Sri Anandpur Sahib: ਹੜ੍ਹ ਦੌਰਾਨ 100 ਦੇ ਕਰੀਬ ਜਾਨਾਂ ਬਚਾਉਣ ਵਾਲੇ ਸੁਖਦੇਵ ਸਿੰਘ ਨੂੰ ਬਹਾਦਰੀ ਐਵਾਰਡ ਦਿੱਤਾ
Advertisement
Article Detail0/zeephh/zeephh2629102

Sri Anandpur Sahib: ਹੜ੍ਹ ਦੌਰਾਨ 100 ਦੇ ਕਰੀਬ ਜਾਨਾਂ ਬਚਾਉਣ ਵਾਲੇ ਸੁਖਦੇਵ ਸਿੰਘ ਨੂੰ ਬਹਾਦਰੀ ਐਵਾਰਡ ਦਿੱਤਾ

Sri Anandpur Sahib: ਸ਼੍ਰੀ ਅਨੰਦਪੁਰ ਸਾਹਿਬ ਦੇ ਬਲਾਕ ਨੂਰਪੁਰ ਬੇਦੀ ਦੇ ਪਿੰਡ ਅਬਿਆਣਾ ਦੇ ਬਾਰਵੀਂ ਜਮਾਤ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਨੂੰ ਬਹਾਦਰੀ ਐਵਾਰਡ ਦਿੱਤਾ ਗਿਆ।

Sri Anandpur Sahib: ਹੜ੍ਹ ਦੌਰਾਨ 100 ਦੇ ਕਰੀਬ ਜਾਨਾਂ ਬਚਾਉਣ ਵਾਲੇ ਸੁਖਦੇਵ ਸਿੰਘ ਨੂੰ ਬਹਾਦਰੀ ਐਵਾਰਡ ਦਿੱਤਾ

Sri Anandpur Sahib: (ਬਿਮਲ ਸ਼ਰਮਾ): ਸ਼੍ਰੀ ਅਨੰਦਪੁਰ ਸਾਹਿਬ ਦੇ ਬਲਾਕ ਨੂਰਪੁਰ ਬੇਦੀ ਦੇ ਪਿੰਡ ਅਬਿਆਣਾ ਦੇ ਬਾਰਵੀਂ ਜਮਾਤ ਵਿੱਚ ਪੜ੍ਹਨ ਵਾਲੇ 17 ਸਾਲਾ ਸੁਖਦੇਵ ਸਿੰਘ ਪੁੱਤਰ ਜਤਨ ਪ੍ਰੀਤ ਸਿੰਘ ਨੂੰ ਇੰਡੀਅਨ ਕੌਂਸਲ ਆਫ ਚਾਇਲਡ ਵੈਲਫੇਅਰ ਵੱਲੋਂ ਬਹਾਦਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।

ਇਸ ਬੱਚੇ ਵੱਲੋਂ ਜੁਲਾਈ 2023 ਵਿਚ ਹੜ੍ਹਾਂ ਦੇ ਦੌਰਾਨ ਜ਼ਿਲ੍ਹਾ ਰੂਪਨਗਰ ਦੀ ਰਿਹਾਇਸ਼ੀ ਪਾਵਰ ਕਲੋਨੀ ਵਿਖੇ 100 ਦੇ ਕਰੀਬ ਜਾਨਾ ਬਚਾਈਾਆਂ ਸਨ ਅਤੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਟਰੈਕਟਰ ਟਰਾਲੀ ਦੀ ਮਦਦ ਨਾਲ ਇਨ੍ਹਾਂ ਨੂੰ ਬਚਾਇਆ ਸੀ।

ਇਹ ਵੀ ਪੜ੍ਹੋ : Punjab Police: ਸੂਬੇ ਤੋਂ ਬਾਹਰ ਦੀਆਂ ਜੇਲ੍ਹਾਂ ਵਿੱਚ ਬੰਦ 46 ਗੈਂਗਸਟਰਾਂ ਨੂੰ ਵਾਪਸ ਲਿਆਵੇਗੀ ਪੰਜਾਬ ਪੁਲਿਸ

ਇਹ ਐਵਾਰਡ ਦਿੱਲੀ ਵਿਖੇ ਦਿੱਤਾ ਗਿਆ ਅਤੇ 16 ਐਵਾਰਡ ਹਾਸਲ ਕਰਨ ਵਾਲਿਆਂ ਵਿੱਚੋਂ ਪੰਜਾਬ ਦਾ ਇਹ ਇੱਕੋ ਇੱਕ ਨੌਜਵਾਨ ਸੀ। ਇਸ ਉਪਲਬਧੀ ਦੇ ਨਾਲ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਹੈ।

ਇਹ ਵੀ ਪੜ੍ਹੋ : Punjab Education News: ਪੰਜਾਬ ਦੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਪ੍ਰਿੰਸੀਪਲਾਂ ਦੀਆਂ 44 ਫ਼ੀਸਦੀ ਅਸਾਮੀਆਂ ਖ਼ਾਲੀ

 

Trending news

;