Batala News: ਥਾਣਾ ਕਿਲਾ ਲਾਲ ਸਿੰਘ ਨੇੜੇ ਧਮਾਕੇ ਦੀ ਆਵਾਜ਼ ਮਗਰੋਂ ਪੁਲਿਸ ਨੇ ਸਰਚ ਮੁਹਿੰਮ ਵਿੱਢੀ
Advertisement
Article Detail0/zeephh/zeephh2708327

Batala News: ਥਾਣਾ ਕਿਲਾ ਲਾਲ ਸਿੰਘ ਨੇੜੇ ਧਮਾਕੇ ਦੀ ਆਵਾਜ਼ ਮਗਰੋਂ ਪੁਲਿਸ ਨੇ ਸਰਚ ਮੁਹਿੰਮ ਵਿੱਢੀ

Batala News:  ਥਾਣਾ ਕਿਲਾ ਲਾਲ ਸਿੰਘ ਦੇ ਕੁਝ ਦੂਰੀ ਉਤੇ ਦੇਰ ਰਾਤ ਧਮਾਕੇ ਦੀ ਆਵਾਜ਼ ਆਈ ਜਿਸ ਮਗਰੋਂ ਦਿਨ ਚੜ੍ਹਦੇ ਹੀ ਪੁਲਿਸ ਵੱਲੋਂ ਸਰਚ ਕੀਤੀ ਜਾ ਰਹੀ ਹੈ।

Batala News: ਥਾਣਾ ਕਿਲਾ ਲਾਲ ਸਿੰਘ ਨੇੜੇ ਧਮਾਕੇ ਦੀ ਆਵਾਜ਼ ਮਗਰੋਂ ਪੁਲਿਸ ਨੇ ਸਰਚ ਮੁਹਿੰਮ ਵਿੱਢੀ

Batala News: ਥਾਣਾ ਕਿਲਾ ਲਾਲ ਸਿੰਘ ਦੇ ਕੁਝ ਦੂਰੀ ਉਤੇ ਦੇਰ ਰਾਤ ਧਮਾਕੇ ਦੀ ਆਵਾਜ਼ ਆਈ ਜਿਸ ਮਗਰੋਂ ਦਿਨ ਚੜ੍ਹਦੇ ਹੀ ਪੁਲਿਸ ਵੱਲੋਂ ਸਰਚ ਕੀਤੀ ਜਾ ਰਹੀ ਹੈ। ਫਿਲਹਾਲ ਕਿਸੇ ਵੀ ਪੁਲਿਸ ਅਧਿਕਾਰੀ ਨੇ ਇਸ ਧਮਾਕੇ ਦੀ ਜਾਣਕਾਰੀ ਨਹੀਂ ਦਿੱਤੀ। ਮਿਲ ਜਾਣਕਾਰੀ ਅਨੁਸਾਰ ਥਾਣੇ ਦੇ ਸਾਹਮਣੇ ਪਾਸੇ ਨਹਿਰ ਵੱਗਦੀ ਹੈ ਨਹਿਰ ਦੇ ਦੂਸਰੇ ਪਾਸੇ ਇਸ ਧਮਾਕੇ ਦੀ ਆਵਾਜ਼ ਆਈ ਹੈ।

ਜ਼ੋਰਦਾਰ ਧਮਾਕੇ ਨਾਲ ਆਸ-ਪਾਸ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਕਿਲਾ ਲਾਲ ਸਿੰਘ ਦੇ ਵਸਨੀਕਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਬੀਤੀ ਰਾਤ 3 ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਹਾਲਾਂਕਿ ਪੁਲਿਸ ਨੇ ਇਸ ਸਬੰਧੀ ਕੋਈ ਸਪੱਸ਼ਟ ਬਿਆਨ ਜਾਰੀ ਨਹੀਂ ਕੀਤਾ ਹੈ। ਇਹ ਧਮਾਕਾ ਬਟਾਲਾ ਦੇ ਕਸਬਾ ਫਤਿਹਗੜ੍ਹ ਚੂੜੀਆਂ ਦੇ ਕਿਲਾ ਲਾਲ ਸਿੰਘ ਥਾਣੇ ਦੇ ਸਾਹਮਣੇ ਤੋਂ ਲੰਘਦੀ ਨਹਿਰ ਦੇ ਕੋਲ ਹੋਇਆ।

ਸਥਾਨਕ ਲੋਕਾਂ ਨੇ ਧਮਾਕੇ ਦੀ ਆਵਾਜ਼ ਸੁਣੀ, ਜਿਸ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਨੇ ਰਾਤ ਤੋਂ ਹੀ ਥਾਣੇ ਦੇ ਆਲੇ-ਦੁਆਲੇ ਦੇ ਇਲਾਕੇ 'ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਪੁਲਿਸ ਅਜੇ ਤੱਕ ਇਸ ਧਮਾਕੇ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦੇ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Fazilka Encounter: ਫਾਜ਼ਿਲਕਾ ਵਿੱਚ ਪੁਲਿਸ ਤੇ ਨਸ਼ਾ ਤਸਕਰ ਵਿਚਾਲੇ ਮੁਕਾਬਲਾ; ਮੁਲਜ਼ਮ ਦੇ ਪੈਰ ਵਿੱਚ ਲੱਗੀ ਗੋਲ਼ੀ

ਇਸ ਧਮਾਕੇ ਦੀ ਜ਼ਿੰਮੇਵਾਰੀ ਗੈਂਗਸਟਰ ਹੈਪੀ ਪਸ਼ੀਆਂ ਨੇ ਸੋਸ਼ਲ ਮੀਡੀਆ ਉਤੇ ਲਈ ਹੈ। ਜਿਸ ਵਿਚ ਕਿਹਾ ਗਿਆ ਸੀ ਕਿ ਬਟਾਲਾ ਦੀ ਉਕਤ ਪੁਲਿਸ ਚੌਂਕੀ 'ਤੇ ਖਾਲਿਸਤਾਨੀ ਅੱਤਵਾਦੀ ਹੈਪੀ ਪਾਸੀਆਂ ਨੇ ਹਮਲਾ ਕੀਤਾ ਸੀ। ਜੋ ਕਿ ਰਾਕੇਟ ਲਾਂਚਰ ਨਾਲ ਕੀਤਾ ਗਿਆ ਹਮਲਾ ਹੈ। ਨਾਲ ਹੀ ਇਸ ਹਮਲੇ ਦਾ ਕਾਰਨ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਪੀਲੀਭੀਤ ਵਿੱਚ ਹੋਏ ਮੁਕਾਬਲੇ ਨੂੰ ਵੀ ਦੱਸਿਆ ਗਿਆ ਹੈ। ਇਸ ਪੋਸਟ ਦੀ ਜ਼ੀ ਪੰਜਾਬ ਹਰਿਆਣਾ ਹਿਮਾਚਲ ਜਾਂ ਸਾਡਾ ਅਦਾਰਾ ਪੁਸ਼ਟੀ ਨਹੀਂ ਕਰਦਾ।

ਇਹ ਵੀ ਪੜ੍ਹੋ : Fazilka Encounter: ਫਾਜ਼ਿਲਕਾ ਵਿੱਚ ਪੁਲਿਸ ਤੇ ਨਸ਼ਾ ਤਸਕਰ ਵਿਚਾਲੇ ਮੁਕਾਬਲਾ; ਮੁਲਜ਼ਮ ਦੇ ਪੈਰ ਵਿੱਚ ਲੱਗੀ ਗੋਲ਼ੀ

 

TAGS

Trending news

;