Khanna News: ਖੰਨਾ ਸਾਈਬਰ ਥਾਣਾ ਪੁਲਿਸ ਨੇ ਲਗਭਗ 3.72 ਕਰੋੜ ਰੁਪਏ ਦੀ ਸਾਈਬਰ ਠੱਗੀ ਦੇ ਮਾਮਲੇ ਵਿੱਚ ਆਈਡੀਐਫਸੀ ਬੈਂਕ ਮੁਲਾਜ਼ਮ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
Trending Photos
Khanna News: ਖੰਨਾ ਸਾਈਬਰ ਥਾਣਾ ਪੁਲਿਸ ਨੇ ਲਗਭਗ 3.72 ਕਰੋੜ ਰੁਪਏ ਦੀ ਸਾਈਬਰ ਠੱਗੀ ਦੇ ਮਾਮਲੇ ਵਿੱਚ ਆਈਡੀਐਫਸੀ ਬੈਂਕ ਮੁਲਾਜ਼ਮ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸਮਕਸ਼ ਭੱਟ (ਆਈਡੀਐਫਸੀ ਬੈਂਕ ਮੁਲਾਜ਼ਮ) , ਬਲਦੇਵ ਸਿੰਘ (ਦੋਵੇਂ ਚੰਡੀਗੜ੍ਹ ਵਾਸੀ) ਅਤੇ ਗੁਰਜੰਟ ਸਿੰਘ ਵਾਸੀ ਸਲਾਣਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਰੂਪ ਵਿੱਚ ਹੋਈ ਹੈ।
ਥਾਣਾ ਇੰਚਾਰਜ ਨਰਪਿੰਦਰ ਸਿੰਘ ਨੇ ਦੱਸਿਆ ਕਿ ਮਾਛੀਵਾੜਾ ਸਾਹਿਬ ਦੇ 57 ਸਾਲਾ ਕਿਸਾਨ ਸੰਜੀਵ ਪਾਂਧੀ ਨੂੰ ਟੈਲੀਗ੍ਰਾਮ ਐਪ ਉਤੇ ਇਕ ਲੜਕੀ ਨੇ ਫਾਰੈਕਸ ਟ੍ਰੇਡਿੰਗ ਵਿੱਚ ਨਿਵੇਸ਼ ਦਾ ਝਾਂਸਾ ਦੇ ਕੇ ਠੱਗ ਲਿਆ। ਲੜਕੀ ਨੇ ਖੁਦ ਦੀ ਸੁਨੈਨਾ ਗੁਪਤਾ ਵਜੋਂ ਪਛਾਣ ਦਿੱਤੀ ਤੇ Admiral Markets Global Ltd.ਉਤੇ ਟ੍ਰੇਡਿੰਗ ਖਾਤਾ ਖੁਲ੍ਹਵਾਇਆ। ਸ਼ੁਰੂ ਵਿੱਚ ਮੁਨਾਫਾ ਦਿਖਾ ਕੇ ਕਿਸਾਨ ਨਾਲ 1.04 ਕਰੋੜ ਰੁਪਏ ਨਿਵੇਸ਼ ਕਰਵਾਇਆ ਗਿਆ।
ਇਹ ਵੀ ਪੜ੍ਹੋ : Mohali News: ਪਾਕਿਸਤਾਨੀ ਜਸੂਸੀ ਨੈਟਵਰਕ ਦਾ ਪਰਦਾਫਾਸ਼; ਰੋਪੜ ਦੇ ਪਿੰਡ ਤੋਂ ਯੂਟਿਊਬਰ ਜਸਬੀਰ ਸਿੰਘ ਗ੍ਰਿਫ਼ਤਾਰ
ਬਾਅਦ ਵਿੱਚ ਖਾਤੇ ਵਿਚ 3.66 ਕਰੋੜ ਰੁਪਏ ਦਿਖਾਏ ਗਏ ਅਤੇ ਰਕਮ ਕੱਢਣ ਦੇ ਨਾਮ ਉਤੇ ਉਸ ਤੋਂ 24 ਲੱਖ ਰੁਪਏ ਟੈਕਸ ਤੇ ਹੋਰ ਫੀਸ ਦੇ ਤੌਰ ਉਤੇ ਵਸੂਲੇ ਗਏ। ਇਸ ਤਰ੍ਹਾਂ ਨਾਲ 10 ਫਰਵਰੀ 2025 ਤੱਕ ਕਿਸਾਨ ਤੋਂ ਕੁੱਲ 3.72 ਕਰੋੜ ਰੁਪਏ ਵੱਖ-ਵੱਖ ਖਾਤਿਆਂ ਵਿੱਚ ਟਰਾਂਸਫਰ ਕਰਵਾ ਲਏ ਗਏ। ਜਦ ਰਕਮ ਨਹੀਂ ਮਿਲੀ ਤਾਂ ਉਸ ਨੂੰ ਠੱਗੀ ਦਾ ਅਹਿਸਾਸ ਹੋਇਆ ਤੇ ਉਸ ਨੇ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਤਕਨੀਕੀ ਜਾਂਚ ਨਾਲ ਤਿੰਨ ਮੁਲਜ਼ਮ ਕੀਤੇ ਕੀਤੇ ਗਏ, ਬਾਕੀ ਦੀ ਤਲਾਸ਼ ਜਾਰੀ ਹੈ।
ਸਾਈਬਰ ਠੱਗੀ ਤੋਂ ਤੁਰੰਤ ਬਾਅਦ ਇਹ ਕੰਮ ਕਰੋ
ਜੇਕਰ ਤੁਸੀਂ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹੋ ਅਤੇ ਤੁਸੀਂ ਤਿੰਨ ਤੋਂ ਚਾਰ ਦਿਨਾਂ ਬਾਅਦ ਸ਼ਿਕਾਇਤ ਕਰਦੇ ਹੋ, ਤਾਂ ਬਹੁਤ ਘੱਟ ਉਮੀਦ ਹੈ ਕਿ ਤੁਹਾਨੂੰ ਤੁਹਾਡੇ ਪੈਸੇ ਵਾਪਸ ਮਿਲਣਗੇ। ਧੋਖਾਧੜੀ ਹੋਣ ਤੋਂ ਇੱਕ ਤੋਂ ਤਿੰਨ ਘੰਟੇ ਬਾਅਦ ਮਹੱਤਵਪੂਰਨ ਘੰਟੇ ਹੁੰਦੇ ਹਨ। ਜੇਕਰ ਤੁਸੀਂ ਇਸ ਸਮੇਂ ਧੋਖਾਧੜੀ ਬਾਰੇ ਸ਼ਿਕਾਇਤ ਕਰਦੇ ਹੋ, ਤਾਂ ਤੁਹਾਡੇ ਕੋਲੋਂ ਠੱਗੀ ਗਈ ਰਕਮ ਵਾਪਸ ਮਿਲਣ ਦੀ ਸੰਭਾਵਨਾ ਵੱਧ ਜਾਂਦੀ ਹੈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋ ਗਏ ਹੋ, ਤਾਂ ਸਭ ਤੋਂ ਪਹਿਲਾਂ ਨੈਸ਼ਨਲ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ 1930 'ਤੇ ਕਾਲ ਕਰੋ ਅਤੇ ਇਸਦੀ ਰਿਪੋਰਟ ਕਰੋ। ਇਸ ਨਾਲ ਸਬੰਧਤ ਹਰ ਤਰ੍ਹਾਂ ਦੇ ਸਬੂਤ ਆਪਣੇ ਕੋਲ ਰੱਖੋ। ਜੇਕਰ ਕਾਲ 1930 'ਤੇ ਨਹੀਂ ਚੁੱਕੀ ਜਾਂਦੀ ਹੈ, ਤਾਂ ਸਾਈਬਰ ਕ੍ਰਾਈਮ ਵੈੱਬਸਾਈਟ 'ਤੇ ਇਸਦੀ ਰਿਪੋਰਟ ਕਰੋ।
ਇਹ ਵੀ ਪੜ੍ਹੋ : Harjit Dhadda Murder Case: ਸਿੱਖ ਕਾਰੋਬਾਰੀ ਹਰਜੀਤ ਸਿੰਘ ਢੱਡਾ ਦੇ ਕਤਲ ਮਾਮਲੇ ਵਿੱਚ ਦੋ ਭਾਰਤੀ ਨਾਗਰਿਕ ਗ੍ਰਿਫ਼ਤਾਰ