Faridkot: ਬਹੁ-ਚਰਚਿਤ ਸ਼ਾਇਰ ਬਾਬਾ ਨਜਮੀ ਦੀਆਂ ਬੇ-ਹਿੰਮਤੇ ਨੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ।
Trending Photos
Faridkot: ਬਹੁ-ਚਰਚਿਤ ਸ਼ਾਇਰ ਬਾਬਾ ਨਜਮੀ ਦੀਆਂ ਬੇ-ਹਿੰਮਤੇ ਨੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਮੰਜ਼ਿਲ ਦੇ ਮੱਥੇ ਦੇ ਉੱਤੇ ਤਖ਼ਤੀ ਲੱਗਦੀ ਉਨ੍ਹਾਂ ਦੀ, ਦੀਆਂ ਇਹ ਸਤਰ੍ਹਾਂ ਫਰੀਦਕੋਟ ਦੇ ਪਿੰਡ ਕੋਟ ਸੁਖੀਆ ਦੇ ਰਹਿਣ ਵਾਲੇ ਨੌਜਵਾਨ ਉਪਰ ਬਿਲਕੁਲ ਸਹੀ ਢੁੱਕਦੀਆਂ ਹਨ।
ਪਿੰਡ ਕੋਟ ਸੁਖੀਆ ਦੇ ਰਹਿਣ ਵਾਲੇ ਆਕਾਸ਼ਦੀਪ ਨੇ ਕਦੇ ਝੋਨਾ ਲਗਾਇਆ ਅਤੇ ਕਦੇ ਭੱਠਿਆਂ ਉਤੇ ਮਜ਼ਦੂਰੀ ਕੀਤੀ ਅਤੇ ਕਈ ਵਾਰ ਤਾਂ ਮੰਡੀਆਂ ਵਿੱਚ ਵੀ ਸੀਜ਼ਨ ਲਗਾਏ। ਉਸਦਾ ਪੂਰਾ ਪਰਿਵਾਰ ਮਿਹਨਤ ਮਜ਼ਦੂਰੀ ਨਾਲ ਜੁੜਿਆ ਹੋਇਆ ਅਤੇ ਕਈ ਵਾਰ ਤਾਂ ਸਰਕਾਰੀ ਸਕੂਲ ਵਿੱਚ ਪੜ੍ਹਨ ਵਾਲੇ ਇਸ ਬੱਚੇ ਕੋਲ ਸਕੂਲ ਦੀ ਫੀਸ ਦੇ ਪੈਸੇ ਤੱਕ ਨਹੀਂ ਹੁੰਦੇ ਸਨ ਅਤੇ ਸਕੂਲ ਦੇ ਟੀਚਰ ਉਸ ਦੀ ਫੀਸ ਭਰਦੇ ਸੀ ਕਿਉਂਕਿ ਆਕਾਸ਼ਦੀਪ ਵਿੱਚ ਸ਼ੁਰੂ ਤੋਂ ਹੀ ਕੁਝ ਵੱਖਰਾ ਕਰਨ ਦਾ ਜਨੂੰਨ ਸੀ।
ਇਸ ਜਨੂਨ ਕਰਕੇ ਹੀ ਆਕਾਸ਼ਦੀਪ ਨੇ ਪਹਿਲਾਂ ਭਾਰਤੀ ਹਵਾਈ ਫੌਜ ਦੀ ਭਰਤੀ ਵੇਖੀ ਅਤੇ ਉਸ ਵਿੱਚ ਬਤੌਰ ਹੌਲਦਾਰ ਭਰਤੀ ਹੋਇਆ। ਆਕਾਸ਼ਦੀਪ ਭਾਰਤੀ ਹਵਾਈ ਫੌਜ ਵਿੱਚ ਨੌਕਰੀ ਕਰਦਿਆਂ ਜਦੋਂ ਵੀ ਛੁੱਟੀ ਆਉਂਦਾ ਤਾਂ ਆਪਣੇ ਘਰ ਵਿੱਚ ਇੱਕ ਜਾਂ ਦੋ ਦਿਨ ਇਹ ਰੁਕਦਾ ਕਿਉਂਕਿ ਉਸ ਤੋਂ ਬਾਅਦ ਉਸਨੇ ਆਪਣੀ ਤਿਆਰੀ ਕਰਨ ਦੇ ਲਈ ਚੰਡੀਗੜ੍ਹ ਜਾਣਾ ਹੁੰਦਾ ਸੀ ਜਿੱਥੇ ਉਸਨੇ ਆਪਣੀ ਮੰਜ਼ਿਲ ਨੂੰ ਫਤਿਹ ਕਰਨਾ ਸੀ।
ਇਸ ਮਿਹਨਤ ਦੌਰਾਨ ਜਦੋਂ ਉਹ ਸਮਾਂ ਆਇਆ ਤਾਂ ਪੂਰੇ ਪਰਿਵਾਰ ਦੇ ਖੁਸ਼ੀ ਵਿੱਚ ਧਰਤੀ ਉਤੇ ਪੈਰ ਨਹੀਂ ਲੱਗ ਰਹੀ ਸੀ ਕਿਉਂਕਿ ਹੁਣ ਆਕਾਸ਼ਦੀਪ ਇੱਕ ਸਿਪਾਹੀ ਤੋਂ ਲੈਫਟੀਨੈਂਟ ਬਣ ਗਿਆ ਹੈ ਜਿਵੇਂ ਹੀ ਇਹ ਖਬਰ ਪੂਰੇ ਇਲਾਕੇ ਵਿੱਚ ਫੈਲੀ ਤਾਂ ਹਰ ਕੋਈ ਇਸ ਗਰੀਬ ਪਰਿਵਾਰ ਦੇ ਘਰ ਵਧਾਈਆਂ ਦੇਣ ਲਈ ਪਹੁੰਚਣ ਲੱਗਾ।
ਇਸ ਦੌਰਾਨ ਆਕਾਸ਼ਦੀਪ ਦੇ ਪਿਤਾ ਹਾਕਮ ਸਿੰਘ ਨੇ ਦੱਸਿਆ ਕਿ ਆਕਾਸ਼ਦੀਪ ਹਮੇਸ਼ਾ ਮਿਹਨਤ ਕਰਨ ਵਾਲਾ ਬੱਚਾ ਹੈ ਅਤੇ ਉਹ ਖੁਦ ਵੀ ਭੱਠੇ ਉਤੇ ਕੰਮ ਕਰਦੇ ਰਹੇ ਅਤੇ ਆਕਾਸ਼ ਵੀ ਕਦੇ ਉਨ੍ਹਾਂ ਨਾਲ ਭੱਠੇ ਉਤੇ ਕੰਮ ਕਰਦਾ ਅਤੇ ਕਦੇ ਝੋਨਾ ਲਵਾਉਂਦਾ ਪਰ ਉਸਨੇ ਕਦੇ ਵੀ ਕਿਸੇ ਗੱਲ ਦਾ ਸ਼ਿਕਵਾ ਨਹੀਂ ਕੀਤਾ। ਅੱਜ ਉਨ੍ਹਾਂ ਦੇ ਪਰਿਵਾਰ ਵਿੱਚ ਖੁਸ਼ੀ ਆਈ ਹੈ ਜਿਸ ਦਾ ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ। ਉਨ੍ਹਾਂ ਨੇ ਕਿਹਾ ਕਿ ਉਹ ਅਰਦਾਸ ਕਰਦੇ ਹਨ ਕਿ ਹਰ ਪਰਿਵਾਰ ਵਿੱਚ ਬੱਚੇ ਇਸੇ ਤਰੀਕੇ ਨਾਲ ਕਾਮਯਾਬ ਹੋਣ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ।
ਇਸ ਦੇ ਨਾਲ ਹੀ ਆਕਾਸ਼ਦੀਪ ਦੀ ਭੈਣ ਨੇ ਕਿਹਾ ਕਿ ਉਨ੍ਹਾਂ ਦੋਵੇਂ ਭੈਣ ਭਰਾਵਾਂ ਨੇ ਪਿੰਡ ਦੇ ਹੀ ਸਰਕਾਰੀ ਸਕੂਲ ਤੋਂ ਪੜ੍ਹਾਈ ਕੀਤੀ ਹੈ ਹੈ ਅਤੇ ਜਦੋਂ ਵੀ ਉਸ ਦਾ ਭਰਾ ਕਰੇ ਆਵੇਗਾ ਤਾਂ ਉਹ ਆਪਣੇ ਭਰਾ ਦਾ ਜ਼ੋਰਦਾਰ ਤਰੀਕੇ ਨਾਲ ਸਵਾਗਤ ਕਰੇਗੀ ਅਤੇ ਸਭ ਤੋਂ ਪਹਿਲਾ ਸਲੂਟ ਉਹ ਆਪਣੇ ਭਰਾ ਆਕਾਸ਼ਦੀਪ ਨੂੰ ਮਾਰੇਗੀ। ਉਹਨਾਂ ਕਿਹਾ ਕਿ ਉਹ ਦੋਨੇ ਭੈਣ ਭਰਾ ਕਦੇ ਖੇਤਾਂ ਵਿੱਚ ਝੋਨਾ ਲਗਾਉਂਦੇ ਹੁੰਦੇ ਸੀ ਪਰ ਆਕਾਸ਼ਦੀਪ ਨੇ ਹਿੰਮਤ ਨਹੀਂ ਹਾਰੀ ਅਤੇ ਅੱਜ ਉਹ ਵੱਡਾ ਅਫਸਰ ਬਣ ਕੇ ਘਰ ਵਾਪਸ ਆ ਰਿਹਾ ਹੈ ਜਿਸ ਦੀ ਉਹਨਾਂ ਨੂੰ ਬੇਹੱਦ ਜ਼ਿਆਦਾ ਖੁਸ਼ੀ ਹੈ।
ਇਸ ਦੇ ਨਾਲ ਹੀ ਆਕਾਸ਼ਦੀਪ ਦੀ ਮਾਤਾ ਨੇ ਕਿਹਾ ਕਿ ਉਹ ਬੇਹੱਦ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਅਤੇ ਹਮੇਸ਼ਾ ਮਿਹਨਤ ਮਜ਼ਦੂਰੀ ਕਰਕੇ ਉਨ੍ਹਾਂ ਨੇ ਆਪਣੇ ਘਰ ਦਾ ਗੁਜ਼ਾਰਾ ਚਲਾਇਆ। ਉਨ੍ਹਾਂ ਨੇ ਦੱਸਿਆ ਕਿ ਆਕਾਸ਼ ਦੇ ਹੁਣ ਭਾਰਤੀ ਫੌਜ ਵਿੱਚ ਵੱਡਾ ਅਫਸਰ ਬਣ ਗਿਆ ਹੈ ਜਿਸ ਦੀ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ।
ਉਨ੍ਹਾਂ ਕਿਹਾ ਕਿ ਰੋਜ਼ ਹੀ ਲੋਕ ਉਨ੍ਹਾਂ ਦੇ ਘਰੇ ਵਧਾਈ ਦੇਣ ਆ ਰਹੇ ਹਨ ਅਤੇ ਉਹਨਾਂ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਇੱਕ ਗਰੀਬ ਘਰ ਦਾ ਮੁੰਡਾ ਵੱਡਾ ਅਫਸਰ ਬਣ ਗਿਆ ਹੈ ਇਸ ਨੂੰ ਵੇਖ ਕੇ ਹੋਰ ਵੀ ਲੋਕ ਅੱਗੇ ਆਉਣਗੇ ਅਤੇ ਦੇਸ਼ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਉਣਗੇ।