Amritsar News: ਨੌਜਵਾਨ ਲੁੱਟਣ ਮਗਰੋਂ ਫ਼ਰਾਰ ਹੋਏ ਲੁਟੇਰੇ; ਮੁੜ ਵਾਪਸ ਆ ਕੇ ਕੀਤਾ ਜਾਨਲੇਵਾ ਹਮਲਾ
Advertisement
Article Detail0/zeephh/zeephh2777880

Amritsar News: ਨੌਜਵਾਨ ਲੁੱਟਣ ਮਗਰੋਂ ਫ਼ਰਾਰ ਹੋਏ ਲੁਟੇਰੇ; ਮੁੜ ਵਾਪਸ ਆ ਕੇ ਕੀਤਾ ਜਾਨਲੇਵਾ ਹਮਲਾ

Amritsar News: ਅਜਨਾਲਾ ਦੇ ਪਿੰਡ ਚਮਿਆਰੀ ਦੇ ਨੌਜਵਾਨ ਨਾਲ ਰਾਜਾਸਾਂਸੀ ਨੇੜੇ ਝੰਜੋਟੀ ਵਾਲੇ ਮੋੜ ਉੱਪਰ ਮੋਟਰਸਾਈਕਲਾਂ ਉਤੇ ਸਵਾਰ ਚਾਰ ਲੁਟੇਰਿਆਂ ਵੱਲੋਂ ਰੋਕ ਕੇ ਮੋਟਰਸਾਈਕਲ, ਮੋਬਾਈਲ ਫੋਨ ਤੇ ਨਕਦੀ ਖੋਹ ਲਈ ਗਈ ਤੇ ਫ਼ਰਾਰ ਹੋ ਗਏ।

Amritsar News: ਨੌਜਵਾਨ ਲੁੱਟਣ ਮਗਰੋਂ ਫ਼ਰਾਰ ਹੋਏ ਲੁਟੇਰੇ; ਮੁੜ ਵਾਪਸ ਆ ਕੇ ਕੀਤਾ ਜਾਨਲੇਵਾ ਹਮਲਾ

Amritsar News: ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਉਤੇ ਤੜਕਸਾਰ ਕਰੀਬ 3 ਵਜੇ ਆਪਣੀ ਡਿਊਟੀ ਉਤੇ ਜਾ ਰਹੇ ਅਜਨਾਲਾ ਦੇ ਪਿੰਡ ਚਮਿਆਰੀ ਦੇ ਨੌਜਵਾਨ ਨਾਲ ਰਾਜਾਸਾਂਸੀ ਨੇੜੇ ਝੰਜੋਟੀ ਵਾਲੇ ਮੋੜ ਉੱਪਰ ਮੋਟਰਸਾਈਕਲਾਂ ਉਤੇ ਸਵਾਰ ਚਾਰ ਲੁਟੇਰਿਆਂ ਵੱਲੋਂ ਰੋਕ ਕੇ ਮੋਟਰਸਾਈਕਲ, ਮੋਬਾਈਲ ਫੋਨ ਤੇ ਨਕਦੀ ਖੋਹ ਕੇ ਫ਼ਰਾਰ ਹੋ ਗਏ।

ਪਰੰਤੂ ਲੁਟੇਰਿਆਂ ਵੱਲੋਂ ਮੁੜ ਵਾਪਸ ਪਰਤ ਕੇ ਉਕਤ ਕਰਮਚਾਰੀ ਨੌਜਵਾਨ ਉਤੇ ਕਿਰਚਾਂ ਉਤੇ ਤਿੱਖੇ ਹਥਿਆਰਾਂ ਨਾਲ ਕਾਤਲਾਨਾ ਹਮਲਾ ਕਰ ਦਿੱਤਾ ਗਿਆ। ਉਪਰੰਤ ਗੰਭੀਰ ਰੂਪ ਵਿੱਚ ਜ਼ਖ਼ਮੀ ਕਰਮਚਾਰੀ ਨੂੰ ਤੜਫਦੇ ਹੋਏ ਨੂੰ ਛੱਡ ਕੇ ਮੁੜ ਫਰਾਰ ਹੋਏ, ਜਿਸ ਨੂੰ ਬਾਅਦ ਵਿੱਚ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦੇ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ।

ਇਸ ਸਬੰਧੀ ਪੀੜਤ ਜ਼ਖ਼ਮੀ ਨੌਜਵਾਨ ਦੇ ਪਿਤਾ ਅਨਿਲ ਬਹਾਦੁਰ ਵਾਸੀ ਚਮਿਆਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਪੁੱਤਰ ਰਾਮ ਬਹਾਦੁਰ ਅੰਮਿ੍ਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿੱਚ ਪਿਛਲੇ 2 ਸਾਲਾਂ ਤੋਂ ਬਤੌਰ ਲੋਡਰ ਦਾ ਕੰਮ ਕਰਦਾ ਹੈ, ਤੇ ਉਹ ਕਰੀਬ ਰਾਤ 2.30 ਵਜੇ ਆਪਣੇ ਮੋਟਰਸਾਇਕਲ ਉਤੇ ਘਰੋਂ ਡਿਊਟੀ ਲਈ ਨਿਕਲਿਆ ਸੀ ਤਾਂ ਪੁਲਿਸ ਥਾਣਾ ਰਾਜਾਸਾਂਸੀ ਦੇ ਖੇਤਰ ਝੰਜੋਟੀ ਮੋੜ (ਨੇੜੇ ਸਿਵਾ ਇਨਕਲੇਵ) ਪਹੁੰਚਿਆ ਤਾਂ ਮਗਰੋਂ ਆ ਰਹੇ ਦੋ ਮੋਟਰਸਾਈਕਲਾਂ ਉਤੇ ਸਵਾਰ ਚਾਰ ਵਿਅਕਤੀਆਂ ਵੱਲੋਂ ਉਸ ਨੂੰ ਘੇਰ ਕੇ ਮੋਟਰਸਾਈਕਲ, ਮੋਬਾਈਲ ਫੋਨ ਉਤੇ ਜੇਬ ਪਰਸ ਵਿੱਚ ਨਕਦ ਰਾਸ਼ੀ ਤੇ ਕਾਗਜ਼ ਪੱਤਰ ਸਨ, ਉਹ ਖੋਹ ਕੇ ਫ਼ਰਾਰ ਹੋ ਗਏ।

ਅਨਿਲ ਬਹਾਦੁਰ ਨੇ ਅੱਗੇ ਦੱਸਿਆ ਉਕਤ ਲੁਟੇਰੇ ਵਿਅਕਤੀਆਂ ਵੱਲੋਂ ਫਰਾਰ ਹੋਣ ਉਪਰੰਤ ਵਾਪਸ ਪਰਤ ਕੇ ਉਸ ਦੇ ਪੁੱਤਰ ਰਾਮ ਬਹਾਦੁਰ ਉਤੇ ਕਿਰਚਾਂ ਤੇ ਤਿੱਖੇ ਹਥਿਆਰਾਂ ਨਾਲ ਕਾਤਲਾਨਾ ਹਮਲਾ ਕਰ ਦਿੱਤਾ ਤੇ ਮੁੜ ਫਰਾਰ ਹੋਏ। ਉਸ ਨੇ ਦੱਸਿਆ ਕਿ ਉਸ ਦੇ ਪੁੱਤਰ ਰਾਮ ਬਹਾਦੁਰ ਨੂੰ ਸੜਕ ਉਤੇ ਤੜਫ ਰਹੇ ਨੂੰ ਪਿੱਛੋਂ ਆ ਰਹੇ ਹੋਰ ਕਰਮਚਾਰੀਆਂ ਜੋ ਹਵਾਈ ਅੱਡੇ ਡਿਊਟੀ ਉਤੇ ਜਾ ਰਹੇ ਸਨ, ਵੱਲੋਂ ਜਖਮੀ ਹਾਲਤ ਵਿੱਚ ਨੇੜਲੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਕਿ ਉਹ ਆਈਸੀਯੂ ਵਿੱਚ ਜ਼ੇਰੇ ਇਲਾਜ ਹੈ।

ਇਸ ਸਬੰਧੀ ਥਾਣਾ ਰਾਜਾਸਾਂਸੀ ਦੇ ਐਸਐਚਓ ਮਨਤੇਜ਼ ਸਿੰਘ ਨੇ ਦੱਸਿਆ ਸੀ ਇਸ ਮਾਮਲੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਜਲਦ ਹੀ ਇਨ੍ਹਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।

Trending news

;