Phillaur News: ਫਿਲੌਰ ਦੇ ਰੇਲਵੇ ਪੁਲਿਸ ਚੌਂਕੀ ਦੇ ਇੰਚਾਰਜ ਸਬ ਇੰਸਪੈਕਟਰ ਨੇ ਸ਼ਰਾਬ ਦੇ ਨਸ਼ੇ ਵਿੱਚ ਟੱਲੀ ਹੋ ਕੇ ਹਾਈ ਵੋਲਟੇਜ ਡਰਾਮਾ ਕੀਤਾ।
Trending Photos
Phillaur News: ਫਿਲੌਰ ਦੇ ਰੇਲਵੇ ਪੁਲਿਸ ਚੌਂਕੀ ਦੇ ਇੰਚਾਰਜ ਸਬ ਇੰਸਪੈਕਟਰ ਨੇ ਸ਼ਰਾਬ ਦੇ ਨਸ਼ੇ ਵਿੱਚ ਟੱਲੀ ਹੋ ਕੇ ਹਾਈ ਵੋਲਟੇਜ ਡਰਾਮਾ ਕੀਤਾ। ਰੇਲਵੇ ਪੁਲਿਸ ਚੌਂਕੀ ਇੰਚਾਰਜ ਵਜੋਂ ਤਾਇਨਾ ਦੀਦਾਰ ਸਿੰਘ ਉਪਰ ਔਰਤ ਨਾਲ ਛੇੜਛਾੜ ਦੇ ਦੋਸ਼ ਲੱਗੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜਗਤਪੁਰਾ ਪੰਜ ਢੇਰਾ ਦੀ ਰਹਿਣ ਵਾਲੀ ਔਰਤ ਆਪਣੇ ਬੱਚਿਆਂ ਨੂੰ ਸਕੂਲੋਂ ਲੈਣ ਲਈ ਰੇਲਵੇ ਸਟੇਸ਼ਨ ਦੀ ਸਰਵਿਸ ਰੋਡ ਉਤੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਫੋਨ ਕਰਦੀ ਜਾ ਰਹਿ ਸੀ।
ਇੰਨੇ ਨੂੰ ਉੱਥੇ ਫਿਲੌਰ ਰੇਲਵੇ ਪੁਲਿਸ ਚੌੰਕੀ ਦਾ ਇੰਚਾਰਜ ਦੀਦਾਰ ਸਿੰਘ ਬਿਨਾਂ ਵਰਦੀ ਤੋਂ ਸਿਰਫ ਨਿਕਰ ਬਨੈਣ ਪਾਈ ਆ ਧਮਕੀਆਂ ਦੇਣ ਲੱਗਾ ਅਤੇ ਉਸ ਔਰਤ ਨਾਲ ਬਦਤਮੀਜ਼ੀ ਕਰਨ ਲੱਗ ਪਿਆ। ਪੀੜਤਾ ਦੇ ਦੱਸਣ ਮੁਤਾਬਿਕ ਚੌਂਕੀ ਇੰਚਾਰਜ ਦੀਦਾਰ ਸਿੰਘ ਨੇ ਉਸ ਨੂੰ ਜ਼ਬਰਦਸਤੀ ਖਿੱਚ ਕੇ ਉਸ ਨੂੰ ਆਪਣੇ ਕਮਰੇ ਵਿੱਚ ਲਿਜਾ ਰਿਹਾ ਸੀ। ਰੌਲਾ ਪਾਉਣ ਉਤੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਅਤੇ ਪੀੜਤਾ ਦੇ ਘਰਦੇ ਵੀ ਘਟਨਾ ਵਾਲੀ ਜਗ੍ਹਾ ਉਤੇ ਆ ਪੁੱਜ ਗਏ। ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ। ਚੌਂਕੀ ਇੰਚਾਰਜ ਨੇ ਇਸ ਦੌਰਾਨ ਹਾਈ ਵੋਲਟੇਜ ਡਰਾਮਾ ਕੀਤਾ।
ਮੀਡੀਆ ਨੂੰ ਫੋਨ ਕਰ ਸਾਰਾ ਮਾਮਲਾ ਦੱਸਿਆ। ਮੌਕੇ ਰੇਲਵੇ ਥਾਣਾ ਲੁਧਿਆਣਾ ਦੇ ਐਸਐਚਓ ਪਲਵਿੰਦਰ ਸਿੰਘ ਦੇ ਧਿਆਨ ਵਿੱਚ ਵੀ ਇਹ ਸਾਰਾ ਮਾਮਲਾ ਲਿਆਂਦਾ ਗਿਆ। ਜਿਨ੍ਹਾਂ ਨੇ ਫਿਲੌਰ ਆ ਕੇ ਸਾਰਾ ਮਾਮਲਾ ਪੀੜਤ ਔਰਤ ਦੀ ਜ਼ੁਬਾਨੀ ਸੁਣਿਆ ਅਤੇ ਉਸ ਨੂੰ ਇਨਸਾਫ ਦਿਵਾਇਆ।
ਇਹ ਵੀ ਪੜ੍ਹੋ : Constable Amandeep Kaur: ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇ ਕੋਠੀ ਉਤੇ ਫ੍ਰੀਜਿੰਗ ਦੇ ਆਰਡਰ ਲਗਾਏ
ਡੀਐੱਸਪੀ ਤੇ ਇੰਸਪੈਕਟਰ ਪਲਵਿੰਦਰ ਸਿੰਘ ਨੂੰ ਘਟਨਾ ਬਾਰੇ ਸੂਚਿਤ ਕੀਤਾ ਗਿਆ। ਜਦੋਂ ਚੌਕੀ ਇੰਚਾਰਜ ਦੀਦਾਰ ਸਿੰਘ ਨੇ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਸ਼ਰਾਬ ਦੇ ਨਸ਼ੇ ’ਚ ਔਰਤ ਨਾਲ ਗਲਤ ਗੱਲ ਕੀਤੀ ਤੇ ਔਰਤ ਗੁੱਸੇ ’ਚ ਆ ਗਈ ਤੇ ਸੀਨੀਅਰ ਪੁਲਿਸ ਅਧਿਕਾਰੀਆਂ ਤੇ ਲੋਕਾਂ ਦੀ ਮੌਜੂਦਗੀ ’ਚ ਉਸ ਨੂੰ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਉਸ ਨੇ ਔਰਤ ਤੋਂ ਮਾਫੀ ਮੰਗੀ। ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਅਧਿਕਾਰੀ ਫਿਲੌਰ ਤੋਂ ਪਹਿਲਾਂ ਥਾਣਿਆਂ ’ਚ ਐੱਸਐੱਚਓ ਦਾ ਅਹੁਦਾ ਸੰਭਾਲ ਚੁੱਕਾ ਹੈ। ਉਹ ਤਿੰਨ ਮਹੀਨਿਆਂ ਤੋਂ ਛੁੱਟੀ ' ਤੇ ਹੈ। ਇਸ ਨੇ ਕੱਲ੍ਹ ਹੀ ਅਹੁਦਾ ਸੰਭਾਲਿਆ ਹੈ।
ਐਸਐਚਓ ਪਲਵਿੰਦਰ ਸਿੰਘ ਨੇ ਕਿਹਾ ਕਿ ਇਸ ਸ਼ਰਾਬੀ ਰੇਲਵੇ ਚੌਂਕੀ ਇੰਚਾਰਜ ਨੂੰ ਇੱਥੋਂ ਬਦਲ ਕੇ ਲਾਇਨ ਹਾਜ਼ਰ ਕੀਤਾ ਜਾਏਗਾ। ਉਸ ਪੀੜਤ ਔਰਤ ਨੇ ਆਪਣੇ ਨਾਲ ਹੋਈ ਖਿੱਚ ਧੂਹ ਦਾ ਬਦਲਾ ਫਿਲੌਰ ਰੇਲਵੇ ਚੌਂਕੀ ਇੰਚਾਰਜ ਦੇ ਸਾਰਿਆਂ ਦੇ ਸਾਹਮਣੇ ਚਪੇੜਾਂ ਮਾਰ ਕੇ ਲਿਆ। ਤਦ ਜਾ ਕੇ ਮਾਮਲਾ ਸ਼ਾਂਤ ਹੋਇਆ।
ਇਹ ਵੀ ਪੜ੍ਹੋ : Ludhiana News: ਮਾਸੂਮ ਬੱਚੀ ਦੇ ਜਨਮ ਦਿਨ ਦੀ ਪਾਰਟੀ ਮੌਕੇ 30-40 ਬਦਮਾਸ਼ਾਂ ਨੇ ਕੀਤਾ ਹਮਲਾ; ਕਈ ਜ਼ਖ਼ਮੀ