Khanna Robbery: ਔਰਤ ਨੇ ਲੁਟੇਰਿਆਂ ਦਾ ਦਲੇਰੀ ਨਾਲ ਕੀਤਾ ਸਾਹਮਣਾ; ਲੋਕਾਂ ਨੇ ਚਾੜ੍ਹਿਆ ਕੁਟਾਪਾ
Advertisement
Article Detail0/zeephh/zeephh2673501

Khanna Robbery: ਔਰਤ ਨੇ ਲੁਟੇਰਿਆਂ ਦਾ ਦਲੇਰੀ ਨਾਲ ਕੀਤਾ ਸਾਹਮਣਾ; ਲੋਕਾਂ ਨੇ ਚਾੜ੍ਹਿਆ ਕੁਟਾਪਾ

Khanna Robbery: ਖੰਨਾ ਪੁਲਿਸ ਜ਼ਿਲ੍ਹੇ ਦੇ ਥਾਣਾ ਮਲੌਦ ਅਧੀਨ ਪੈਂਦੇ ਪਿੰਡ ਬੇਰ ਕਲਾਂ ਵਿੱਚ ਦਿਨ ਦਿਹਾੜੇ ਲੁੱਟ ਦੀ ਕੋਸ਼ਿਸ਼ ਕੀਤੀ ਗਈ। ਪਿੰਡ ਵਾਸੀਆਂ ਨੇ ਇਨ੍ਹਾਂ ਲੁਟੇਰਿਆਂ ਨੂੰ ਫੜ ਕੇ ਬੁਰੀ ਤਰ੍ਹਾਂ ਕੁੱਟਿਆ।

Khanna Robbery: ਔਰਤ ਨੇ ਲੁਟੇਰਿਆਂ ਦਾ ਦਲੇਰੀ ਨਾਲ ਕੀਤਾ ਸਾਹਮਣਾ; ਲੋਕਾਂ ਨੇ ਚਾੜ੍ਹਿਆ ਕੁਟਾਪਾ

Khanna Robbery: ਖੰਨਾ ਪੁਲਿਸ ਜ਼ਿਲ੍ਹੇ ਦੇ ਥਾਣਾ ਮਲੌਦ ਅਧੀਨ ਪੈਂਦੇ ਪਿੰਡ ਬੇਰ ਕਲਾਂ ਵਿੱਚ ਦਿਨ ਦਿਹਾੜੇ ਲੁੱਟ ਦੀ ਕੋਸ਼ਿਸ਼ ਕੀਤੀ ਗਈ। ਪਿੰਡ ਵਾਸੀਆਂ ਨੇ ਇਨ੍ਹਾਂ ਲੁਟੇਰਿਆਂ ਨੂੰ ਫੜ ਕੇ ਬੁਰੀ ਤਰ੍ਹਾਂ ਕੁੱਟਿਆ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਲੁਟੇਰਿਆਂ ਕੋਲ ਖਿਡੌਣਾ ਪਿਸਤੌਲ ਤੇ ਤੇਜ਼ਧਾਰ ਹਥਿਆਰ ਸਨ। ਤਿੰਨ ਨਕਾਬਪੋਸ਼ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ਦੀ ਨੀਅਤ ਨਾਲ ਇੱਕ ਘਰ 'ਚ ਦਾਖ਼ਲ ਹੋਏ ਸਨ। ਔਰਤ ਦੀ ਹਿੰਮਤ ਕਾਰਨ ਉਹ ਕਾਮਯਾਬ ਨਹੀਂ ਹੋ ਸਕੇ।

ਥਾਣਾ ਮਲੌਦ ਵਿੱਚ ਹਰਪ੍ਰੀਤ ਕੌਰ ਵਾਸੀ ਬੇਰ ਕਲਾਂ ਦੀ ਸ਼ਿਕਾਇਤ ’ਤੇ ਮੁਲਜ਼ਮ ਤਰਨਜੀਤ ਸਿੰਘ, ਗੁਰਦੀਪ ਸਿੰਘ ਦੀਪੂ ਅਤੇ ਗੁਰਮੀਤ ਸਿੰਘ ਮੰਗਾ ਵਾਸੀ ਟਿੱਬਾ ਥਾਣਾ ਸਾਹਨੇਵਾਲ ਜ਼ਿਲ੍ਹਾ ਲੁਧਿਆਣਾ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 309 (4), 62 ਤਹਿਤ ਕੇਸ ਦਰਜ ਕੀਤਾ ਗਿਆ ਸੀ। ਹਰਪ੍ਰੀਤ ਕੌਰ ਅਨੁਸਾਰ ਜਦੋਂ ਉਹ ਆਪਣੇ ਪੁੱਤਰ ਸਮੇਤ ਆਪਣੇ ਪਿਤਾ ਦੇ ਘਰ ਮੌਜੂਦ ਸੀ ਤਾਂ ਮੂੰਹ ਢਕੇ ਹੋਏ ਤਿੰਨ ਮੁਲਜ਼ਮ ਹਥਿਆਰਾਂ ਨਾਲ ਉਸ ਦੇ ਘਰ ਦਾਖਲ ਹੋਏ। ਜਿਸ 'ਤੇ ਉਨ੍ਹਾਂ ਨੇ ਲੁਟੇਰਿਆਂ ਨੂੰ ਰੋਕਿਆ ਅਤੇ ਰੌਲਾ ਪਾਇਆ। ਹਮਲਾਵਰ ਭੱਜਣ ਲੱਗੇ ਤਾਂ ਲੋਕਾਂ ਨੇ ਉਨ੍ਹਾਂ ਨੂੰ ਫੜ ਲਿਆ।

ਲੁਟੇਰਿਆਂ ਨੂੰ ਫੜਨ ਅਤੇ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿੱਥੇ ਇੱਕ ਪਾਸੇ ਪਾਇਲ ਦੇ ਡੀਐਸਪੀ ਦੀਪਕ ਰਾਏ ਇਨ੍ਹਾਂ ਲੋਕਾਂ ਦੇ ਹੌਸਲੇ ਦੀ ਤਾਰੀਫ਼ ਕਰਦੇ ਹੋਏ ਸੁਣੇ ਗਏ ਤਾਂ ਦੂਜੇ ਪਾਸੇ ਉਨ੍ਹਾਂ ਨੇ ਕਾਨੂੰਨ ਦਾ ਹਵਾਲਾ ਦਿੰਦਿਆਂ ਇਹ ਵੀ ਕਿਹਾ ਕਿ ਲੁਟੇਰਿਆਂ ਦੀ ਕੁੱਟਮਾਰ ਕਰਨ ਵਾਲਿਆਂ ਦੀ ਪਛਾਣ ਕਰਕੇ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ : ਸਰਕਾਰੀ ਅਧਿਆਪਕ 'ਤੇ ਲੱਗੇ ਨਸ਼ਾ ਤਸਕਰੀ ਦਾ ਇਲਜ਼ਾਮ, ਪੁਲਿਸ ਨੇ ਭਾਲ ਲਈ ਛਾਪੇਮਾਰੀ ਕੀਤੀ ਸ਼ੁਰੂ

ਡੀਐਸਪੀ ਦੇ ਇਸ ਬਿਆਨ ਤੋਂ ਬਾਅਦ ਪਿੰਡ ਅਤੇ ਇਲਾਕੇ ਦੇ ਲੋਕਾਂ ਵਿੱਚ ਵੀ ਗੁੱਸਾ ਦੇਖਣ ਨੂੰ ਮਿਲਿਆ। ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਵਾਰਦਾਤਾਂ ਨੂੰ ਰੋਕਣ ਵਿੱਚ ਨਾਕਾਮ ਰਹੀ ਹੈ। ਜਿਵੇਂ-ਜਿਵੇਂ ਲੋਕ ਖੁਦ ਜਾਗਰੂਕ ਹੋ ਰਹੇ ਹਨ, ਉਨ੍ਹਾਂ ਨੂੰ ਕਾਨੂੰਨ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਤੇ ਚੰਡੀਗੜ੍ਹ ਵਿੱਚ 2 ਦਿਨ ਮੀਂਹ ਦੀ ਸੰਭਾਵਨਾ, ਜਾਣੋ ਆਉਣ ਵਾਲੇ ਦਿਨਾਂ 'ਚ ਮੌਸਮ ਦਾ ਹਾਲ

TAGS

Trending news

;