Moga News: ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਸੱਤਾ ਧਿਰ ਦੀ ਜਗ੍ਹਾ ਕਿਸੇ ਹੋਰ ਧੜੇ ਕੋਲ ਸਫ਼ਾਈ ਸੇਵਕ ਯੂਨੀਅਨ ਦੀ ਪ੍ਰਧਾਨਗੀ ਚੱਲੀ ਜਾਵੇ। ਸਫ਼ਾਈ ਸੇਵਕ ਯੂਨੀਅਨ ਮੋਗੇ ਦੀ ਯੂਨੀਅਨਾਂ ਵਿੱਚੋ ਇੱਕ ਸਭ ਤੋ ਵੱਡੀ ਯੂਨੀਅਨ ਹੈ।
Trending Photos
Moga News: ਮੋਗਾ ਨਗਰ ਨਿਗਮ ਦੇ ਵਿਚ ਸਫ਼ਾਈ ਸੇਵਕ ਯੂਨੀਅਨ ਦੀ ਪ੍ਰਧਾਨਗੀ ਉੱਤੇ ਆਹਲੂਵਾਲੀਆ ਧੜੇ ਨੇ ਬਾਜ਼ੀ ਮਾਰ ਲਈ ਹੈ। ਪ੍ਰਧਾਨ ਦੇ ਉਮੀਦਵਾਰ ਸੋਮਨਾਥ ਚੌਬਡ ਨੇ ਦੁੱਗਣੀਆਂ ਵੋਟਾਂ ਦੇ ਨਾਲ ਆਪਣੇ ਵਿਰੋਧੀ ਨੂੰ ਹਰਾਇਆ ਹੈ।
ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਸੱਤਾ ਧਿਰ ਦੀ ਜਗ੍ਹਾ ਕਿਸੇ ਹੋਰ ਧੜੇ ਕੋਲ ਸਫ਼ਾਈ ਸੇਵਕ ਯੂਨੀਅਨ ਦੀ ਪ੍ਰਧਾਨਗੀ ਚੱਲੀ ਜਾਵੇ। ਸਫ਼ਾਈ ਸੇਵਕ ਯੂਨੀਅਨ ਮੋਗੇ ਦੀ ਯੂਨੀਅਨਾਂ ਵਿੱਚੋ ਇੱਕ ਸਭ ਤੋ ਵੱਡੀ ਯੂਨੀਅਨ ਹੈ। ਇਸ ਨਤੀਜੇ ਤੋਂ ਬਾਅਦ ਹੋਣ ਫੈਡਰੇਸ਼ਨ ਦੀ ਪ੍ਰਧਾਨਗੀ ਉੱਤੇ ਵੀ ਸਭ ਦੀ ਅੱਖਾਂ ਟਿਕੀਆ ਹੋਈਆਂ ਹਨ। ਹੁਣ ਇਹ ਦੇਖਣਾ ਦਿਲਚਸਪ ਹੈ, ਇਹ ਪ੍ਰਧਾਨਗੀ ਕਿਹੜੇ ਧੜੇ ਕੋਲ ਜਾਂਦੀ ਹੈ।