Ferozepur News: ਪੰਜਾਬ ਵਿੱਚ ਕਈ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸੇ ਹੋਏ ਹਨ ਅਤੇ ਕਈ ਨੌਜਵਾਨ ਨਸ਼ਿਆਂ ਕਾਰਨ ਆਪਣੀ ਜਾਨ ਗੁਆ ਰਹੇ ਹਨ।
Trending Photos
Ferozepur News: ਪੰਜਾਬ ਵਿੱਚ ਕਈ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸੇ ਹੋਏ ਹਨ ਅਤੇ ਕਈ ਨੌਜਵਾਨ ਨਸ਼ਿਆਂ ਕਾਰਨ ਆਪਣੀ ਜਾਨ ਗੁਆ ਰਹੇ ਹਨ। ਫਿਰੋਜ਼ਪੁਰ ਜ਼ਿਲ੍ਹੇ ਦੇ ਕੈਂਟ ਗਵਾਲ ਮੰਡੀ ਵਿੱਚ ਰਹਿਣ ਵਾਲੇ 26 ਸਾਲਾ ਅਮਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਅਮਨ ਅਤੇ ਉਸਦੀ ਪਤਨੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਮਨ ਬਾਥਰੂਮ ਵਿੱਚ ਪਿਆ ਸੀ। ਉਸਦੇ ਕੋਲ ਇੱਕ ਟੀਕਾ ਪਿਆ ਸੀ।
ਪਰਿਵਾਰ ਨੇ ਪੁਲਿਸ ਤੋਂ ਨਸ਼ਾ ਖਤਮ ਕਰਨ ਅਤੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ। ਪੁਲਿਸ ਮੌਕੇ 'ਤੇ ਪਹੁੰਚੀ ਅਤੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ, ਹਾਲਾਂਕਿ ਪੁਲਿਸ ਵੱਲੋਂ ਨਸ਼ਾ ਤਸਕਰਾਂ ਨੂੰ ਲਗਾਤਾਰ ਫੜਿਆ ਜਾ ਰਿਹਾ ਹੈ। ਮ੍ਰਿਤਕ ਅਮਨ ਦੇ ਪਰਿਵਾਰ ਵਿੱਚ ਇੱਕ ਪਤਨੀ ਅਤੇ ਇੱਕ ਧੀ ਸੀ ਅਤੇ ਉਸਦੀ ਮਾਂ, ਭਰਾ ਅਤੇ ਦੋ ਭੈਣਾਂ ਸਨ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਫ਼ੌਜ ਦੇ ਜਵਾਨ ਦੀ ਹੋ ਗਈ ਸੀ ਨਸ਼ੇ ਦੀ ਓਵਰਡੋਜ਼ ਨਾਲ ਮੌਤ
ਕਾਬਿਲੇਗੌਰ ਹੈ ਕਿ ਬੀਤੇ ਦਿਨ ਰੋਪੜ ਜ਼ਿਲ੍ਹੇ ਦੇ ਚਮਕੌਰ ਸਾਹਿਬ ਦੇ ਇਲਾਕੇ ਵਿੱਚ ਛੁੱਟੀ ਆਏ ਫੌਜ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਮੌਤ ਹੋ ਗਈ ਸੀ। ਛੁੱਟੀ 'ਤੇ ਘਰ ਆਏ 28 ਸਾਲਾ ਫੌਜੀ ਜਵਾਨ ਕੁਲਜੀਤ ਸਿੰਘ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਸੀ। ਉਸਦੀ ਲਾਸ਼ ਸਵੇਰੇ ਖੋਖਰਾਂ ਪਿੰਡ ਦੇ ਖੇਡ ਮੈਦਾਨ ਵਿੱਚ ਇੱਕ ਕਾਰ ਦੀ ਡਰਾਈਵਰ ਸੀਟ 'ਤੇ ਮਿਲੀ। ਪਰਿਵਾਰ ਦਾ ਦੋਸ਼ ਹੈ ਕਿ ਕੁਲਜੀਤ ਨੂੰ ਕੁਝ ਜਾਣਕਾਰ ਨੌਜਵਾਨਾਂ ਨੇ ਚਿੱਟਾ ਦੀ ਓਵਰਡੋਜ਼ ਦੇ ਕੇ ਮਾਰ ਦਿੱਤਾ ਸੀ।
ਕੁਲਜੀਤ ਸਿੰਘ ਫਤਿਹਗੜ੍ਹ ਵੀਰਾਂ ਪਿੰਡ ਦਾ ਰਹਿਣ ਵਾਲਾ ਸੀ ਅਤੇ 2017 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ। ਉਹ ਇਸ ਸਮੇਂ ਰਾਜਸਥਾਨ ਦੇ ਕੋਟਾ ਵਿੱਚ ਸੇਵਾ ਨਿਭਾ ਰਿਹਾ ਸੀ। ਸ਼ਾਮ ਕਰੀਬ 4 ਵਜੇ ਉਹ ਕੱਪੜੇ ਖਰੀਦਣ ਲਈ ਘਰੋਂ ਨਿਕਲਿਆ ਪਰ ਵਾਪਸ ਨਹੀਂ ਆਇਆ। ਸਵੇਰੇ ਉਸਦੀ ਲਾਸ਼ ਮਾਰੂਤੀ ਸਵਿਫਟ ਕਾਰ ਵਿੱਚੋਂ ਮਿਲੀ, ਜਿਸ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਸੀ।
ਇਹ ਵੀ ਪੜ੍ਹੋ : Ghaggar News: ਘੱਗਰ ਵਿੱਚ ਵਧਿਆ ਪਾਣੀ ਦਾ ਪੱਧਰ; ਲੋਕਾਂ ਨੂੰ ਦਰਿਆ ਕੋਲ ਜਾਣ ਤੋਂ ਗੁਰੇਜ਼ ਕਰਨ ਦੀ ਹਦਾਇਤ