Batala News: ਕੁਮਰ ਅੰਮ੍ਰਿਤ ਵੀਰ ਨੇ ਦੱਸਿਆ ਕਿ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਅਤੇ ਭਾਰਤ ਦੇ ਹੋਰ ਸੂਬਿਆਂ ਤੋਂ ਇਜ਼ਤ ਮਿਲੀ ਹੈ, ਪਰ ਦੁੱਖ ਇਸ ਗੱਲ ਦਾ ਹੈ ਕਿ ਆਪਣੇ ਪੰਜਾਬ ਦੀ ਸਰਕਾਰ ਜਾਂ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਕਦੇ ਕੋਈ ਮਨਤਾ ਜਾਂ ਮਾਣਤਾ ਨਹੀਂ ਮਿਲੀ
Trending Photos
Batala News: ਬਟਾਲਾ ਨੇੜਲੇ ਪਿੰਡ ਉਮਰਵਾਲ ਦੇ ਨੌਜਵਾਨ ਕੁਮਰ ਅੰਮ੍ਰਿਤ ਵੀਰ ਨੇ ਸਿਰਫ 23 ਸਾਲ ਦੀ ਉਮਰ 'ਚ ਐਸਾ ਕਾਰਨਾਮਾ ਕਰ ਦਿਖਾਇਆ ਹੈ ਜੋ ਬਹੁਤਾਂ ਲਈ ਪ੍ਰੇਰਣਾ ਦਾ ਸਰੋਤ ਬਣ ਰਿਹਾ ਹੈ। ਅੰਮ੍ਰਿਤ ਵੀਰ ਨੇ ਹੁਣ ਤੱਕ ਵੱਖ-ਵੱਖ ਤਰੀਕਿਆਂ ਨਾਲ ਪੁਸ਼ਅੱਪਸ (ਡੰਡ ਬੈਠਕਾਂ) ਲਗਾ ਕੇ 32 ਵਰਲਡ ਰਿਕਾਰਡ ਆਪਣੇ ਨਾਮ ਕੀਤੇ ਹਨ। ਹੁਣ ਇਹ ਨੌਜਵਾਨ ਭਾਰਤ ਦੇ ਪਹਿਲੇ ਵਿਅਕਤੀ ਵਜੋਂ ਯੂਕਰੇਨ ਦੇ ਮਿਊਜ਼ੀਅਮ ਵਿੱਚ ਆਪਣਾ ਨਾਮ ਦਰਜ ਕਰਵਾਉਣ ਜਾ ਰਿਹਾ ਹੈ।
ਅੰਮ੍ਰਿਤ ਵੀਰ ਨੇ ਦੱਸਿਆ ਕਿ ਇਹ ਸਾਰੀਆਂ ਉਪਲਬਧੀਆਂ ਉਸਨੇ ਪਿਛਲੇ ਚਾਰ ਸਾਲਾਂ 'ਚ ਹਾਸਿਲ ਕੀਤੀਆਂ ਹਨ। ਉਨ੍ਹਾਂ ਨੇ ਦੱਸਿਆ "ਮੇਰੀ ਉਮਰ ਚਾਹੇ 23 ਸਾਲ ਹੈ, ਪਰ ਮੈਂ ਚਾਰ ਸਾਲਾਂ 'ਚ 32 ਰਿਕਾਰਡ ਬਣਾਏ। ਇਹ ਸੌਖਾ ਕੰਮ ਨਹੀਂ ਸੀ, ਪਰ ਮੈਂ ਘਰ ਦੇਸੀ ਢੰਗ ਨਾਲ ਮਿਹਨਤ ਕਰੀ। ਕਦੇ ਵੀ ਘਰ ਤੋਂ ਬਾਹਰ ਦਾ ਖਾਣਾ ਨਹੀਂ ਖਾਧਾ।"
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਅਤੇ ਭਾਰਤ ਦੇ ਹੋਰ ਸੂਬਿਆਂ ਤੋਂ ਇਜ਼ਤ ਮਿਲੀ ਹੈ, ਪਰ ਦੁੱਖ ਇਸ ਗੱਲ ਦਾ ਹੈ ਕਿ ਆਪਣੇ ਪੰਜਾਬ ਦੀ ਸਰਕਾਰ ਜਾਂ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਕਦੇ ਕੋਈ ਮਨਤਾ ਜਾਂ ਮਾਣਤਾ ਨਹੀਂ ਮਿਲੀ। ਅੰਮ੍ਰਿਤ ਵੀਰ ਆਸ ਕਰਦੇ ਹਨ ਕਿ ਜਲਦੀ ਹੀ ਪੰਜਾਬ ਸਰਕਾਰ ਅਤੇ ਖੇਡ ਵਿਭਾਗ ਉਨ੍ਹਾਂ ਦੀ ਕਦਰ ਕਰੇਗਾ ਅਤੇ ਉਨ੍ਹਾਂ ਨੂੰ ਚੰਗੀ ਨੌਕਰੀ ਨਾਲ ਸਨਮਾਨਿਤ ਕੀਤਾ ਜਾਵੇਗਾ।
ਉਨ੍ਹਾਂ ਦੀ ਇਹ ਕਾਮਯਾਬੀ ਨੌਜਵਾਨੀ ਲਈ ਇਕ ਮਿਸਾਲ ਹੈ ਕਿ ਮਿਹਨਤ, ਨਿਸ਼ਠਾ ਅਤੇ ਦ੍ਰਿੜ ਇਰਾਦਿਆਂ ਨਾਲ ਹਰ ਕੋਈ ਅਸੰਭਵ ਨੂੰ ਸੰਭਵ ਬਣਾ ਸਕਦਾ ਹੈ।