Ferozepur News: ਪੰਜਾਬ ਦੇ ਕਈ ਇਲਾਕਿਆਂ ਵਿੱਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਤੇਜ਼ ਬਰਸਾਤ ਹੋ ਰਹੀ ਹੈ। ਜ਼ਿਲ੍ਹਾ ਫਿਰੋਜ਼ਪੁਰ ਵਿੱਚ ਵੀ ਪਿਛਲੇ ਦੋ ਦਿਨਾਂ ਤੋਂ ਭਾਰੀ ਬਰਸਾਤ ਲੋਕਾਂ ਲਈ ਆਫਤ ਬਣ ਕੇ ਆਈ ਹੈ।
Trending Photos
Ferozepur News: ਪੰਜਾਬ ਦੇ ਕਈ ਇਲਾਕਿਆਂ ਵਿੱਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਤੇਜ਼ ਬਰਸਾਤ ਹੋ ਰਹੀ ਹੈ। ਜ਼ਿਲ੍ਹਾ ਫਿਰੋਜ਼ਪੁਰ ਵਿੱਚ ਵੀ ਪਿਛਲੇ ਦੋ ਦਿਨਾਂ ਤੋਂ ਭਾਰੀ ਬਰਸਾਤ ਲੋਕਾਂ ਲਈ ਆਫਤ ਬਣ ਕੇ ਆਈ ਹੈ। ਇਸ ਬਰਸਾਤ ਨਾਲ ਸੜਕਾਂ ਉਪਰ ਪਾਣੀ ਭਰ ਗਿਆ ਜਿਸ ਨਾਲ ਕਈ ਰਸਤਿਆਂ ਦੀ ਆਵਾਜਾਈ ਵੀ ਠੱਪ ਰਹੀ ਅਤੇ ਇਹ ਬਰਸਾਤ ਨੇ ਫਿਰੋਜ਼ਪੁਰ ਸ਼ਹਿਰ ਦੀ ਬਸਤੀ ਭਟੀਆਂ ਵਾਲੀ ਦੇ ਇੱਕ ਪਰਿਵਾਰ ਦੇ ਸਿਰ ਉਤੇ ਬਣੀ ਉਨ੍ਹਾਂ ਦੇ ਘਰ ਦੀ ਛੱਤ ਹੀ ਖੋਹ ਲਈ ਹੈ।
ਗਰੀਬ ਮਹਿਲਾ ਤੇ ਉਸਦਾ ਪੁੱਤਰ ਰਾਤ ਨੂੰ ਘਰ ਦੇ ਅੰਦਰ ਸੁੱਤੇ ਪਏ ਸਨ ਤਾਂ ਉਤੋਂ ਆਸਮਾਨ ਤੋਂ ਤੇਜ਼ ਬਰਸਾਤ ਹੋਣ ਲੱਗ ਗਈ ਤਾਂ ਅਚਾਨਕ ਉਨ੍ਹਾਂ ਦੇ ਘਰ ਦੀ ਛੱਤ ਉਨ੍ਹਾਂ ਦੇ ਉੱਪਰ ਆ ਡਿੱਗੀ ਜਿਸ ਨਾਲ ਗਰੀਬ ਮਹਿਲਾ ਤੇ ਉਸਦਾ ਬੇਟਾ ਛੱਤ ਦੇ ਮਲਬੇ ਹੇਠ ਆ ਗਏ ਤੇ ਦੋਵਾਂ ਨੂੰ ਸੱਟਾਂ ਵੀ ਲੱਗੀਆਂ ਹਨ। ਹੁਣ ਗਰੀਬ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਉਨ੍ਹਾਂ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਉਹ ਆਪਣੇ ਘਰ ਦਾ ਗੁਜ਼ਾਰਾ ਪਹਿਲਾਂ ਹੀ ਬੜੀ ਮੁਸ਼ਕਿਲ ਕਰ ਰਹੀ ਸੀ ਤੇ ਉੱਤੇ ਉਨ੍ਹਾਂ ਤੇ ਇੱਕ ਨਵੀਂ ਮੁਸੀਬਤ ਆ ਡਿੱਗੀ ਹੈ।
ਗਰੀਬ ਪਰਿਵਾਰ ਤੇ ਆਂਢ-ਗੁਆਂਢ ਵਾਲਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਕੁਝ ਮੁਆਵਜਾ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਦੇ ਘਰ ਦੀ ਛੱਤ ਦੁਆਰਾ ਬਣ ਸਕੇ ਤੇ ਉਨ੍ਹਾਂ ਦਾ ਗੁਜ਼ਾਰਾ ਹੋ ਸਕੇ।
ਛੱਤ ਉਤੇ ਪਾਉਣ ਗਏ ਤਰਪਾਲ ਤਾਂ...
ਕਾਬਿਲੇਗੌਰ ਹੈ ਕਿ ਬੀਤੇ ਦਿਨ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪਿੰਡ ਸੰਤੂਨੰਗਲ ਵਿੱਚ ਬੀਤੇ ਦਿਨ ਤੋਂ ਪੈ ਰਹੇ ਮੀਂਹ ਕਾਰਨ ਕਾਰਨ ਇੱਕ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਗਈ ਜਿਸ ਕਾਰਨ ਉਸ ਕਮਰੇ ਅੰਦਰ ਪਿਆ ਸਾਮਾਨ ਚਕਨਾਚੂਰ ਹੋ ਗਿਆ ਜਦ ਕਿ ਇਸ ਦੌਰਾਨ 2 ਵਿਅਕਤੀਆਂ ਨੂੰ ਗੰਭੀਰ ਸੱਟਾਂ ਲੱਗੀਆ ਹਨ। ਹਰਜੀਤ ਕੌਰ ਪਤਨੀ ਹਰਦੇਵ ਸਿੰਘ ਨੇ ਦੱਸਿਆ ਕਿ ਦੁਪਹਿਰ ਵੇਲੇ ਜਦੋਂ ਮੀਂਹ ਪੈ ਰਿਹਾ ਸੀ ਤਾਂ ਉਨ੍ਹਾਂ ਦੇ ਕਮਰੇ ਦੀ ਛੱਤ ਚੋਅ ਰਹੀ ਸੀ, ਜਦੋਂ ਉਸ ਦਾ ਪੁੱਤਰ ਸ਼ਮਸ਼ੇਰ ਤੇ ਉਸ ਦਾ ਦੋਸਤ ਛੱਤ ਉਪਰ ਤਰਪਾਲ ਪਾਉਣ ਲਈ ਚੜ੍ਹੇ ਤਾਂ ਅਚਾਨਕ ਉਨ੍ਹਾਂ ਦੇ ਮਕਾਨ ਦੀ ਛੱਤ ਦੇ 2 ਪੱਖੇ ਸਣੇ ਗਾਰਡਰ ਬਾਲਿਆਂ ਹੇਠਾਂ ਆ ਪਏ।
ਛੱਤ ਡਿੱਗਣ ਕਾਰਨ ਉਨਾਂ ਦੇ ਪੁੱਤਰ ਸ਼ਮਸ਼ੇਰ ਸਿੰਘ ਦੇ ਲੱਕ ’ਤੇ ਅਤੇ ਉਸ ਦੇ ਦੋਸਤ ਦੇ ਸਿਰ ਵਿੱਚ ਸੱਟ ਲੱਗ ਗਈ ਅਤੇ ਥੱਲੇ ਪਿਆ ਲੱਕੜ ਬੈੱਡ, ਫੋਲਡਿੰਗ ਮੰਜੇ, ਟਰੰਕ, ਮੇਜ ਕੁਰਸੀਆਂ, ਛੱਤ ਵਾਲਾ ਪੱਖਾ, ਭਾਂਡੇ, ਟੀਵੀ ਤੇ ਹੋਰ ਕੀਮਤੀ ਸਾਮਾਨ ਬੁਰੀ ਤਰ੍ਹਾਂ ਚਕਨਾਚੂਰ ਹੋ ਗਿਆ।