Patiala News: ਸ਼ਰਾਬ ਦੇ ਨਸ਼ੇ ਵਿੱਚ ਗਲਤੀ ਨਾਲ ਕਿਸੇ ਹੋਰ ਦੇ ਘਰ ਵੜੇ ਨੌਜਵਾਨ ਚਾੜ੍ਹਿਆ ਕੁਟਾਪਾ, ਮੌਤ
Advertisement
Article Detail0/zeephh/zeephh2765932

Patiala News: ਸ਼ਰਾਬ ਦੇ ਨਸ਼ੇ ਵਿੱਚ ਗਲਤੀ ਨਾਲ ਕਿਸੇ ਹੋਰ ਦੇ ਘਰ ਵੜੇ ਨੌਜਵਾਨ ਚਾੜ੍ਹਿਆ ਕੁਟਾਪਾ, ਮੌਤ

Patiala News:  ਪਟਿਆਲਾ ਵਿੱਚ ਸ਼ਰਾਬ ਦੇ ਨਸ਼ੇ ਵਿੱਚ ਇੱਕ ਨੌਜਵਾਨ ਗਲਤ ਘਰ ਵਿੱਚ ਵੜ੍ਹ ਗਿਆ। ਇਸ ਦੌਰਾਨ ਲੋਕਾਂ ਨੇ ਚੋਰ ਸਮਝ ਕੁਟਾਪਾ ਚਾੜ੍ਹ ਦਿੱਤਾ। ਇਸ ਮਗਰੋਂ ਜ਼ਖ਼ਮਾਂ ਦੇ ਦਰਦ ਨੂੰ ਨਾ ਸਾਹਰਦੇ ਹੋਏ ਨੌਜਵਾਨ ਦੀ ਮੌਤ ਹੋ ਗਈ।

Patiala News: ਸ਼ਰਾਬ ਦੇ ਨਸ਼ੇ ਵਿੱਚ ਗਲਤੀ ਨਾਲ ਕਿਸੇ ਹੋਰ ਦੇ ਘਰ ਵੜੇ ਨੌਜਵਾਨ ਚਾੜ੍ਹਿਆ ਕੁਟਾਪਾ, ਮੌਤ

Patiala News: ਪਟਿਆਲਾ ਵਿੱਚ ਸ਼ਰਾਬ ਦੇ ਨਸ਼ੇ ਵਿੱਚ ਇੱਕ ਨੌਜਵਾਨ ਗਲਤ ਘਰ ਵਿੱਚ ਵੜ੍ਹ ਗਿਆ। ਇਸ ਦੌਰਾਨ ਲੋਕਾਂ ਨੇ ਚੋਰ ਸਮਝ ਕੁਟਾਪਾ ਚਾੜ੍ਹ ਦਿੱਤਾ। ਇਸ ਮਗਰੋਂ ਜ਼ਖ਼ਮਾਂ ਦੇ ਦਰਦ ਨੂੰ ਨਾ ਸਾਹਰਦੇ ਹੋਏ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ਵਿੱਚ 4 ਜਣਿਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

ਜਾਣਕਾਰੀ ਮੁਤਾਬਕ ਪਟਿਆਲਾ ਦੇ ਵਿਕਾਸ ਨਗਰ ਦਾ ਰਹਿਣ ਵਾਲਾ ਅਜੇ ਕੁਮਾਰ (26 ਸਾਲ) ਤੇ ਉਸ ਦੇ ਦੋਸਤ ਰਾਤ ਨੂੰ ਸ਼ਰਾਬ ਪੀਕੇ ਕਿਸੇ ਹੋਰ ਦੇ ਘਰ ਵੜ੍ਹ ਗਏ। ਘਰ ਵਿੱਚ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਬੰਨ੍ਹ ਕੇ ਬੁਰੀ ਤਰ੍ਹਾਂ ਨਾਲ ਕੁੱਟਿਆ। ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਤਰ੍ਹਾਂ ਆਪਣੇ ਹੱਥ ਵਿੱਚ ਕਾਨੂੰਨ ਨਾ ਲਿਆ ਜਾਵੇ, ਅਗਰ ਤੁਹਨੂੰ ਕੋਈ ਸ਼ੱਕੀ ਲੱਗਦਾ ਹੈ ਤਾਂ ਤੁਰੰਤ ਪੁਲਿਸ ਨੂੰ ਇਤਲਾਹ ਦੇਣੀ ਚਾਹੀਦੀ ਹੈ।

ਥਾਣਾ ਤ੍ਰਿਪੜੀ ਦੀ ਪੁਲਿਸ ਨੇ ਕੁੱਟਮਾਰ ਕਰਨ ਦੇ ਦੋਸ਼ ਵਿੱਚ ਅੱਧੀ ਦਰਜਨ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਵਿੱਚ ਰਵੀ ਕੁਮਾਰ ਪੁੱਤਰ ਰਾਜੇਸ਼ ਕੁਮਾਰ, ਰਾਜੇਸ਼ ਕੁਮਾਰ ਪੁੱਤਰ ਬਨਵਾਰੀ ਲਾਲ ਵਾਸੀਆਨ ਮਕਾਨ ਨੰ. 26 ਗਲੀ ਨੰ. 4 ਵਿਕਾਸ ਨਗਰ ਪਟਿਆਲਾ, ਰਾਮ ਦਿਵਾਕਰ ਪੁੱਤਰ ਸੁਖਰਾਮ ਵਾਸੀ ਮਕਾਨ ਨੰ. 1/4 ਮਸਜਿਦ ਵਾਲੀ ਗਲੀ ਵਿਕਾਸ ਨਗਰ ਪਟਿਆਲਾ, ਸਤਨਾਮ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਮਕਾਨ ਨੰ. 01 ਗਲੀ ਨੰ. 5 ਵਿਕਾਸ ਨਗਰ ਪਟਿਆਲਾ. ਅਤੇ 2-3 ਹੋਰ ਅਣਪਛਾਤੇ ਵਿਅਕਤੀ ਸ਼ਾਮਲ ਹਨ।

ਇਸ ਮਾਮਲੇ ਵਿੱਚ ਗੁਰਪ੍ਰੀਤ ਪੁੱਤਰ ਪਾਲ ਸਿੰਘ ਵਾਸੀ ਗਲੀ ਨੰ. 5 ਅਮਨ ਵਿਹਾਰ ਕਾਲੋਨੀ ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੇ ਸਹੁਰਾ ਪਰਿਵਾਰ ਨਾਲ ਰਹਿੰਦਾ ਹੈ। ਬੀਤੀ 17 ਮਈ ਨੂੰ ਜਦੋਂ ਉਹ ਘਰ ਆਇਆ ਤਾਂ ਆਪਣੀ ਪਤਨੀ ਤੋਂ ਆਪਣੇ ਸਾਲੇ ਅਜੇ ਕੁਮਾਰ (ਉਮਰ 26 ਸਾਲ ਪੁੱਤਰ ਟਾਕਨ ਰਾਮ) ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਅਜੇ ਕੁਮਾਰ ਤਾਂ ਸਤਨਾਮ ਸਿੰਘ ਨਾਲ ਗਿਆ ਹੈ, ਜੋ ਦੋਵੇਂ ਅਕਸਰ ਸ਼ਰਾਬ ਪੀਣ ਦੇ ਆਦੀ ਸਨ।

ਜਦੋਂ ਦੇਰ ਰਾਤ ਤੱਕ ਅਜੇ ਕੁਮਾਰ ਘਰ ਵਾਪਸ ਨਹੀਂ ਆਇਆ ਤਾਂ ਉਸ ਦੀ ਭਾਲ ਕਰਨ ਲੱਗਿਆ ਤਾਂ ਰਾਤ ਨੂੰ ਸ਼ਰਾਬ ਦੇ ਨਸ਼ੇ ਵਿੱਚ ਰਵੀ ਕੁਮਾਰ ਦੇ ਘਰ ਵੜ ਗਿਆ ਸੀ, ਜਿਸ ਨੂੰ ਚੋਰ ਸਮਝ ਕੇ ਪਰਿਵਾਰਕ ਮੈਂਬਰਾਂ ਸਤਨਾਮ ਸਿੰਘ ਅਤੇ ਕੁਝ ਮੁਹੱਲਾ ਨਿਵਾਸੀਆਂ ਨੇ ਰਵੀ ਦੇ ਘਰ ਦੇ ਬਾਹਰ ਖੜੇ ਟੈਂਪੂ ਨਾਲ ਬੰਨ੍ਹ ਕੇ ਬਹੁਤ ਜ਼ਿਆਦਾ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਇਸ ਮਾਮਲੇ ਵਿੱਚ ਉਕਤ ਵਿਅਕਤੀਆਂ ਖਿਲਾਫ 103, 3(5) ਬੀ. ਐੱਨ. ਐੱਸ. ਤਹਿਤ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Trending news

;