Amritsar News: ਅੰਮ੍ਰਿਤਸਰ ਬੀਤੀ ਰਾਤ ਜਲਿਆਂਵਾਲਾ ਬਾਗ ਦੇ ਨੇੜੇ ਇੱਕ ਆਟੋ ਰਿਕਸ਼ਾ ਚਾਲਕ ਅਤੇ ਰੇਹੜੀ ਚਾਲਕ ਦੀ ਆਪਸ ਵਿੱਚ ਬਹਿਸਬਾਜ਼ੀ ਹੋ ਗਈ।
Trending Photos
Amritsar News: ਅੰਮ੍ਰਿਤਸਰ ਵਿੱਚ ਲੁੱਟ ਖੋਹ ਤੇ ਹਮਲਿਆਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਇਸ ਕਾਰਨ ਲੋਕਾਂ ਵਿੱਚ ਭਾਰੀ ਸਹਿਮ ਦਾ ਮਾਹੌਲ ਹੈ। ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਨਾਕਾਫੀ ਸਾਬਤ ਹੋ ਰਹੀ ਹੈ। ਬੀਤੀ ਰਾਤ ਜਲਿਆਂਵਾਲਾ ਬਾਗ ਦੇ ਨੇੜੇ ਇੱਕ ਆਟੋ ਰਿਕਸ਼ਾ ਚਾਲਕ ਅਤੇ ਰੇਹੜੀ ਚਾਲਕ ਦੀ ਆਪਸ ਵਿੱਚ ਬਹਿਸਬਾਜ਼ੀ ਹੋ ਗਈ। ਬਹਿਸਬਾਜ਼ੀ ਇੰਨੀ ਕੁ ਜ਼ਿਆਦਾ ਵੱਧ ਗਈ ਕਿ ਰੇਹੜੀ ਚਾਲਕ ਵੱਲੋਂ ਆਟੋ ਰਿਕਸ਼ਾ ਚਾਲਕ ਉਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ।
ਰੇਹੜੀ ਚਾਲਕ ਵੱਲੋਂ ਆਟੋ ਰਿਕਸ਼ਾ ਚਾਲਕ ਦਾ ਬਾਂਹ ਦੇ ਨਾਲੋਂ ਗੁੱਟ ਵੱਖ ਕਰ ਦਿੱਤਾ ਗਿਆ ਤੇ ਆਟੋ ਰਿਕਸ਼ਾ ਚਾਲਕ ਰਾਜਿੰਦਰ ਸਿੰਘ ਗੰਭੀਰ ਰੂਪ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਇਲਾਕੇ ਦੇ ਲੋਕਾਂ ਵੱਲੋਂ ਦਾਖਲ ਕਰਵਾਇਆ ਗਿਆ। ਮੌਕੇ ਉਤੇ ਪੁੱਜੇ ਪੁਲਿਸ ਅਧਿਕਾਰੀਆਂ ਵੱਲੋਂ ਜਾਂਚ ਸ਼ੁਰੂ ਕੀਤੀ ਗਈ।
ਇਸ ਮੌਕੇ ਗੱਲਬਾਤ ਕਰਦੇ ਹੋਏ ਏਸੀਪੀ ਡਾਕਟਰ ਸ਼ੀਤਲ ਸਿੰਘ ਨੇ ਦੱਸਿਆ ਕਿ ਕੱਲ੍ਹ ਦੇਰ ਰਾਤ ਜਲਿਆਂਵਾਲੇ ਬਾਗ ਕੋਲ ਆਟੋ ਰਿਕਸ਼ਾ ਚਾਲਕ ਅਤੇ ਰੇਹੜੀ ਚਾਲਕ ਵਿੱਚ ਤਕਰਾਰ ਹੋਣ ਤੋਂ ਬਾਅਦ ਰੇੜੀ ਚਾਲਕ ਵੱਲੋਂ ਆਟੋ ਰਿਕਸ਼ਾ ਚਾਲਕ ਉਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਸਦਾ ਗੁੱਟ ਉਤਾਰ ਦਿੱਤਾ ਗਿਆ। ਇਸ ਨੂੰ ਅਸੀਂ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ।
ਇਹ ਵੀ ਪੜ੍ਹੋ : ਭਾਰਤ ਦਾ ਪਾਕਿਸਤਾਨ ਨੂੰ ਇੱਕ ਹੋਰ ਵੱਡਾ ਝਟਕਾ, ਪਾਕਿ ਨਾਲ ਹਰ ਤਰ੍ਹਾਂ ਦੇ ਵਾਪਰ 'ਤੇ ਲਗਾਈ ਰੋਕ
ਉਨ੍ਹਾਂ ਨੇ ਕਿਹਾ ਕਿ ਸਾਡੀ ਪੁਲਿਸ ਟੀਮ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਰੇਹੜੀ ਚਾਲਕ ਦੋਸ਼ੀ ਦੀ ਪਹਿਚਾਣ ਕਰ ਉਸ ਨੂੰ ਜਲਦ ਹੀ ਕਾਬੂ ਕਰ ਲਿਆ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਸ਼ਹੀਦ ਉਧਮ ਸਿੰਘ ਨਗਰ ਦਾ ਰਹਿਣ ਵਾਲਾ ਹੈ ਉਸ ਨੂੰ ਕਾਬੂ ਕਰ ਉਸ ਨੇ ਜੋ ਤੇਜਧਾਰ ਹਥਿਆਰਾਂ ਨਾਲ ਹਮਲਾ ਕੀਤਾ ਸੀ ਉਸ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਸਾਡੇ ਵੱਲੋਂ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਆਲ ਪਾਰਟੀ ਮੀਟਿੰਗ ਤੋਂ ਬਾਅਦ ਸੀਐਮ ਸੈਣੀ ਬੋਲੇ- ਪਾਣੀ ਦੇਣਾ ਪੈਣਾ...ਹਰਿਆਣਾ ਚੁੱਪ ਨਹੀਂ ਰਹੇਗਾ...