Malout News: ਸਿੱਖਿਆ ਕ੍ਰਾਂਤੀ ਤਹਿਤ ਡਾ. ਬਲਜੀਤ ਕੌਰ ਨੇ ਸਕੂਲ ਵਿੱਚ ਕਮਰਿਆਂ ਦਾ ਕੀਤਾ ਉਦਘਾਟਨ
Advertisement
Article Detail0/zeephh/zeephh2761857

Malout News: ਸਿੱਖਿਆ ਕ੍ਰਾਂਤੀ ਤਹਿਤ ਡਾ. ਬਲਜੀਤ ਕੌਰ ਨੇ ਸਕੂਲ ਵਿੱਚ ਕਮਰਿਆਂ ਦਾ ਕੀਤਾ ਉਦਘਾਟਨ

Malout News: ਸਿੱਖਿਆ ਕ੍ਰਾਂਤੀ ਤਹਿਤ ਅੱਜ ਮਲੋਟ ਦੇ ਅਲੱਗ-ਅਲੱਗ ਸਕੂਲਾਂ ਵਿਚ ਕਰੀਬ 50 ਲੱਖ ਦੀ ਨਾਲ ਤਿਆਰ ਹੋਏ ਕਮਰਿਆਂ ਦਾਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਉਦਘਾਟਨ ਕੀਤਾ। 

Malout News: ਸਿੱਖਿਆ ਕ੍ਰਾਂਤੀ ਤਹਿਤ ਡਾ. ਬਲਜੀਤ ਕੌਰ ਨੇ ਸਕੂਲ ਵਿੱਚ ਕਮਰਿਆਂ ਦਾ ਕੀਤਾ ਉਦਘਾਟਨ

Malout News: ਸਿੱਖਿਆ ਕ੍ਰਾਂਤੀ ਤਹਿਤ ਅੱਜ ਮਲੋਟ ਦੇ ਅਲੱਗ-ਅਲੱਗ ਸਕੂਲਾਂ ਵਿਚ ਕਰੀਬ 50 ਲੱਖ ਦੀ ਨਾਲ ਤਿਆਰ ਹੋਏ ਕਮਰਿਆਂ ਦਾਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਲੜਕੀਆਂ ਹਰ ਖੇਤਰ ਵਿਚ ਮੱਲਾਂ ਮਾਰ ਰਹੀਆਂ ਹਨ ਜਿਸ ਦੀ ਮਿਸਾਲ ਪਿਛਲੇਂ ਦਿਨੀਂ ਆਏ ਨਤੀਜਿਆ ਤੋਂ ਮਿਲਦੀ ਹੈ। ਉਨ੍ਹਾਂ ਨੇ ਭਾਜਪਾ ਵੱਲੋਂ ਕੱਢੀ ਜਾ ਰਹੀ ਤਿਰੰਗਾ ਯਾਤਰਾ ਉਤੇ ਸਵਾਲ ਖੜ੍ਹੇ ਕੀਤੇ।

ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਸ਼ਾਨਦਾਰ ਸਹੂਲਤਾਂ ਦੇਣ ਦੇ ਮਕਸਦ ਨਾਲ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਨਵੇਂ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਦੇ ਚੱਲਦੇ ਇਸ ਸਕੀਮ ਤਹਿਤ ਅੱਜ ਹਲਕਾ ਮਲੋਟ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਮਲੋਟ ਸ਼ਹਿਰ ਦੇ ਅਲੱਗ-ਅਲੱਗ ਸਰਕਾਰੀ ਸਕੂਲਾਂ ਵਿਚ ਕਰੀਬ 50 ਲੱਖ ਦੀ ਲਾਗਤ ਨਾਲ ਨਵੇਂ ਕੀਤੇ ਵਿਕਾਸ ਦੇ ਕੰਮ ਦਾ ਉਦਘਾਟਨ ਕੀਤਾ।

ਉਨ੍ਹਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਚ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਸਰਕਾਰ ਸਰਕਾਰੀ ਸਕੂਲਾਂ ਨੂੰ ਵਧੀਆ ਸਹੂਲਤਾਂ ਦੇਣ ਲਈ ਲਗਤਾਰ ਯਤਨਸ਼ੀਲ ਹੈ। ਅੱਜ ਵੀ ਦੋ ਸਕੂਲਾਂ ਵਿਚ ਕਰੀਬ 50 ਲੱਖ ਦੀ ਲਾਗਤ ਨਾਲ ਕੀਤੇ ਕੰਮਾਂ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਲੜਕੀਆਂ ਹਰ ਖੇਤਰ ਵਿਚ ਅੱਗੇ ਵੱਧ ਰਹੀਆਂ ਹਨ ਜਿਸ ਦੀ ਤਾਜ਼ਾ ਮਿਸਾਲ ਪਿਛਲੇਂ ਦਿਨੀ ਆਏ ਨਤੀਜਿਆਂ ਤੋਂ ਮਿਲਦੀ ਹੈ। ਸਰਕਾਰ ਵੱਲੋਂ ਕਿਸੇ ਖੇਤਰ ਵਿਚ ਮੱਲਾਂ ਮਾਰਨ ਵਾਲੀਆਂ ਲੜਕੀਆਂ ਦੀ ਹੌਸਲਾ ਅਫਜਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Batala News: ਬਟਾਲਾ ਵਿੱਚ ਗ੍ਰੇਨੇਡ ਵਰਗੀ ਚੀਜ਼ ਮਿਲਣ ਨਾਲ ਦਹਿਸ਼ਤ ਦਾ ਮਾਹੌਲ; ਭਾਰੀ ਸੁਰੱਖਿਆ ਬਲ ਤਾਇਨਾਤ

ਭਾਜਪਾ ਵੱਲੋਂ ਆਪ੍ਰੇਸ਼ਨ ਸਿੰਦੂਰ ਜਿੱਤ ਉਤੇ ਕੱਢੀ ਜਾ ਰਹੀ ਤਿਰੰਗਾ ਯਾਤਰਾ ਉਤੇ ਬੋਲਦੇ ਕਿਹਾ ਕਿ ਭਾਜਪਾ ਨੂੰ ਤਾਂ ਕੋਈ ਸ਼ਰਮ ਨਹੀਂ ਜੋ ਏਨਾ ਨੇ ਆਪ੍ਰੇਸ਼ਨ ਕੀਤਾ ਸੀ ਇਸ ਦੀ ਪੂਰੀ ਦੁਨੀਆਂ ਵਿਚ ਕਿਤੇ ਵੀ ਕਿਸੇ ਨੇ ਪ੍ਰਸ਼ੰਸਾ ਨਹੀਂ ਕੀਤੀ। ਉਸ ਵਿਚੋਂ ਕੁਝ ਨਿਕਲਿਆ ਵੀ ਨਹੀਂ। ਅੱਜ ਵੀ ਪਹਿਲਗਾਮ ਦੇ ਦੋਸ਼ੀ ਫੜੇ ਗਏ ਨਹੀਂ। ਇਸ ਤਰ੍ਹਾਂ ਦੇ ਡਰਾਮੇਬਾਜ਼ੀ ਦਾ ਕੋਈ ਫਾਇਦਾ ਨਹੀਂ ਹੁੰਦਾ।

ਇਹ ਵੀ ਪੜ੍ਹੋ : Punjab Weather Update: ਪੰਜਾਬ ਵਿੱਚ ਮੌਸਮ ਨੂੰ ਲੈ ਕੇ ਵੱਡੀ ਪੇਸ਼ੀਨਗੋਈ; ਤੂਫਾਨ ਤੇ ਮੀਂਹ ਦਾ ਅਲਰਟ

Trending news

;