Maur Mandi News: ਚੋਰਾਂ ਵੱਲੋਂ ਹੋਰ ਤਿੰਨ ਸਰਕਾਰੀ ਬੱਸਾਂ ਨੂੰ ਵੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਹ ਸਟਾਰਟ ਨਾ ਹੋ ਸਕਣ ਕਰਕੇ ਚੋਰੀ ਤੋਂ ਬਚ ਗਈਆਂ।
Trending Photos
Maur Mandi News: ਮੌੜ ਮੰਡੀ ਦੇ ਬੱਸ ਸਟੈਂਡ ਤੋਂ ਪੀ.ਆਰ.ਟੀ.ਸੀ. ਦੀ ਸਰਕਾਰੀ ਬੱਸ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਚੋਰ ਬੱਸ ਨੂੰ ਚੋਰੀ ਕਰਕੇ ਲੈ ਗਏ ਪਰ ਰਸਤੇ 'ਚ ਸੜਕ ਖਰਾਬ ਹੋਣ ਕਾਰਨ ਬੱਸ ਪਾਣੀ ਵਾਲੀ ਥਾਂ ਵਿੱਚ ਫਸ ਗਈ, ਜਿਸ ਤੋਂ ਬਾਅਦ ਚੋਰ ਮੌਕੇ ਤੋਂ ਫਰਾਰ ਹੋ ਗਏ।
ਇੰਸਪੈਕਟਰ ਸੁਖਪਾਲ ਸਿੰਘ, ਪੀਆਰਟੀਸੀ ਬਠਿੰਡਾ ਨੇ ਦੱਸਿਆ ਕਿ ਇਹ ਬੱਸ ਮੌੜ ਮੰਡੀ ਤੋਂ ਮਾਨਸਾ ਵੱਲ ਜਾਣ ਵਾਲੀ ਸੀ ਅਤੇ ਇਹ ਨਗਰ ਕੌਂਸਲ ਦੇ ਬੱਸ ਸਟੈਂਡ ਵਿੱਚ ਖੜੀ ਸੀ। ਚੋਰਾਂ ਨੇ ਰਾਤ ਦੇ ਸਮੇਂ ਇਹ ਬੱਸ ਚੋਰੀ ਕਰ ਲੈ ਗਏ, ਪਰ ਟਰੱਕ ਯੂਨੀਅਨ ਮੌੜ ਤੋਂ ਮਾਨਸਾ ਕੈਂਚੀਆਂ ਨੂੰ ਜਾਣ ਵਾਲੀ ਸੜਕ ਬਹੁਤ ਖਰਾਬ ਹੋਣ ਕਾਰਨ ਬੱਸ ਪਾਣੀ ਵਿੱਚ ਫਸ ਗਈ, ਜਿਸਨੂੰ ਛੱਡ ਕੇ ਚੋਰ ਭੱਜ ਗਏ।
ਇੰਸਪੈਕਟਰ ਨੇ ਇਹ ਵੀ ਦੱਸਿਆ ਕਿ ਚੋਰਾਂ ਵੱਲੋਂ ਹੋਰ ਤਿੰਨ ਸਰਕਾਰੀ ਬੱਸਾਂ ਨੂੰ ਵੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਹ ਸਟਾਰਟ ਨਾ ਹੋ ਸਕਣ ਕਰਕੇ ਚੋਰੀ ਤੋਂ ਬਚ ਗਈਆਂ।
ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਨਗਰ ਕੌਂਸਲ ਮੌੜ ਮੰਡੀ ਦੇ ਬੱਸ ਸਟੈਂਡ 'ਚ ਵਾਪਰਿਆ ਹੈ, ਜਿੱਥੇ ਰਾਤ ਸਮੇਂ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਦੀ ਕੋਈ ਵਿਵਸਥਾ ਨਹੀਂ ਸੀ। ਉਨ੍ਹਾਂ ਅਫਸੋਸ ਜਤਾਇਆ ਕਿ ਇੱਥੇ ਕੋਈ ਚੌਕੀਦਾਰ ਤੈਨਾਤ ਨਾ ਹੋਣ ਕਾਰਨ ਇਹ ਘਟਨਾ ਵਾਪਰੀ। ਇਸ ਘਟਨਾ ਬਾਰੇ ਪੁਲਿਸ ਅਤੇ ਪੀਆਰਟੀਸੀ ਦੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।