Malout News: ਮਲੋਟ ਮੰਡੀ ਅਤੇ ਇਸ ਦੇ ਨਾਲ ਲੱਗਦੇ 54 ਖ਼ਰੀਦ ਕੇਂਦਰਾਂ ਵਿੱਚ ਕਣਕ ਦੀ ਆਮਦ ਪੂਰੇ ਜ਼ੋਰਾਂ ਉਤੇ ਹੈ ਪਰ ਕਣਕ ਦੀ ਚੁਕਾਈ ਦਾ ਕੰਮ ਸੁਸਤ ਹੈ।
Trending Photos
Malout News: ਮਲੋਟ ਮੰਡੀ ਅਤੇ ਇਸ ਦੇ ਨਾਲ ਲੱਗਦੇ 54 ਖ਼ਰੀਦ ਕੇਂਦਰਾਂ ਵਿੱਚ ਕਣਕ ਦੀ ਆਮਦ ਪੂਰੇ ਜ਼ੋਰਾਂ ਉਤੇ ਹੈ ਪਰ ਕਣਕ ਦੀ ਚੁਕਾਈ ਦਾ ਕੰਮ ਸੁਸਤ ਹੋਣ ਕਰਕੇ ਮੰਡੀਆਂ ਵਿੱਚ ਕਣਕ ਦੇ ਅੰਬਾਰ ਲੱਗੇ ਪਏ ਹਨ। ਮਾਰਕੀਟ ਕਮੇਟੀ ਦੇ ਚੇਅਰਮੈਨ ਜਸ਼ਨ ਬਰਾੜ ਨੇ ਦੱਸਿਆ ਕਿ ਅੱਜ ਤੱਕ 1264450 ਕੁਇੰਟਲ ਕਣਕ ਮੰਡੀਆਂ ਵਿੱਚ ਆ ਚੁੱਕੀ ਹੈ ਜਦਕਿ 1143690 ਕੁਇੰਟਲ ਕਣਕ ਦੀ ਖਰੀਦ ਹੋ ਚੁੱਕੀ ਹੈ।
ਜਦਕਿ 26% 306000 ਕੁਇੰਟਲ ਕਣਕ ਮੰਡੀਆਂ ਵਿੱਚੋਂ ਚੁੱਕੀ ਵੀ ਜਾ ਚੁੱਕੀ ਹੈ ਕਿ ਸਭ ਤੋਂ ਵੱਡੀ ਮਾਰ ਐਫਸੀਆਈ ਲੇਬਰ ਵੱਲੋਂ ਪੈ ਰਹੀ ਹੈ ਕਿਉਂਕਿ ਉਹ ਘੱਟ ਸਮਾਂ ਕੰਮ ਕਰਦੇ ਹਨ ਜਦਕਿ ਸੀਜ਼ਨ ਵਿੱਚ ਦਿਨ ਰਾਤ ਕੰਮ ਕਰਕੇ ਵੀ ਪੂਰਾ ਨਹੀਂ ਪੈਂਦਾ। ਉਨ੍ਹਾਂ ਨੇ ਕਿਹਾ ਕਿ ਸਭ ਤੋਂ ਵੱਧ ਟਰੱਕ ਐਫਸੀਆਈ ਦੇ ਗੁਦਾਮਾਂ ਵਿੱਚ ਖੜ੍ਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬਾਹਰਲੇ ਸੂਬਿਆਂ ਤੋਂ ਲੇਬਰ ਨਾ ਹੋਣ ਕਰਕੇ ਕੀ ਮੁਸ਼ਕਿਲ ਆ ਰਹੀ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਚੋਲਾਂ ਦੀ ਢੋਆ ਢੁਆਈ ਦਾ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਕੁਝ ਦਿਨਾਂ ਲਈ ਕੰਮ ਬੰਦ ਕਰ ਦਿੱਤਾ ਹੈ ਜਿਸ ਕਰਕੇ ਫਿਰ ਟਰੈਕਟਰ-ਟਰਾਲੀਆਂ ਤੇ ਟਰੱਕ ਕਣਕ ਦੀ ਢੁਆ ਢੁਆਈ ਵਿੱਚ ਲੱਗ ਜਾਣਗੇ ਅਤੇ ਲਿਫਟਿੰਗ ਦਾ ਕੰਮ ਹੋਰ ਤੇਜ਼ੀ ਨਾਲ ਚੱਲਣ ਕਰਕੇ ਇਹ ਮਸਲਾ ਹੱਲ ਹੋ ਜਾਵੇਗਾ।
ਇਸ ਸਬੰਧੀ ਟਰੱਕ ਯੂਨੀਅਨ ਦੇ ਪ੍ਰਧਾਨ ਤੇ ਸਰਪੰਚ ਸੁਖਪਾਲ ਸਿੰਘ ਚੌਹਾਨ ਨੇ ਕਿਹਾ ਕਿ ਉਨ੍ਹਾਂ ਦਾ 350 ਤੋਂ ਵੱਧ ਟਰੱਕ ਕਣਕ ਦੀ ਢੋਆ ਢੁਆਈ ਲਈ ਲੱਗਿਆ ਹੋਇਆ ਹੈ ਪਰ ਉਨ੍ਹਾਂ ਨੇ ਵੀ ਐਫਸੀਆਈ ਦੀ ਲੇਬਰ ਨੂੰ ਹੀ ਵੱਡਾ ਕਾਰਨ ਦੱਸਿਆ ਕਿਉਂਕਿ ਟਰੱਕ ਭਰੇ ਭਰਾਏ ਕਾਫੀ ਕਾਫੀ ਦਿਨ ਖੜ੍ਹੇ ਰਹਿੰਦੇ ਹਨ ਅਤੇ ਐਫਸੀਆਈ ਗੁਦਾਮਾਂ ਵਿੱਚ ਸਭ ਤੋਂ ਵੱਧ ਕਈ ਕਈ ਦਿਨ ਟਰੱਕ ਖੜ੍ਹਨ ਕਰਕੇ ਜਿੱਥੇ ਟਰੱਕ ਮਾਲਕਾਂ ਨੂੰ ਕਣਕ ਦੀ ਢੋਆ ਢੁਆਈ ਘਾਟੇ ਵਾਲਾ ਸੌਦਾ ਜਾਪ ਰਿਹਾ ਹੈ ਉਥੇ ਮੰਡੀਆਂ ਵਿੱਚ ਕਣਕ ਵੀ ਇਕੱਠੀ ਹੋਣ ਕਰਕੇ ਮੁਸ਼ਕਲ ਬਣੀ ਹੋਈ ਹੈ।
ਇਸ ਸਬੰਧੀ ਆੜ੍ਹਤੀ ਵਰਿੰਦਰ ਮੱਕੜ ਨੇ ਕਿਹਾ ਕਿ ਬਾਹਰਲੇ ਸੂਬਿਆਂ ਵਿੱਚੋਂ ਇਸ ਵਾਰ ਮਜ਼ਦੂਰ ਨਾ ਹੋਣ ਕਰਕੇ ਵੀ ਕਣਕ ਦੀ ਚੁਕਾਈ ਦਾ ਕੰਮ ਮੁਸ਼ਕਿਲ ਬਣਿਆ ਹੋਇਆ ਹੈ ਅਤੇ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਵੀ ਇਸ ਸਬੰਧੀ ਮੁਸ਼ਕਿਲ ਪੇਸ਼ ਆ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਇਥੋਂ ਹੀ ਦਿਹਾੜੀਏ ਪਾ ਕੇ ਕਣਕ ਦਾ ਕੰਮ ਨੇਪਰੇ ਚਾੜਿਆ ਜਾ ਰਿਹਾ ਹੈ ਕਿਉਂਕਿ ਬਾਹਰਲੇ ਸੂਬਿਆਂ ਤੋਂ ਇਸ ਪਿੱਛੋਂ ਲੇਬਰ ਦਾ ਆਉਣਾ ਮੁਸ਼ਕਿਲ ਜਾਪਦਾ ਹੈ।
ਇਸ ਸਬੰਧੀ ਕਿਸਾਨਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਕਈ-ਕਈ ਦਿਨਾਂ ਤੋਂ ਕਣਕ ਨਾ ਤੁਲਣ ਕਰਕੇ ਕਈ-ਕਈ ਰਾਤਾਂ ਮੰਡੀ ਵਿੱਚ ਬੈਠੇ ਰਹਿੰਦੇ ਹਨ। ਪਿੰਡ ਵਿਰਕ ਖੇੜਾ ਦੇ ਗੁਰਲਾਲ ਸਿੰਘ ਕੰਗ ਇਹ ਕਿਹਾ ਕਿ ਉਸਦੀ ਛੇ ਦਿਨਾਂ ਬਾਅਦ ਅੱਜ ਕਣਕ ਤੁਲ ਰਹੀ ਹੈ । ਇਸੇ ਤਰ੍ਹਾਂ ਕੁਝ ਹੋਰ ਕਿਸਾਨਾਂ ਨੇ ਵੀ ਕਣਕ ਤੁਰੰਤ ਨਾ ਤੁਲਣ ਬਾਰੇ ਦੱਸਿਆ।
ਮਲੋਟ ਦੀ ਮੁੱਖ ਦਾਣਾ ਮੰਡੀ ਵਿੱਚ ਖੁੱਲ੍ਹੀ ਕਣਕ ਤੋਂ ਇਲਾਵਾ ਕਣਕ ਦੀਆਂ ਹਜ਼ਾਰਾਂ ਬੋਰੀਆਂ ਮੰਡੀ ਵਿੱਚ ਪਈਆਂ ਹਨ ਜੋ ਕਿਸੇ ਟਰੱਕ ਜਾਂ ਟਰਾਲੀ ਆਤ ਨੂੰ ਉਡੀਕ ਰਹੀਆਂ ਹਨ ਜਿਨ੍ਹਾ ਰਾਹੀਂ ਉਹ ਆਪਣੇ ਅਗਲੇ ਪੜਾਅ ਉਤੇ ਪੁੱਜ ਸਕੇ।