Punjab vs Haryana: ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਪੰਜਾਬ ਕੋਲ ਹਰਿਆਣਾ ਨੂੰ ਦੇਣ ਲਈ ਵਾਧੂ ਪਾਣੀ ਦੀ ਇੱਕ ਵੀ ਬੂੰਦ ਨਹੀਂ ਹੈ। ਇ
Trending Photos
Punjab vs Haryana(ਬਿਮਲ ਸ਼ਰਮਾ): ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਪੰਜਾਬ ਕੋਲ ਹਰਿਆਣਾ ਨੂੰ ਦੇਣ ਲਈ ਵਾਧੂ ਪਾਣੀ ਦੀ ਇੱਕ ਵੀ ਬੂੰਦ ਨਹੀਂ ਹੈ। ਇਸੇ ਮੁੱਦੇ ਤੇ ਲਗਾਤਾਰ ਮੀਟਿੰਗਾਂ ਦਾ ਦੌਰ ਵੀ ਲਗਾਤਾਰ ਜਾਰੀ ਹੈ। ਗੱਲ ਕਰ ਲਈ ਜਾਵੇ ਬੀਬੀਐਮਬੀ ਦੀ ਤਾਂ ਬੀਬੀਐਮਬੀ ਆਪਣੇ ਪਾਰਟਨਰ ਸਟੇਟ ਹਰਿਆਣਾ , ਪੰਜਾਬ ਤੇ ਰਾਜਸਥਾਨ ਨੂੰ ਉਨਾਂ ਦੀ ਮੰਗ ਅਨੁਸਾਰ ਪਾਣੀ ਦੀ ਡਿਮਾਂਡ ਪੂਰੀ ਕਰਦਾ ਹੈ ਜੋ ਕਿ ਭਾਖੜਾ ਨਹਿਰ ਦੇ ਜ਼ਰੀਏ ਇਨ੍ਹਾਂ ਸਟੇਟਾਂ ਨੂੰ ਇਨ੍ਹਾਂ ਦੀ ਮੰਗ ਮੁਤਾਬਿਕ ਪਾਣੀ ਦਿੱਤਾ ਜਾਂਦਾ ਹੈ।
ਜੇਕਰ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਦੀ ਗੱਲ ਕਰ ਲਈ ਜਾਵੇ ਤਾਂ ਝੀਲ ਵਿੱਚ ਪਾਣੀ ਦਾ ਪੱਧਰ 1555.30 ਫੁੱਟ ਹੈ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਲਗਭਗ 10 ਫੁੱਟ ਘੱਟ ਹੈ। ਜਿਵੇਂ ਜਿਵੇਂ ਗਰਮੀ ਦਾ ਮੌਸਮ ਸ਼ੁਰੂ ਹੁੰਦਾ ਹੈ ਪਾਣੀ ਦੀ ਮੰਗ ਵੀ ਵੱਧ ਜਾਂਦੀ ਹੈ। ਜੇਕਰ ਬੀਬੀਐਮਬੀ ਯਾਨੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਪਾਰਟਨਰ ਸਟੇਟਾਂ ਦੀ ਗੱਲ ਕਰ ਲਈ ਜਾਵੇ ਤਾਂ ਪੰਜਾਬ ਹਰਿਆਣਾ ਤੇ ਰਾਜਸਥਾਨ ਨੂੰ ਇਨ੍ਹਾਂ ਦੀ ਮੰਗ ਦੇ ਮੁਤਾਬਿਕ ਭਾਖੜਾ ਨਹਿਰ ਦੇ ਜ਼ਰੀਏ ਜਿਹੜੀ ਨਹਿਰ ਨੰਗਲ ਤੋਂ ਨਿਕਲਦੀ ਹੈ, ਰਾਹੀਂ ਦਿੱਤਾ ਜਾਂਦਾ ਹੈ।
ਬੀਬੀਐਮਬੀ ਅਧਿਕਾਰੀਆਂ ਨੇ ਹਾਲੇ ਕੈਮਰੇ ਦੇ ਸਾਹਮਣੇ ਤਾਂ ਕੁਝ ਨਹੀਂ ਕਿਹਾ ਪਰ ਉਨ੍ਹਾਂ ਆਫ ਦੀ ਰਿਕਾਰਡ ਗੱਲਬਾਤ ਦੌਰਾਨ ਦੱਸਿਆ ਹੈ ਕਿ ਬੀਬੀਐਮਬੀ ਦੇ ਪਾਰਟਨਰ ਸਟੇਟ ਹਰਿਆਣਾ ਰਾਜਸਥਾਨ ਤੇ ਪੰਜਾਬ ਦੇ ਉੱਚ ਅਧਿਕਾਰੀਆਂ ਦੀ ਬੀਬੀਐਮਬੀ ਅਧਿਕਾਰੀਆਂ ਦੇ ਨਾਲ ਚੰਡੀਗੜ੍ਹ ਵਿੱਚ ਹਰ ਮਹੀਨੇ ਟੈਕਨੀਕਲ ਕਮੇਟੀ ਦੀ ਇੱਕ ਮੀਟਿੰਗ ਹੁੰਦੀ ਹੈ ਜਿਸ ਦੇ ਵਿੱਚ ਪਾਰਟਨਰ ਸਟੇਟ ਆਪਣੇ ਪਾਣੀ ਦੀ ਮੰਗ ਰੱਖਦੇ ਹਨ ਹਨ ਤੇ ਉਨ੍ਹਾਂ ਦੀ ਮੰਗ ਮੁਤਾਬਿਕ ਪਾਣੀ ਦਿੱਤਾ ਜਾਂਦਾ ਹੈ।
ਦੂਜੇ ਪਾਸੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦੀ ਆਮਦ ਘੱਟ ਹੈ। ਜੇਕਰ ਪਿਛਲੇ ਸਾਲ ਦੀ ਗੱਲ ਕਰ ਲਈ ਆਵੇ ਤਾਂ ਪਿਛਲੇ ਸਾਲ ਅੱਜ ਦੇ ਦਿਨ ਝੀਲ ਵਿੱਚ ਪਾਣੀ ਦਾ ਪੱਧਰ 1565 ਫੁੱਟ ਸੀ ਜੋ ਕਿ ਅੱਜ ਦੇ ਦਿਨ ਲਗਭਗ 10 ਫੁੱਟ ਘੱਟ ਹੈ। ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦੀ ਆਮਦ 10708 ਕਿਊਸਿਕ ਅਤੇ ਆਊਟਫਲੋਅ 14494 ਕਿਊਸਿਕ ਦਰਜ ਕੀਤਾ ਗਿਆ ਹੈ।
ਨੰਗਲ ਡੈਮ ਤੋਂ ਸਤਲੁਜ ਦਰਿਆ ਦੇ ਵਿੱਚ 640 ਕਿਊਸਿਕ, ਅਨੰਦਪੁਰ ਸਾਹਿਬ ਹਾਈਡਲ ਨਹਿਰ ਵਿੱਚ 2000 ਕਿਊਸਿਕ਼ ਅਤੇ ਨੰਗਲ ਹਾਈਡਲ ਲਹਿਰ ਯਾਨੀ ਭਾਖੜਾ ਨਹਿਰ ਵਿੱਚ 11000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਹਰਿਆਣਾ ਨੇ ਡਿਮਾਂਡ ਮੁਤਾਬਕ ਆਪਣਾ ਇਸ ਮਹੀਨੇ ਦਾ ਕੋਟਾ ਪੂਰਾ ਕਰ ਲਿਆ ਹੈ ਅਤੇ ਵਾਧੂ ਪਾਣੀ ਦੀ ਜੋ ਮੰਗ ਕਰ ਰਿਹਾ ਹੈ ਉਹ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਪੰਜਾਬ ਕੋਲ ਪਹਿਲਾਂ ਹੀ ਪਾਣੀ ਬਹੁਤ ਕਮੀ ਹੈ। ਪਰ ਹਰਿਆਣਾ ਲਗਾਤਾਰ ਪਾਣੀ ਦੀ ਮੰਗ ਕਰ ਰਿਹਾ ਹੈ। ਉਧਰ ਬੀਬੀਐਮਬੀ ਪ੍ਰਸ਼ਾਸਨ ਦਾ ਵੀ ਕਹਿਣਾ ਹੈ ਕਿ ਝੀਲ ਵਿੱਚ ਪਾਣੀ ਦੀ ਆਮਦ ਘੱਟ ਹੈ ਜਿਸ ਕਾਰਨ ਡੈਮ ਵਿੱਚ ਪਾਣੀ ਦਾ ਪੱਧਰ ਵੀ ਘੱਟ ਹੈ।