Batala News: ਬਟਾਲਾ ਦੇ ਫੋਕਲ ਪੁਆਇੰਟ ਨੇੜਿਓਂ ਸ਼ਰਾਬ ਦੇ ਠੇਕੇ ਦੇ ਬਾਹਰ ਗ੍ਰੇਨੇਡ ਵਰਗੀ ਚੀਜ਼ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
Trending Photos
Batala News: ਬਟਾਲਾ ਦੇ ਫੋਕਲ ਪੁਆਇੰਟ ਨੇੜਿਓਂ ਸ਼ਰਾਬ ਦੇ ਠੇਕੇ ਦੇ ਬਾਹਰ ਗ੍ਰੇਨੇਡ ਵਰਗੀ ਚੀਜ਼ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਜਾਣਕਾਰੀ ਅਨੁਸਾਰ ਇਸ ਗ੍ਰੇਨੇਡ ਦੀ ਪਿੰਨ ਨਿਕਲੀ ਹੋਈ ਹੈ। ਬੰਬ ਨਕਾਰਾ ਕਰਨ ਵਾਲੇ ਦਸਤੇ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਗ੍ਰੇਨੇਡ ਦੀ ਜ਼ਿੰਮੇਵਾਰੀ ਗੈਂਗਸਟਰ ਮਨੂ ਅਗਵਾਨ ਗਿਰੋਹ ਪਾਸਟ ਪਾ ਕੇ ਇਸ ਗ੍ਰੇਨੇਡ ਦੀ ਜ਼ਿੰਮੇਵਾਰੀ ਲਈ ਹੈ ਹਾਲਾਂਕਿ ਜ਼ੀ ਪੰਜਾਬ ਹਰਿਆਣਾ ਹਿਮਾਚਾਲ ਅਦਾਰਾ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ।
ਬਟਾਲਾ ਦੇ ਅਲੋਵਾਲ ਫੋਕਲ ਪੁਆਇੰਟ ਸਥਿਤ ਠੇਕੇ ਕੋਲੋਂ ਗ੍ਰੇਨੇਡ ਬਰਾਮਦ ਹੋਣ ਮਗਰੋਂ ਪੁਲਿਸ ਦੀ ਹਲਚਲ ਵਧ ਗਈ ਹੈ। ਠੇਕੇ ਦੇ ਗੇਟ ਦੇ ਅੱਗੇ ਅਣ-ਚੱਲਿਆ ਗ੍ਰਨੇਡ ਮਿਲਿਆ ਹੈ। ਹਾਲਾਂਕਿ ਗ੍ਰਨੇਡ ਠੇਕੇ 'ਤੇ ਸੁੱਟਣ ਦੀ ਜ਼ਿੰਮੇਵਾਰੀ ਇੱਕ ਪੋਸਟ ਰਾਹੀਂ ਮਨੂੰ ਅਗਵਾਨ ਅਤੇ ਗੋਪੀ ਨਵਾਂਸ਼ਹਿਰੀਆਂ ਵੱਲੋਂ ਲਈ ਗਈ ਹੈ। ਖ਼ੁਫ਼ੀਆ ਏਜੰਸੀਆਂ ਅਤੇ ਪੁਲਿਸ ਮੁਸਤੈਦ ਹੋ ਗਈ ਅਤੇ ਆਸ-ਪਾਸ ਦੇ ਠੇਕਿਆਂ ਤੋਂ ਗ੍ਰੇਨੇਡ ਹਮਲੇ ਦੀ ਜਾਂਚ 'ਚ ਜੁੱਟ ਗਈ।
ਗ੍ਰੇਨੇਡ ਦੀ ਸੂਚਨਾ ਮਿਲਦਿਆਂ ਹੀ ਬਟਾਲਾ ਪੁਲਿਸ ਦੇ ਉੱਚ ਅਧਿਕਾਰੀਆ ਅਤੇ ਡੀ. ਐੱਸ. ਪੀ. ਸਿਟੀ ਸੰਜੀਵ ਕੁਮਾਰ, ਐੱਸ. ਐੱਚ. ਓ. ਸਿਵਲ ਲਾਈਨ ਗੁਰਦੇਵ ਸਿੰਘ, ਸੀ. ਆਈ. ਏ. ਦੇ ਇੰਸਪੈਕਟਰ ਅਮਨਦੀਪ ਸਿੰਘ,ਐੱਸ. ਆਈ. ਅੰਗਰੇਜ਼ ਸਿੰਘ ਸੀ. ਆਈ. ਏ. ਬਟਾਲਾ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੇ। ਕਾਬਿਲੇਗੌਰ ਹੈ ਕਿ ਫੋਕਲ ਪੁਆਇੰਟ ਸਥਿਤ ਵੱਡੀਆਂ ਫੈਕਟਰੀਆਂ ਹਨ ਅਤੇ ਰਿਹਾਇਸ਼ੀ ਇਲਾਕਾ ਵੀ ਹੈ।
ਇਹ ਵੀ ਪੜ੍ਹੋ : Neeraj Chopra: ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਡਾਇਮੰਡ ਲੀਗ ਵਿੱਚ 90.23 ਮੀਟਰ ਦੂਰ ਸੁੱਟਿਆ ਜੈਵਲਿਨ
ਹੋਰ ਕਾਰੋਬਾਰੀ ਅਦਾਰੇ ਹੋਣ ਕਾਰਨ ਮਜ਼ਦੂਰ ਤੇ ਹੋਰ ਲੋਕ ਵੱਡੀ ਗਿਣਤੀ 'ਚ ਇੱਥੇ ਕੰਮ ਕਰਦੇ ਹਨ। ਗ੍ਰੇਨੇਡ ਮਿਲਣ ਦੀ ਜਾਣਕਾਰੀ ਮਿਲਦੇ ਹੀ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਦੱਸ ਦੇਈਏ ਕਿ ਭਾਰਤ-ਪਾਕਿ ਵਿਚਾਲੇ ਤਣਾਅ ਦੇ ਮਾਹੌਲ ਦਰਮਿਆਨ ਜਿੱਥੇ ਲੋਕ ਡਰੋਨ ਅਤੇ ਮਿਜ਼ਾਈਲਾਂ ਦੇ ਹਮਲੇ ਕਾਰਨ ਅਜੇ ਤੱਕ ਡਰੇ ਹੋਏ ਹਨ, ਉੱਥੇ ਹੀ ਹੁਣ ਗ੍ਰਨੇਡ ਮਿਲਣ ਦੀ ਖ਼ਬਰ ਤੋਂ ਬਾਅਦ ਇਲਾਕੇ ਦੇ ਲੋਕਾਂ ਦੇ ਸਾਹ ਸੁੱਕ ਗਏ ਹਨ।
ਇਹ ਵੀ ਪੜ੍ਹੋ : Punjab Weather Update: ਪੰਜਾਬ ਵਿੱਚ ਮੌਸਮ ਨੂੰ ਲੈ ਕੇ ਵੱਡੀ ਪੇਸ਼ੀਨਗੋਈ; ਤੂਫਾਨ ਤੇ ਮੀਂਹ ਦਾ ਅਲਰਟ