।
Trending Photos
Anandpur Sahib: ਖ਼ਾਲਸਾ ਪੰਥ ਦੀ ਸਾਜਨਾ ਵਿਸਾਖੀ ਵਾਲੇ ਦਿਹਾੜੇ ਜਿੱਥੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਤਿੰਨ ਦਿਨਾਂ ਤੋਂ ਚੱਲ ਰਹੇ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ ਉਥੇ ਹੀ ਅੱਜ ਵੱਡੀ ਗਿਣਤੀ ਵਿੱਚ ਸੰਗਤ ਇਤਿਹਾਸਿਕ ਧਰਤੀ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਈ ਅਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ।
ਇਸ ਦੇ ਨਾਲ ਹੀ ਅੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਪ੍ਰੋਫੈਸਰ ਪੰਡਿਤ ਰਾਓ ਧਰੇਨਵਰ ਨੇ ਆਪਣੇ ਮੋਢਿਆਂ ਉਤੇ ਊੜਾ ਆ ਈ ਵਾਲਾ ਬੋਰਡ ਚੁੱਕ ਕੇ ਗੁਰਮੁਖੀ ਲਿਪੀ ਦਾ ਪ੍ਰਚਾਰ ਤੇ ਪ੍ਰਸਾਰ ਕਰਦੇ ਵਿਖਾਈ ਦਿੱਤੇ। ਦੱਸ ਦਈਏ ਕਿ ਪੰਡਿਤ ਰਾਓ ਨੇ ਦੱਸਿਆ ਕਿ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਗੁਰਮੁਖੀ ਲਿਪੀ 35 ਅੱਖਰੀ ਨਾਲ ਜੋੜਾਂਗੇ ਤਾਂ ਹੀ ਸਾਡੇ ਬੱਚੇ ਦਸਮ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖੀ ਗੁਰਬਾਣੀ ਪੜ੍ਹ ਸਕਣਗੇ।
ਅਜੋਕੇ ਸਮੇਂ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਭਾਸ਼ਾ ਬੋਲਣ ਵੱਲ ਪ੍ਰਫੁੱਲਤ ਕਰ ਰਹੇ ਹਾਂ ਪਰ ਆਪਣੀ ਮਾਂ ਬੋਲੀ ਪੰਜਾਬੀ ਪਿਛਾਂਹ ਕਰ ਰਹੇ ਹਾਂ ਜੋ ਕਿ ਸਾਨੂੰ ਆਉਣ ਵਾਲੇ ਸਮੇਂ ਵਿੱਚ ਬਹੁਤ ਮਹਿੰਗਾ ਪਵੇਗਾ ਸੋ ਇਸ ਕਰਕੇ ਜਿੱਥੇ ਸਾਨੂੰ ਆਪਣੇ ਬੱਚਿਆਂ ਲਈ ਗੁਰਬਾਣੀ ਨਾਲ ਜੋੜਨਾ ਹੈ ਉਥੇ ਹੀ ਗੁਰਮੁਖੀ ਨਾਲ ਜੋੜਨਾ ਬਣਦਾ ਹੈ।
ਇਹ ਵੀ ਪੜ੍ਹੋ : Ambedkar Jayanti 2025: ਅੰਬੇਡਕਰ ਜਯੰਤੀ 'ਤੇ ਜਾਣੋ ਬਾਬਾ ਸਾਹਿਬ ਬਾਰੇ ਕੁਝ ਖਾਸ ਗੱਲਾਂ, ਇਸ ਮੌਕੇ CM ਮਾਨ ਨੇ ਵੀ ਕੀਤਾ ਟਵੀਟ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਜੇਕਰ ਕੋਈ ਵੀ ਵਿਦਿਆਰਥੀ 35 ਅੱਖਰੀ ਦਾ ਉਚਾਰਨ ਸਹੀ ਕਰਦਾ ਹੈ ਤਾਂ ਉਨ੍ਹਾਂ ਨੂੰ ਨੂੰ 35 ਰੁਪਏ ਦਿੱਤੇ ਜਾਂਦੇ ਹਨ ਅਤੇ ਆਪਣੇ ਬੱਚਿਆਂ ਨੂੰ ਗੁਰਮੁਖੀ ਲਿਪੀ ਨਾਲ ਜੋੜਨ ਲਈ ਮੇਰਾ ਹਰ ਸਵਾਸ ਸੇਵਾ ਵਿੱਚ ਲੱਗੇਗਾ। ਦੱਸ ਦਈਏ ਕਿ ਪੰਡਿਤ ਰਾਓ ਨੇ ਜਪੋ ਜੀ ਸਾਹਿਬ ਦਾ ਪੰਜਾਬੀ ਵਿੱਚੋਂ ਅਨੁਵਾਦ ਕਰਕੇ ਕੰਨੜ ਭਾਸ਼ਾ ਵਿੱਚ ਵੀ ਅਨੁਵਾਦ ਕੀਤਾ ਹੈ ਤਾਂ ਕਿ ਕੇਰਲ ਦੇ ਲੋਕ ਜਪੂ ਜੀ ਸਾਹਿਬ ਨੂੰ ਕੰਨੜ ਭਾਸ਼ਾ ਵਿੱਚ ਜਾਪ ਕਰ ਸਕਣ।
ਇਹ ਵੀ ਪੜ੍ਹੋ : khanna Encounter: ਖੰਨਾ ਵਿੱਚ ਪੁਲਿਸ ਤੇ ਲੁਟੇਰਿਆਂ ਵਿਚਾਲੇ ਫਾਇਰਿੰਗ; ਗੋਲੀਬਾਰੀ ਦੌਰਾਨ ਦੋਵਾਂ ਦੀਆਂ ਟੁੱਟੀਆਂ ਲੱਤਾਂ