Ferozepur News: ਫਿਰੋਜ਼ਪੁਰ ਦੇ ਗੁਰੂਹਰਸਹਾਏ ਹਲਕੇ ਦੇ ਇੱਕ ਨਿੱਜੀ ਸਕੂਲ ਦੇ ਵਾਈਸ ਪ੍ਰਿੰਸੀਪਲ 'ਤੇ ਉਸੇ ਸਕੂਲ ਦੇ ਇੱਕ ਵਿਦਿਆਰਥੀ ਨੂੰ ਜਾਨਵਰਾਂ ਵਾਂਗ ਬੇਰਹਿਮੀ ਨਾਲ ਕੁੱਟਣ ਦਾ ਦੋਸ਼ ਲੱਗਿਆ ਹੈ।
Trending Photos
Ferozepur News: ਫਿਰੋਜ਼ਪੁਰ ਦੇ ਗੁਰੂਹਰਸਹਾਏ ਹਲਕੇ ਦੇ ਇੱਕ ਨਿੱਜੀ ਸਕੂਲ ਦੇ ਵਾਈਸ ਪ੍ਰਿੰਸੀਪਲ 'ਤੇ ਉਸੇ ਸਕੂਲ ਦੇ ਇੱਕ ਵਿਦਿਆਰਥੀ ਨੂੰ ਜਾਨਵਰਾਂ ਵਾਂਗ ਬੇਰਹਿਮੀ ਨਾਲ ਕੁੱਟਣ ਦਾ ਦੋਸ਼ ਲੱਗਿਆ ਹੈ। ਪੀੜਤ ਪਰਿਵਾਰ ਦੇ ਅਨੁਸਾਰ ਸਕੂਲ ਦੇ ਵਾਈਸ ਪ੍ਰਿੰਸੀਪਲ ਦੀ ਕੁੱਟਮਾਰ ਕਾਰਨ ਵਿਦਿਆਰਥੀ ਅਰਮਾਨ ਗੰਭੀਰ ਜ਼ਖਮੀ ਹੋ ਗਿਆ।
ਉਸਨੂੰ ਪਹਿਲਾਂ ਇਲਾਜ ਲਈ ਸੀਐਚਸੀ ਗੁਰੂ ਹਰ ਸਹਾਇ ਵਿੱਚ ਦਾਖ਼ਲ ਕਰਵਾਇਆ ਗਿਆ, ਬਾਅਦ ਵਿੱਚ ਉਸਨੂੰ ਹੋਰ ਇਲਾਜ ਲਈ ਰੈਫਰ ਕਰ ਦਿੱਤਾ ਗਿਆ। ਹਮਲੇ ਦਾ ਸ਼ਿਕਾਰ ਹੋਏ ਵਿਦਿਆਰਥੀ ਅਰਮਾਨ ਅਤੇ ਉਸਦੇ ਪਿਤਾ ਨੇ ਪ੍ਰਸ਼ਾਸਨ ਤੋਂ ਸਕੂਲ ਦੀ ਮਾਨਤਾ ਰੱਦ ਕਰਨ ਅਤੇ ਬੱਚੇ ਦੀ ਕੁੱਟਮਾਰ ਕਰਨ ਵਾਲੇ ਵਾਈਸ ਪ੍ਰਿੰਸੀਪਲ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਹੁਣ ਦੇਖਣਾ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਸਬੰਧਤ ਪ੍ਰਸ਼ਾਸਨ ਇਸ ਮਾਮਲੇ ਵਿੱਚ ਕਿੰਨੀ ਜਲਦੀ ਕਾਰਵਾਈ ਕਰਦੇ ਹਨ।
ਅਰਮਾਨ ਨੇ ਕਿਹਾ ਕਿ ਅਧਿਆਪਕ ਸਾਨੂੰ ਕਲਾਸ ਵਿਚ ਪੜ੍ਹਾ ਰਿਹਾ ਸੀ ਤਾਂ ਜਿਸ ਸਵਾਲ ਦਾ ਉਹ ਜਵਾਬ ਦੇ ਰਹੇ ਸਨ ਬੱਚਿਆਂ ਨੂੰ ਮੈਂ ਕਿਹਾ ਕਿ ਸਰ ਜੋ ਤੁਸੀਂ ਸਵਾਲ ਦਾ ਜਵਾਬ ਦੇ ਰਹੇ ਹੋ ਉਹ ਠੀਕ ਨਹੀਂ ਹੈ ਤੁਸੀਂ ਗਲਤ ਸਾਨੂੰ ਦੱਸ ਰਹੇ ਹੋ ਤਾਂ ਉਸ ਨੇ ਕਿਹਾ ਕਿ ਅਧਿਆਪਕ ਤੁਸੀਂ ਹੋ ਕਿ ਮੈਂ ਤਾਂ ਮੈਂ ਕਿਹਾ ਸਰ ਜੋ ਤੁਸੀਂ ਸਵਾਲ ਦਾ ਜਵਾਬ ਦੇ ਰਹੇ ਹੋ ਮੈਂ ਨੈੱਟ ਤੇ ਚੈੱਕ ਕੀਤਾ ਹੈ ਤੁਹਾਡਾ ਜਵਾਬ ਗਲਤ ਹੈ ਤਾਂ ਇਸ ਦੌਰਾਨ ਅਧਿਆਪਕ ਨੇ ਉਸ ਦੀ ਸ਼ਿਕਾਇਤ ਸਕੂਲ ਦੇ ਸਟਾਫ ਨੂੰ ਕਰ ਦਿੱਤੀ। ਇਸ ਦੌਰਾਨ ਮੈਨੂੰ ਸਕੂਲ ਦੇ ਵਾਈਸ ਪ੍ਰਿੰਸੀਪਲ ਇੰਦਰਜੀਤ ਸਿੰਘ ਨੇ ਦਫਤਰ 'ਚ ਬੁਲਾਇਆ। ਮੈਨੂੰ ਜਦੋਂ ਉਨ੍ਹਾਂ ਨੇ ਪੁੱਛਿਆ ਕਿ ਤੁਹਾਡੇ ਖਿਲਾਫ ਇਹ ਸ਼ਿਕਾਇਤ ਆਈ ਹੈ ਤਾਂ ਮੈਂ ਉਨ੍ਹਾਂ ਨੂੰ ਕਿਹਾ ਸਰ ਮੈਂ ਕਲਾਸ ਵਿਚ ਕਿਸੇ ਪ੍ਰਕਾਰ ਦੀ ਕੋਈ ਵੀ ਗਲਤ ਗੱਲ ਨਹੀਂ ਕੀਤੀ ਜੋ ਮੇਰੀ ਸ਼ਿਕਾਇਤ ਆਈ ਹੈ, ਉਹ ਝੂਠੀ ਹੈ ਅਤੇ ਮੈਂ ਫਿਰ ਵੀ ਤੁਹਾਡੇ ਕੋਲੋਂ ਮੁਆਫੀ ਮੰਗ ਰਿਹਾ ਹਾਂ।
ਇੰਦਰਜੀਤ ਸਿੰਘ ਸਰ ਨੇ ਮੈਨੂੰ ਕਮਰਾ ਬੰਦ ਕਰਕੇ ਬਹੁਤ ਜ਼ਿਆਦਾ ਕੁੱਟਿਆ ਤੇ ਮੇਰੇ ਢਿੱਡ ਵਿਚ ਲੱਤਾਂ ਮਾਰੀਆਂ। ਇਸ ਦੌਰਾਨ ਸਕੂਲ ਸਟਾਫ ਨੇ ਵੀ ਮੈਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਕੁੱਟਮਾਰ ਜਾਰੀ ਰੱਖੀ। ਮੈਂ ਕਿਸੇ ਤਰ੍ਹਾਂ ਕਮਰੇ 'ਚੋਂ ਭੱਜ ਕੇ ਆਪਣੀ ਜਾਨ ਬਚਾਈ ਤੇ ਆਪਣੇ ਪਰਿਵਾਰਿਕ ਨੂੰ ਇਸ ਘਟਨਾ ਸਬੰਧੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : PPS Swarandeep Singh: ਪੀਪੀਐਸ ਸਵਰਨਦੀਪ ਸਿੰਘ ਤੇ ਪੀਪੀਐਸ ਹਰਪ੍ਰੀਤ ਮੰਡੇਰ ਦੀ ਮੁਅੱਤਲੀ ਤੁਰੰਤ ਪ੍ਰਭਾਵ ਨਾਲ ਰੱਦ
ਦੂਜੇ ਪਾਸੇ ਜਦੋਂ ਸਕੂਲ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸਕੂਲ ਦੇ ਵਾਈਸ ਪ੍ਰਿੰਸੀਪਲ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਵਿੱਚ ਕੁੱਟਮਾਰ ਦੀ ਅਜਿਹੀ ਕੋਈ ਘਟਨਾ ਨਹੀਂ ਵਾਪਰੀ। ਕਿਸੇ ਨਿੱਜੀ ਰੰਜਿਸ਼ ਕਾਰਨ, ਉਸਨੂੰ ਅਤੇ ਸਕੂਲ ਨੂੰ ਜਾਣਬੁੱਝ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Pak Number Fraud: ਪਾਕਿਸਤਾਨੀ ਨੰਬਰਾਂ ਤੋਂ ਪੰਜਾਬ ਵਿੱਚ ਧੋਖਾਧੜੀ ਦਾ ਖੇਲ; ਤਰ੍ਹਾਂ-ਤਰ੍ਹਾਂ ਦੇ ਲਾਲਚ ਦੇ ਕੇ ਬਣਾਇਆ ਜਾ ਰਿਹੈ ਸ਼ਿਕਾਰ