ਦਿਨ ਦਿਹਾੜੇ ਸੁਨਿਆਰੇ ਦੀ ਦੁਕਾਨ 'ਤੇ ਫਾਇਰਿੰਗ ਕਰਕੇ ਨਕਾਬਪੋਸ਼ ਫਰਾਰ
Advertisement
Article Detail0/zeephh/zeephh2858826

ਦਿਨ ਦਿਹਾੜੇ ਸੁਨਿਆਰੇ ਦੀ ਦੁਕਾਨ 'ਤੇ ਫਾਇਰਿੰਗ ਕਰਕੇ ਨਕਾਬਪੋਸ਼ ਫਰਾਰ

Jagraon News: ਪੁਲਿਸ ਨੂੰ ਘਟਨਾ ਦੀ ਸੂਚਨਾ ਮਿਲਣ 'ਚ ਦੇਰੀ ਹੋਈ ਅਤੇ ਥਾਣਾ ਸਿਟੀ ਦੀ ਟੀਮ ਅੱਧਾ ਘੰਟਾ ਬਾਅਦ ਮੌਕੇ 'ਤੇ ਪਹੁੰਚੀ। ਮੌਕੇ 'ਤੇ ਪੁਲਿਸ ਵੱਲੋਂ ਦੁਕਾਨ ਦੀ CCTV ਫੁਟੇਜ ਦੇਖ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਦਿਨ ਦਿਹਾੜੇ ਸੁਨਿਆਰੇ ਦੀ ਦੁਕਾਨ 'ਤੇ ਫਾਇਰਿੰਗ ਕਰਕੇ ਨਕਾਬਪੋਸ਼ ਫਰਾਰ

Jagraon News: ਜਗਰਾਓਂ ਦੇ ਕਮਲ ਚੌਂਕ 'ਚ ਅੱਜ ਦਿਨ ਦਿਹਾੜੇ ਦੋ ਨਕਾਬਪੋਸ਼ ਨੌਜਵਾਨ ਮੋਟਰਸਾਈਕਲ 'ਤੇ ਆ ਕੇ ਇੱਕ ਸੁਨਿਆਰੇ ਦੀ ਦੁਕਾਨ 'ਤੇ ਗੋਲੀਆਂ ਚਲਾਕੇ ਮੌਕੇ ਤੋਂ ਫਰਾਰ ਹੋ ਗਏ। ਗਣੀਮਤ ਰਹੀ ਕਿ ਇਸ ਵਾਰਦਾਤ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਪੁਲਿਸ ਨੂੰ ਘਟਨਾ ਦੀ ਸੂਚਨਾ ਮਿਲਣ 'ਚ ਦੇਰੀ ਹੋਈ ਅਤੇ ਥਾਣਾ ਸਿਟੀ ਦੀ ਟੀਮ ਅੱਧਾ ਘੰਟਾ ਬਾਅਦ ਮੌਕੇ 'ਤੇ ਪਹੁੰਚੀ। ਮੌਕੇ 'ਤੇ ਪੁਲਿਸ ਵੱਲੋਂ ਦੁਕਾਨ ਦੀ CCTV ਫੁਟੇਜ ਦੇਖ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜਵੈਲਰਜ਼ ਮਾਲਕ ਨੇ ਦੱਸਿਆ ਕਿ ਇਨ੍ਹਾਂ ਘਟਨਾਵਾਂ ਕਾਰਨ ਬਾਜ਼ਾਰ ਦੇ ਵਪਾਰੀ ਕਾਫੀ ਦਹਿਸ਼ਤ ਵਿੱਚ ਹਨ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੇ ਨੌਜਵਾਨਾਂ ਉੱਤੇ ਨੱਕ ਪਾਇਆ ਜਾਵੇ ਤਾਂ ਜੋ ਵਪਾਰੀ ਆਪਣੀ ਦੁਕਾਨਦਾਰੀ ਸੁਖੀ ਸਾਂਦੀ ਨਾਲ ਕਰ ਸਕਣ।

ਜ਼ਿਕਰਯੋਗ ਹੈ ਕਿ ਜਿਸ ਦੁਕਾਨ 'ਤੇ ਗੋਲੀਆਂ ਚਲਾਈਆਂ ਗਈਆਂ, ਉਹ ਇੱਕ ਛੋਟੀ ਜਿਹੀ ਦੁਕਾਨ ਸੀ। ਇਸ ਦੇ ਨਾਲ ਹੀ ਇੱਕ ਵੱਡੀ ਸੁਨਿਆਰੇ ਦੀ ਦੁਕਾਨ ਸਥਿਤ ਹੈ ਜੋ ਅੱਜ ਕਿਸੇ ਕਾਰਨ ਕਰਕੇ ਬੰਦ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਗੋਲੀਆਂ ਚਲਾਉਣ ਵਾਲਿਆਂ ਦਾ ਟੀਚਾ ਉਹ ਵੱਡੀ ਦੁਕਾਨ ਸੀ, ਪਰ ਗਲਤੀ ਨਾਲ ਛੋਟੀ ਦੁਕਾਨ ਉੱਤੇ ਫਾਇਰ ਕਰ ਦਿੱਤਾ ਗਿਆ।

ਐਸਐਸਪੀ ਅੰਕੁਰ ਗੁਪਤਾ ਵੀ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਕਿਹਾ ਕਿ ਵਾਰਦਾਤ ਦੀ CCTV ਫੁਟੇਜ ਹਾਸਲ ਕਰ ਲਈ ਗਈ ਹੈ ਅਤੇ ਟੈਕਨੀਕਲ ਟੀਮਾਂ ਨੇ ਗੋਲੀਆਂ ਚਲਾਉਣ ਵਾਲਿਆਂ ਦੀ ਪਛਾਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

Trending news

;