Nangal News: ਨੰਗਲ ਦੇ ਨਾਲ ਲੱਗਦੇ ਦਬੇਟਾ ਕਲੋਨੀ 'ਚ ਇੱਕ ਵਾਰ ਫਿਰ ਜੰਗਲੀ ਸੂਰ ਮਰੇ ਪਏ ਮਿਲੇ
Advertisement
Article Detail0/zeephh/zeephh2706388

Nangal News: ਨੰਗਲ ਦੇ ਨਾਲ ਲੱਗਦੇ ਦਬੇਟਾ ਕਲੋਨੀ 'ਚ ਇੱਕ ਵਾਰ ਫਿਰ ਜੰਗਲੀ ਸੂਰ ਮਰੇ ਪਏ ਮਿਲੇ

Nangal News: ਕੁਝ ਸਮਾਂ ਪਹਿਲਾਂ ਵੀ ਨੰਗਲ ਦੇ ਨਾਲ ਲੱਗਦੇ ਦਬੇਟਾ ਕਲੋਨੀ ਵਿੱਚ ਲਗਭਗ 8 ਜੰਗਲੀ ਸੂਰ ਮਰੇ ਹੋਏ ਮਿਲੇ ਸੀ।

Nangal News: ਨੰਗਲ ਦੇ ਨਾਲ ਲੱਗਦੇ ਦਬੇਟਾ ਕਲੋਨੀ 'ਚ ਇੱਕ ਵਾਰ ਫਿਰ ਜੰਗਲੀ ਸੂਰ ਮਰੇ ਪਏ ਮਿਲੇ

Nangal News(ਬਿਮਲ ਸ਼ਰਮਾ): ਕੁਝ ਸਮਾਂ ਪਹਿਲਾਂ ਵੀ ਨੰਗਲ ਦੇ ਨਾਲ ਲੱਗਦੇ ਦਬੇਟਾ ਕਲੋਨੀ ਵਿੱਚ ਲਗਭਗ 8 ਜੰਗਲੀ ਸੂਰ ਮਰੇ ਹੋਏ ਮਿਲੇ ਸੀ ਜਿਸ ਨੂੰ ਲੈ ਕੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਮੌਕੇ ਉਤੇ ਪਹੁੰਚ ਕੇ ਮਰੇ ਹੋਏ ਸੂਰਾਂ ਨੂੰ ਆਪਣੇ ਕਬਜ਼ ਵਿੱਚ ਲੈ ਲਿਆ ਸੀ ਤੇ ਉਨ੍ਹਾਂ ਦੇ ਪੋਸਟਮਾਰਟਮ ਕਰਾਉਣ ਦੀ ਗੱਲ ਕੀਤੀ ਸੀ ਤਾਂ ਕਿ ਮੌਤ ਦਾ ਕਾਰਨ ਪਤਾ ਲੱਗ ਸਕੇ। ਪਰ ਅਜੇ ਪਹਿਲੇ ਮਰੇ ਹੋਏ ਸੂਰਾਂ ਦੀ ਪੋਸਟਮਾਰਟਮ ਦੀ ਰਿਪੋਰਟ ਜਨਤਕ ਨਹੀਂ ਹੋਈ ਤੇ ਹੁਣ ਇੱਕ ਵਾਰ ਫੇਰ 5 ਜੰਗਲੀ ਸੂਰਾਂ ਦੀ ਮੌਤ ਦੇ ਕਾਰਨ ਕਈ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਹਾਲਾਂਕਿ ਵਿਭਾਗ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਇਸ ਸਬੰਧੀ ਉਚਿਤ ਕਾਰਵਾਈ ਕੀਤੀ ਜਾਵੇ। ਹੁਣ ਵੀ ਵਿਭਾਗ ਦੀ ਡਾਕਟਰਾਂ ਦੀ ਟੀਮ ਨੇ ਮੌਕੇ ਉਤੇ ਪਹੁੰਚ ਗਏ ਮਰੇ ਹੋਏ ਸੂਰਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ ਹੈ ਤੇ ਪੋਸਟਮਾਰਟਮ ਤੋਂ ਬਾਅਦ ਇਨ੍ਹਾਂ ਦੇ ਸੈਂਪਲ ਜਾਂਚ ਲਈ ਭੇਜੇ ਜਾਣਗੇ।

ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਗਾਰਡ ਜਸਵੀਰ ਸਿੰਘ ਦੀ ਮੰਨੀਏ ਤਾਂ ਜਿਹੜੇ ਪਹਿਲਾਂ ਸੂਰ ਮਰੇ ਪਾਏ ਗਏ ਸੀ। ਉਨ੍ਹਾਂ ਦੇ ਸੈਂਪਲ ਦੇਹਰਾਦੂਨ ਭੇਜੇ ਗਏ ਹਨ ਜਿਸ ਦੀ ਅਜੇ ਤੱਕ ਕੋਈ ਵੀ ਰਿਪੋਰਟ ਸਾਹਮਣੇ ਨਹੀਂ ਆਈ ਤੇ ਹੁਣ ਜਿਹੜੇ ਇਹ ਜਾਨਵਰ ਮਰੇ ਪਾਏ ਗਏ ਹਨ।

ਇਹ ਵੀ ਪੜ੍ਹੋ : Bathinda News: ਦੋ ਮਹੀਨਿਆਂ ਤੋਂ ਆਦਰਸ਼ ਸਕੂਲ ਨੂੰ ਲੱਗਿਆ ਜਿੰਦਰਾ ਪੁਲਿਸ ਨੇ ਤੋੜਿਆ; ਅਧਿਆਪਕ ਗ੍ਰਿਫਤਾਰ

ਇਨ੍ਹਾਂ ਨੂੰ ਵੇਖ ਕੇ ਲੱਗਦਾ ਹੈ ਕਿ ਕਿਸੇ ਬਿਮਾਰੀ ਦੇ ਕਾਰਨ ਇਨ੍ਹਾਂ ਦੀ ਮੌਤ ਹੋਈ ਹੈ ਇਸਦੀ ਜਾਂਚ ਕੀਤੀ ਜਾ ਰਹੀ ਹੈ ਪਰ ਕਿਤੇ ਨਾ ਕਿਤੇ ਸਵਾਲ ਉੱਠਦਾ ਹੈ ਕਿ ਲਗਾਤਾਰ ਜੰਗਲੀ ਜਾਨਵਰ ਸੂਰਾਂ ਦਾ ਮਰਨਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ ਕਿਉਂਕਿ ਜੰਗਲੀ ਸੂਰਾ ਦੇ ਮਰਨ ਦੇ ਨਾਲ ਇਲਾਕੇ ਵਿੱਚ ਫੈਲ ਰਹੀ ਬਦਬੂ ਵੀ ਕਿਸੇ ਗੰਭੀਰ ਬਿਮਾਰੀ ਨੂੰ ਸੱਦਾ ਦੇ ਸਕਦੀ ਹੈ।

ਇਹ ਵੀ ਪੜ੍ਹੋ : Jalandhar News: ਗੈਰ-ਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਉਤੇ ਛਾਪੇਮਾਰੀ, ਕੀਤਾ ਸੀਲ

Trending news

;