IND vs NZ Champions Trophy 2025 Live: ਭਾਰਤ ਨੇ 12 ਸਾਲ ਬਾਅਦ ਜਿੱਤੀ ਚੈਂਪੀਅਨ ਟ੍ਰਾਫੀ; ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਦਿੱਤੀ ਮਾਤ
Advertisement
Article Detail0/zeephh/zeephh2674608

IND vs NZ Champions Trophy 2025 Live: ਭਾਰਤ ਨੇ 12 ਸਾਲ ਬਾਅਦ ਜਿੱਤੀ ਚੈਂਪੀਅਨ ਟ੍ਰਾਫੀ; ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਦਿੱਤੀ ਮਾਤ

IND vs NZ Champions Trophy 2025 Live: ਚੈਂਪੀਅਨਜ਼ ਟ੍ਰਾਫੀ ਦਾ ਫਾਈਨਲ ਮੈਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਗਿਆ। 

  • IND vs NZ Champions Trophy 2025 Live: ਆਈਸੀਸੀ ਚੈਂਪੀਅਨਜ਼ ਟਰਾਫੀ 2025 ਦੇ ਫਾਈਨਲ ਵਿੱਚ ਅੱਜ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੈਚ ਹੋ ਰਿਹਾ ਹੈ। ਦੋਵਾਂ ਟੀਮਾਂ ਵਿਚਾਲੇ ਫਾਈਨਲ ਮੁਕਾਬਲਾ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਹੋਵੇਗਾ। ਮੈਚ 'ਚ ਨਿਊਜ਼ੀਲੈਂਡ ਦੀ ਟੀਮ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰ ਰਹੀ ਹੈ।

Trending Photos

IND vs NZ Champions Trophy 2025 Live: ਭਾਰਤ ਨੇ 12 ਸਾਲ ਬਾਅਦ ਜਿੱਤੀ ਚੈਂਪੀਅਨ ਟ੍ਰਾਫੀ; ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਦਿੱਤੀ ਮਾਤ
LIVE Blog

IND vs NZ Champions Trophy 2025 Live: ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਚੈਂਪੀਅਨ ਟਰਾਫੀ ਜਿੱਤ ਲਈ ਹੈ। ਦੁਬਈ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਨੇ 251 ਦੌੜਾਂ ਬਣਾਈਆਂ। ਭਾਰਤ ਨੇ 49 ਓਵਰਾਂ ਤੋਂ ਬਾਅਦ 6 ਵਿਕਟਾਂ ਗੁਆ ਕੇ 254 ਦੌੜਾਂ ਬਣਾਈਆਂ। 

ਰੋਹਿਤ ਸ਼ਰਮਾ ਨੇ ਕਪਤਾਨੀ ਪਾਰੀ ਖੇਡੀ ਤੇ 76 ਦੌੜਾਂ ਬਣਾਈਆਂ। ਸ਼੍ਰੇਅਸ (48 ਦੌੜਾਂ), ਕੇਐਲ ਰਾਹੁਲ (ਨਾਬਾਦ 34 ਦੌੜਾਂ), ਅਕਸ਼ਰ ਪਟੇਲ (29 ਦੌੜਾਂ) ਨੇ ਦੌੜਾਂ ਦਾ ਪਿੱਛਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਗੇਂਦਬਾਜ਼ੀ ਵਿੱਚ ਸਭ ਤੋਂ ਵੱਡੀ ਭੂਮਿਕਾ ਕੁਲਦੀਪ ਯਾਦਵ ਨੇ ਨਿਭਾਈ, ਜਿਸ ਨੇ ਦੋ ਓਵਰਾਂ ਵਿੱਚ ਲਗਾਤਾਰ 2 ਵਿਕਟਾਂ ਲੈ ਕੇ ਖੇਡ ਨੂੰ ਭਾਰਤ ਦੀ ਕਚਹਿਰੀ ਵਿੱਚ ਲਿਆਂਦਾ। ਉਸ ਨੇ ਰਚਿਨ ਰਵਿੰਦਰਾ ਅਤੇ ਕੇਨ ਵਿਲੀਅਮਸਨ ਨੂੰ ਪੈਵੇਲੀਅਨ ਭੇਜਿਆ। ਨਿਊਜ਼ੀਲੈਂਡ ਵੱਲੋਂ ਸਭ ਤੋਂ ਵੱਧ ਸਕੋਰ ਡੇਰਿਲ ਮਿਸ਼ੇਲ (63 ਦੌੜਾਂ) ਦਾ ਸੀ।

ਕਪਤਾਨ ਰੋਹਿਤ ਸ਼ਰਮਾ ਨੇ 76 ਦੌੜਾਂ ਅਤੇ ਸ਼ੁਭਮਨ ਗਿੱਲ ਨੇ 31 ਦੌੜਾਂ ਬਣਾਈਆਂ। ਦੋਵਾਂ ਵਿਚਾਲੇ 105 ਦੌੜਾਂ ਦੀ ਸਾਂਝੇਦਾਰੀ ਵੀ ਹੋਈ। ਵਿਰਾਟ ਕੋਹਲੀ ਸਿਰਫ 1 ਦੌੜਾਂ ਹੀ ਬਣਾ ਸਕੇ। ਨਿਊਜ਼ੀਲੈਂਡ ਵੱਲੋਂ ਮਿਸ਼ੇਲ ਸੈਂਟਨਰ ਨੇ 2 ਵਿਕਟਾਂ ਲਈਆਂ। ਰਚਿਨ ਰਵਿੰਦਰਾ ਅਤੇ ਮਾਈਕਲ ਬ੍ਰੇਸਵੇਲ ਨੇ 1-1 ਵਿਕਟ ਲਈ। ਇਸ ਤੋਂ ਪਹਿਲਾਂ ਦੇਸ਼ ਦੇ ਕ੍ਰਿਕਟ ਪ੍ਰਸ਼ੰਸਕ ਟੀਮ ਇੰਡੀਆ ਦੀ ਜਿੱਤ ਲਈ ਦੁਆਵਾਂ ਕਰ ਰਹੇ ਹਨ। ਨਿਊਜ਼ੀਲੈਂਡ ਨੇ ਟਾਸ ਪਹਿਲਾਂ ਜਿੱਤ ਕੇ ਪਹਿਲਾਂ ਕਰਨ ਦਾ ਫੈਸਲਾ ਕੀਤਾ ਹੈ।

'ਸਾਨੂੰ ਭਰੋਸਾ ਹੈ ਕਿ ਭਾਰਤ ਟਰਾਫੀ ਜਿੱਤੇਗਾ'

ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਭਾਬੀ ਨੂਰ ਸਬਾ ਨੇ ਕਿਹਾ, "ਮੈਨੂੰ ਉਮੀਦ ਹੈ ਕਿ ਸ਼ਮੀ ਵੱਧ ਤੋਂ ਵੱਧ ਵਿਕਟਾਂ ਲੈ ਕੇ ਆਪਣੇ ਦੇਸ਼ ਅਤੇ ਆਪਣੇ ਪਿੰਡ ਦਾ ਮਾਣ ਵਧਾਏਗਾ। ਸਾਨੂੰ ਭਰੋਸਾ ਹੈ ਕਿ ਭਾਰਤ ਟਰਾਫੀ ਜਿੱਤੇਗਾ। ਅਸੀਂ ਪਿੰਡ ਵਿੱਚ ਵੱਡੀਆਂ ਸਕਰੀਨਾਂ ਲਗਾਈਆਂ ਹਨ ਅਤੇ ਲੋਕ ਬਹੁਤ ਉਤਸ਼ਾਹਿਤ ਹਨ।"

ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੇ ਚਚੇਰੇ ਭਰਾ ਡਾਕਟਰ ਮੁਮਤਾਜ਼ ਨੇ ਕਿਹਾ, "ਅਸੀਂ ਪ੍ਰਾਰਥਨਾ ਕੀਤੀ, ਸਾਨੂੰ ਉਮੀਦ ਹੈ ਕਿ ਭਾਰਤ ਚੰਗਾ ਖੇਡੇਗਾ ਅਤੇ ਅੱਜ ਨਿਊਜ਼ੀਲੈਂਡ ਨੂੰ ਹਰਾਏਗਾ। ਮੈਨੂੰ ਉਮੀਦ ਹੈ ਕਿ ਮੁਹੰਮਦ ਸ਼ਮੀ ਚੰਗਾ ਖੇਡਣਗੇ।" ਕ੍ਰਿਕਟਰ ਮੁਹੰਮਦ ਸ਼ਮੀ 'ਤੇ ਮੌਲਾਨਾ ਸ਼ਹਾਬੂਦੀਨ ਰਜ਼ਵੀ ਬਰੇਲਵੀ ਦੇ ਬਿਆਨ 'ਤੇ ਉਨ੍ਹਾਂ ਕਿਹਾ, "ਉਨ੍ਹਾਂ ਨੂੰ ਅਜਿਹਾ ਕੁਝ ਨਹੀਂ ਕਹਿਣਾ ਚਾਹੀਦਾ ਸੀ। ਸ਼ਮੀ ਬਿਲਕੁਲ ਧਿਆਨ ਨਹੀਂ ਦੇਣਗੇ। ਇਸ ਸਭ ਦਾ ਉਨ੍ਹਾਂ ਦੇ ਪ੍ਰਦਰਸ਼ਨ 'ਤੇ ਕੋਈ ਅਸਰ ਨਹੀਂ ਹੋਣ ਵਾਲਾ ਹੈ।"

09 March 2025
21:01 PM

Live Score IND vs NZ: ਅਕਸ਼ਰ ਪਟੇਲ ਆਊਟ

ਭਾਰਤ ਨੂੰ ਅਕਸ਼ਰ ਪਟੇਲ ਦੇ ਰੂਪ ਵਿੱਚ ਪੰਜਵਾਂ ਝਟਕਾ ਲੱਗਿਆ। ਅਕਸ਼ਰ 29 ਦੌੜਾਂ ਬਣਾ ਕੇ ਆਊਟ ਹੋਇਆ।

19:51 PM

Live Score IND vs NZ: ਭਾਰਤ ਨੂੰ ਲੱਗਿਆ ਇਕ ਹੋਰ ਝਟਕਾ; ਸ਼੍ਰੇਅਸ ਅਈਅਰ ਆਊਟ

183 ਦੌੜਾਂ ਉਤੇ ਭਾਰਤ ਨੂੰ 4 ਝਟਕਾ ਲੱਗਿਆ ਹੈ। ਅਈਅਰ 48 ਦੌੜਾਂ ਉਤੇ ਆਊਟ ਹੋ ਗਿਆ।

19:49 PM

Live Score IND vs NZ: ਵਿਰਾਟ ਕੋਹਲੀ ਖਾਤੇ ਖੋਲ੍ਹੇ ਬਿਨਾਂ ਹੋਏ ਆਊਟ

106 ਦੌੜਾਂ ਉਤੇ ਭਾਰਤ ਨੂੰ ਦੂਜਾ ਝਟਕਾ ਲੱਗਿਆ ਜਦ ਵਿਰਾਟ ਕੋਹਲੀ ਬਿਨਾਂ ਖਾਤੇ ਖੋਲ੍ਹੇ ਆਊਟ ਹੋ ਗਏ। ਬ੍ਰੇਸਵੇਲ ਨੇ ਕੋਹਲੀ ਨੂੰ ਲੱਤ ਅੜਿੱਕਾ ਆਊਟ ਕੀਤਾ।

19:22 PM

Live Score IND vs NZ: ਭਾਰਤ ਨੂੰ ਲੱਗਿਆ ਪਹਿਲਾਂ ਝਟਕਾ, ਸ਼ੁਭਮਨ ਗਿੱਲ 31 ਦੌੜਾਂ ਬਣਾ ਕੇ ਆਊਟ

106 ਦੌੜਾਂ ਉਤੇ ਭਾਰਤ ਨੂੰ ਸ਼ੁਭਮਨ ਗਿੱਲ ਦੇ ਰੂਪ ਵਿੱਚ ਪਹਿਲਾਂ ਝਟਕਾ ਲੱਗਾ। ਉਹ 31 ਦੌੜਾਂ ਬਣਾ ਕੇ ਆਊਟ ਹੋ ਗਏ।

19:02 PM

ਰੋਹਿਤ ਸ਼ਰਮਾ ਨੇ ਆਪਣਾ ਨੀਮ ਸੈਂਕੜਾ ਕੀਤਾ ਪੂਰਾ

ਰੋਹਿਤ ਸ਼ਰਮਾ ਨੇ 41 ਗੇਂਦਾਂ ਵਿੱਚ ਆਪਣਾ ਨੀਮ ਸੈਂਕੜਾ ਪੂਰਾ ਕਰ ਲਿਆ। ਭਾਰਤ ਬਿਨਾਂ ਕਿਸੇ ਨੁਕਸਾਨ 65 ਦੌੜਾਂ ਬਣਾ ਲਈਆਂ ਹਨ।

17:59 PM

Live Score IND vs NZ: ਭਾਰਤ ਦੀ ਸ਼ਾਨਦਾਰ ਸ਼ੁਰੂਆਤ

ਭਾਰਤ ਨੇ 6 ਓਵਰਾਂ ਵਿੱਚ ਬਿਨਾਂ ਕੋਈ ਵਿਕਟ ਗੁਆਏ 39 ਦੌੜਾਂ ਬਣਾ ਲਈਆਂ ਹਨ। ਇਸ ਸਮੇਂ ਰੋਹਿਤ 25 ਗੇਂਦਾਂ ਵਿੱਚ 28 ਦੌੜਾਂ ਬਣਾ ਕੇ ਅਤੇ ਸ਼ੁਭਮਨ ਗਿੱਲ 13 ਗੇਂਦਾਂ ਵਿੱਚ 7 ਦੌੜਾਂ ਬਣਾ ਕੇ ਖੇਡ ਰਹੇ ਹਨ।

17:37 PM

Live Score IND vs NZ:  ਭਾਰਤੀ ਸਪਿੰਨਰਾਂ ਦਾ ਸ਼ਾਨਦਾਰ ਪ੍ਰਦਰਸ਼ਨ; ਨਿਊਜ਼ੀਲੈਂਡ ਨੂੰ 251 ਉਤੇ ਰੋਕਿਆ

ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੀਵੀਆ ਨੂੰ  251 ਦੌੜਾਂ ਉਤੇ ਰੋਕ ਲਿਆ।

17:02 PM

Live Score IND vs NZ: ਮਿਸ਼ੇਲ 63 ਦੌੜਾਂ ਬਣਾ ਕੇ ਆਊਟ
ਨਿਊਜ਼ੀਲੈਂਡ ਨੂੰ 211 ਦੌੜਾਂ ਉਤੇ ਡੇਰੇਨ ਮਿਸ਼ੇਲ ਦੇ ਰੂਪ ਵਿੱਚ 6ਵਾਂ ਝਟਕਾ ਲੱਗਿਆ। ਮੁਹੰਮਦ ਸ਼ੰਮੀ ਨੇ ਮਿਸ਼ੇਲ ਨੂੰ 63 ਦੌੜਾਂ ਉਤੇ ਆਪਣਾ ਸ਼ਿਕਾਰ ਬਣਾਇਆ।

 

16:56 PM

Live Score IND vs NZ: ਗਲੇਨ ਫਿਲਪਿਸ 34 ਦੌੜਾਂ ਬਣਾ ਕੇ ਆਊਟ

ਨਿਊਜ਼ੀਲੈਂਡ ਨੂੰ 165 ਦੌੜਾਂ ਉਤੇ ਗਲੇਨ ਫਿਲਪਿਸ ਦੇ ਰੂਪ ਵਿੱਚ 5ਵਾਂ ਝਟਕਾ ਲੱਗਿਆ। ਵਰੁਣ ਚੱਕਰਵਰਤੀ ਨੇ ਫਿਲਪਿਸ ਨੂੰ 37 ਦੌੜਾਂ ਉਤੇ ਬੋਲਡ ਕੀਤਾ।

16:54 PM

IND vs NZ Live Score: ਲਗਾਤਾਰ ਦੂਜੇ ਓਵਰ ਵਿੱਚ ਫਿਲਿਪਸ ਦਾ ਕੈਚ ਛੁੱਟਿਆ
ਗਲੇਨ ਫਿਲਿਪਸ ਨੂੰ 36ਵੇਂ ਓਵਰ ਦੀ ਆਖਰੀ ਗੇਂਦ 'ਤੇ ਜੀਵਨਦਾਨ ਮਿਲਿਆ। ਸ਼ੁਭਮਨ ਗਿੱਲ ਨੇ ਡੀਪ ਸਕਵਾਇਰ ਲੈੱਗ ਵਿੱਚ ਕੈਚ ਛੱਡਿਆ।

16:53 PM

IND vs NZ Live Score:ਨਿਊਜ਼ੀਲੈਂਡ ਦਾ ਸਕੋਰ 150 ਤੋਂ ਪਾਰ, ਰੋਹਿਤ ਨੇ ਕੈਚ ਛੱਡਿਆ
ਨਿਊਜ਼ੀਲੈਂਡ ਦੀ ਟੀਮ ਨੇ 35ਵੇਂ ਓਵਰ ਵਿੱਚ 150 ਦੌੜਾਂ ਦਾ ਅੰਕੜਾ ਪਾਰ ਕਰ ਲਿਆ ਹੈ। ਡੇਰਿਲ ਮਿਸ਼ੇਲ ਨੇ ਅਕਸ਼ਰ ਦੇ ਓਵਰ ਦੀ ਚੌਥੀ ਗੇਂਦ 'ਤੇ ਦੋ ਦੌੜਾਂ ਬਣਾ ਕੇ ਟੀਮ ਨੂੰ 150 ਤੋਂ ਪਾਰ ਪਹੁੰਚਾਇਆ। ਇਸ ਓਵਰ ਦੀ 5ਵੀਂ ਗੇਂਦ 'ਤੇ ਰੋਹਿਤ ਸ਼ਰਮਾ ਤੋਂ ਕੈਚ ਛੱਡਿਆ ਗਿਆ।

16:18 PM

IND vs NZ Live Score:ਨਿਊਜ਼ੀਲੈਂਡ ਨੇ 130 ਦੌੜਾਂ ਪਾਰ ਕੀਤੀਆਂ
ਨਿਊਜ਼ੀਲੈਂਡ ਨੇ 29 ਓਵਰਾਂ ਤੋਂ ਬਾਅਦ ਚਾਰ ਵਿਕਟਾਂ ਗੁਆ ਕੇ 131 ਦੌੜਾਂ ਬਣਾ ਲਈਆਂ ਹਨ। ਫਿਲਹਾਲ ਡੇਰਿਲ ਮਿਸ਼ੇਲ 29 ਦੌੜਾਂ ਅਤੇ ਗਲੇਨ ਫਿਲਿਪਸ 16 ਦੌੜਾਂ ਨਾਲ ਕ੍ਰੀਜ਼ 'ਤੇ ਹਨ। ਭਾਰਤ ਦੇ ਸਪਿਨਰਾਂ ਦਾ ਕਮਾਲ ਦੇਖਣ ਨੂੰ ਮਿਲਿਆ ਹੈ। ਕੁਲਦੀਪ ਯਾਦਵ ਨੇ ਦੋ ਵਿਕਟਾਂ ਲਈਆਂ ਹਨ ਜਦਕਿ ਜਡੇਜਾ ਅਤੇ ਵਰੁਣ ਨੂੰ ਇਕ-ਇਕ ਵਿਕਟ ਮਿਲੀ ਹੈ।

 

16:14 PM

IND vs NZ Live Score: ਸਪਿੰਨਰਾਂ ਦੀ ਚੱਲੀ ਫਿਰਕੀ

ਨਿਊਜ਼ੀਲੈਂਡ ਦੇ ਬੱਲੇਬਾਜ਼ ਭਾਰਤੀ ਸਪਿਨਰਾਂ ਦੀ ਫਿਰਕੀ 'ਚ ਫਸਦੇ ਨਜ਼ਰ ਆ ਰਹੇ ਹਨ। ਇਸ ਸਪਿਨਰ ਨੇ ਟੀਮ ਨੂੰ ਚੌਥਾ ਝਟਕਾ ਵੀ ਦਿੱਤਾ। ਜਡੇਜਾ ਨੇ 24ਵੇਂ ਓਵਰ ਵਿੱਚ ਟਾਮ ਲੈਥਮ ਨੂੰ ਐਲਬੀਡਬਲਿਊ ਆਊਟ ਕਰ ਦਿੱਤਾ। ਉਹ 30 ਗੇਂਦਾਂ ਵਿੱਚ 14 ਦੌੜਾਂ ਹੀ ਬਣਾ ਸਕਿਆ। ਇਸ ਸਮੇਂ ਡੇਰਿਲ ਮਿਸ਼ੇਲ ਅਤੇ ਗਲੇਨ ਫਿਲਿਪਸ ਕ੍ਰੀਜ਼ 'ਤੇ ਹਨ। ਇਸ ਤੋਂ ਪਹਿਲਾਂ ਵਰੁਣ ਚੱਕਰਵਰਤੀ ਨੇ ਵਿਲ ਯੰਗ ਅਤੇ ਕੁਲਦੀਪ ਯਾਦਵ ਨੇ ਰਚਿਨ ਰਵਿੰਦਰਾ ਅਤੇ ਕੇਨ ਵਿਲੀਅਮਸਨ ਨੂੰ ਆਊਟ ਕੀਤਾ ਸੀ।

15:58 PM

IND vs NZ Live Score: ਨਿਊਜ਼ੀਲੈਂਡ ਨੂੰ 108 ਦੌੜਾਂ ਉਤੇ ਚੌਥਾ ਝਟਕਾ ਲੱਗਿਆ
ਟੌਮ ਲੈਥਮ ਦੇ ਰੂਪ ਵਿੱਚ ਨਿਊਜ਼ੀਲੈਂਡ ਨੂੰ 108 ਦੌੜਾਂ ਉਤੇ ਚੌਥਾ ਝਟਕਾ ਲੱਗਿਆ। ਲੈਥਮ 14 ਦੌੜਾਂ ਬਣਾ ਕੇ ਰਵਿੰਦਰ ਜਡੇਜਾ ਦਾ ਸ਼ਿਕਾਰ ਬਣੇ।

15:33 PM

IND vs NZ Live Score: 19 ਓਵਰਾਂ ਮਗਰੋਂ ਨਿਊਜ਼ੀਲੈਂਡ ਦੇ 99 ਸਕੋਰ

ਨਿਊ਼ਜ਼ੀਲੈਂਡ ਨੇ ਤਿੰਨ ਵਿਕਟਾਂ ਦੇ ਨੁਕਸਾਨ ਮਗਰੋਂ 19 ਓਵਰ ਖਤਮ ਹੋਣ ਤੋਂ ਬਾਅਦ 99 ਦੌੜਾਂ ਬਣਾ ਲਈਆਂ ਹਨ।

15:27 PM

IND vs NZ Live Score: ਕੁਲਦੀਪ ਯਾਦਵ ਨੇ ਕੇਨ ਵਿਲੀਅਮਸਨ ਨੂੰ ਕੀਤਾ ਆਊਟ

75 ਦੌੜਾਂ ਉਤੇ ਨਿਊਜ਼ੀਲੈਂਡ ਨੂੰ ਤੀਜਾ ਝਟਕਾ ਲੱਗਿਆ ਹੈ। ਕੇਨ ਵਿਲੀਅਮਸਨ 11 ਦੌੜਾਂ ਬਣਾ ਕੇ ਕੁਲਦੀਪ ਯਾਦਵ ਦਾ ਸ਼ਿਕਾਰ ਬਣੇ।

15:13 PM

IND vs NZ Live Score: ਰਚਿਨ ਰਵਿੰਦਰਾ 37 ਦੌੜਾਂ ਬਣਾ ਕੇ ਆਊਟ

ਕੁਲਦੀਪ ਯਾਦਵ ਨੇ ਆਪਣੇ ਪਹਿਲੇ ਹੀ ਓਵਰ ਵਿੱਚ ਰਚਿਨ ਰਵਿੰਦਰਾ ਨੂੰ 37 ਦੌੜਾਂ ਉਤੇ ਬੋਲਡ ਕਰ ਦਿੱਤਾ। ਨਿਊਜ਼ੀਲੈਂਡ ਦੋ ਵਿਕਟਾਂ ਦੇ ਨੁਕਸਾਨ ਉਤੇ 69 ਦੌੜਾਂ ਬਣਾ ਚੁੱਕਾ ਹੈ।

15:11 PM

IND vs NZ Live Score: ਨਿਊਜ਼ੀਲੈਂਡ ਨੂੰ ਯੰਗ ਦੇ ਰੂਪ ਵਿੱਚ ਲੱਗਿਆ ਪਹਿਲਾਂ ਝਟਕਾ

ਵਰੁਣ ਚੱਕਰਵਤੀ ਨੇ ਵਿਲ ਯੰਗ ਨੂੰ ਨਿਊਜ਼ੀਲੈਂਡ ਦੇ 57 ਦੇ ਸਕੋਰ ਉਤੇ ਆਊਟ ਕਰ ਦਿੱਤਾ ਹੈ। ਯੰਗ ਲੱਤ ਅੜਿੱਕਾ ਆਊਟ ਹੋਏ।

15:07 PM

Ind vs NZ Live Score:ਰਚਿਨ ਰਵਿੰਦਰਾ ਨੂੰ ਇਕ ਹੋਰ ਜੀਵਨਦਾਨ ਮਿਲਿਆ

ਸ਼੍ਰੇਅਸ ਅਈਅਰ ਕੋਲੋਂ ਰਚਿਨ ਰਵਿੰਦਰਾ ਦਾ ਕੈਚ ਛੁੱਟ ਗਿਆ ਹੈ। 

15:04 PM

ਨਿਊਜ਼ੀਲੈਂਡ ਦੇ ਸਕੋਰ 50 ਤੋਂ ਪਾਰ

ਨਿਊਜ਼ੀਲੈਂਡ ਨੇ 7 ਓਵਰ ਖਤਮ ਹੋਣ ਉਤੇ 51 ਦੌੜਾਂ ਬਣਾ ਲਈਆਂ ਹਨ ਤੇ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ।

14:59 PM

Ind vs NZ Live Score: ਮੁਹੰਮਦ ਸ਼ੰਮੀ ਕੋਲੋਂ ਫਾਲੋਥਰੂਅ ਵਿੱਚ ਔਖਾ ਕੈਚ ਛੁੱਟਿਆ

ਮੁਹੰਮਦ ਸ਼ੰਮੀ ਕੋਲੋਂ ਆਪਣੇ ਫਾਲੋਥਰੂ ਵਿੱਚ ਰਚਿਨ ਰਵਿੰਦਰਾ ਦਾ ਕੈਚ ਛੁੱਟ ਗਿਆ। ਹਾਲਾਂਕਿ ਇਹ ਕੈਚ ਕਾਫੀ ਔਖਾ ਸੀ।

14:55 PM

Ind vs NZ Live Score: ਵਰੁਣ ਚੱਕਰਵਰਤੀ ਨੇ ਪਹਿਲੇ ਓਵਰ ਵਿੱਚ 9 ਦੌੜਾਂ ਦਿੱਤੀਆਂ

6ਵਾਂ ਓਵਰ ਸੁੱਟਦੇ ਹੋਏ ਵਰੁਣ ਚੱਕਰਵਰਤੀ ਨੇ 9 ਦੌੜਾਂ ਦਿੱਤੀਆਂ।

 

14:52 PM

Ind vs NZ Live Score: 5ਵੇਂ ਓਵਰ ਤੋਂ 11 ਸਕੋਰ ਆਏ

ਮੁਹੰਮਦ ਸ਼ੰਮੀ ਨੇ 5ਵਾਂ ਓਵਰ ਸੁੱਟਿਆ। ਇਸ ਦੌਰਾਨ ਕੀਵੀ ਬੱਲੇਬਾਜ਼ਾਂ ਨੇ 11 ਦੌੜਾਂ ਲਈਆਂ।

 

14:41 PM

Ind vs NZ Live Score: ਹਾਰਦਿਕ ਪਾਂਡਿਆ ਦੇ ਓਵਰ ਵਿੱਚੋਂ 16 ਦੌੜਾਂ ਆਈਆਂ

ਚੌਥੇ ਓਵਰ ਤੋਂ ਹਾਰਦਿਕ ਪਾਂਡਿਆ ਨੇ 16 ਦੌੜਾਂ ਦਿੱਤੀਆਂ। ਰਚਿਨ ਰਵਿੰਦਰਾ ਨੇ ਦੋ ਚੌਕੇ ਤੇ ਇੱਕ ਛੱਕਾ ਲਗਾਇਆ।

14:35 PM

IND vs NZ Live Score: ਦੂਜੇ ਓਵਰ ਵਿੱਚ ਦੋ ਸਕੋਰ ਬਣੇ

ਹਾਰਦਿਕ ਪਾਂਡਿਆ ਨੇ ਦੂਜੇ ਓਵਰ ਵਿੱਚ ਦੋ ਸਕੋਰ ਦਿੱਤੇ। ਇਸ ਵਾਈਡ ਰਾਹੀਂ ਦੌੜ ਆਈ ਤੇ ਦੂਜੇ ਸਕੋਰ ਰਵੀ ਚੰਦਰਨ ਨੇ ਦੌੜ ਕੇ ਲਿਆ।

14:28 PM

IND vs NZ Live Score: ਸ਼ੰਮੀ ਨੇ ਪਹਿਲਾ ਓਵਰ ਵਿੱਚ ਚਾਰ ਦੌੜਾਂ ਦਿੱਤੀਆਂ

ਮੁਹੰਮਦ ਸ਼ੰਮੀ ਨੇ ਪਹਿਲਾਂ ਓਵਰ ਸੁੱਟਿਆ ਤੇ ਪਹਿਲੀਆਂ 5 ਪੰਜ ਗੇਂਦਾਂ ਸ਼ਾਨਦਾਰ ਸਨ। ਕੋਈ ਵੀ ਸਕੋਰ ਨਹੀਂ ਦਿੱਤਾ ਪਰ ਆਖਰੀ ਗੇਂਦ ਉਤੇ ਕੀਵੀ ਬੱਲੇਬਾਜ਼ ਨੇ ਚੌਕਾ ਮਾਰਿਆ।

14:26 PM

IND vs NZ Live Score: ਨਿਊਜ਼ੀਲੈਂ ਨੇ ਇੱਕ ਬਦਲਾਅ ਕੀਤਾ
ਭਾਰਤ ਖਿਲਾਫ ਫਾਈਨਲ 'ਚ ਨਿਊਜ਼ੀਲੈਂਡ ਦੇ ਕਪਤਾਨ ਮਿਸ਼ੇਲ ਸੈਂਟਨਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਕਪਤਾਨ ਸੈਂਟਨਰ ਨੇ ਪਲੇਇੰਗ-11 'ਚ ਇਕ ਬਦਲਾਅ ਕੀਤਾ ਹੈ। ਮੈਟ ਹੈਨਰੀ ਸੱਟ ਕਾਰਨ ਮੈਚ ਨਹੀਂ ਖੇਡ ਰਿਹਾ ਹੈ। ਉਨ੍ਹਾਂ ਦੀ ਜਗ੍ਹਾ ਤੇਜ਼ ਗੇਂਦਬਾਜ਼ ਨਾਥਨ ਸਮਿਥ ਨੂੰ ਮੌਕਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਇੱਥੇ ਹਨ ਅਤੇ ਪਹਿਲਾਂ ਅਤੇ ਬਾਅਦ ਵਿੱਚ ਬੱਲੇਬਾਜ਼ੀ ਕੀਤੀ ਹੈ। ਇਸ ਲਈ ਜੇਕਰ ਉਹ ਬਾਅਦ ਵਿੱਚ ਫਾਈਨਲ ਵਿੱਚ ਬੱਲੇਬਾਜ਼ੀ ਕਰਦਾ ਹੈ ਤਾਂ ਉਸ ਨੂੰ ਕੋਈ ਨੁਕਸਾਨ ਨਹੀਂ ਹੈ। ਰੋਹਿਤ ਨੇ ਕਿਹਾ ਕਿ ਉਨ੍ਹਾਂ ਦੇ ਪਲੇਇੰਗ-11 'ਚ ਕੋਈ ਬਦਲਾਅ ਨਹੀਂ ਹੈ। ਮਤਲਬ ਭਾਰਤ ਸਿਰਫ ਚਾਰ ਸਪਿਨਰਾਂ ਨਾਲ ਮੈਦਾਨ 'ਤੇ ਉਤਰਿਆ ਹੈ।

 

14:25 PM

IND vs NZ Live Score: ਭਾਰਤ ਮੁੜ ਟਾਸ ਹਾਰਿਆ

ਭਾਰਤੀ ਟੀਮ ਵਨਡੇ ਵਿੱਚ ਲਗਾਤਾਰ 15ਵੀਂ ਟਾਸ ਹਾਰੀ ਹੈ। ਟੀਮ ਨੇ 2023 ਵਨਡੇ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਖਿਲਾफ़ ਮੈਚ ਤੋਂ ਬਾਅਦ ਤੋਂ ਟਾਸ ਨਹੀਂ ਜਿੱਤਿਆ ਹੈ। ਇਸ ਸਮੇਂ ਦੌਰਾਨ, ਭਾਰਤੀ ਟੀਮ ਨੇ 2023 ਵਨਡੇ ਵਿਸ਼ਵ ਕੱਪ ਦੇ ਫਾਈਨਲ, ਦੱਖਣੀ ਅਫਰੀਕਾ ਦੇ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼, ਸ਼੍ਰੀਲੰਕਾ ਦੇ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼, ਇੰਗਲੈਂਡ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਅਤੇ ਚੈਂਪੀਅਨ ਟਰਾਫੀ ਦੇ ਫਾਈਨਲ ਵਿੱਚ ਆਪਣੇ ਸਾਰੇ ਪੰਜ ਮੈਚਾਂ ਵਿੱਚ ਟਾਸ ਹਾਰਿਆ ਹੈ।

14:24 PM

Live Score IND vs NZ: ਦੋਵੇਂ ਟੀਮਾਂ
ਨਿਊਜ਼ੀਲੈਂਡ: ਵਿਲ ਯੰਗ, ਰਚਿਨ ਰਵਿੰਦਰਾ, ਕੇਨ ਵਿਲੀਅਮਸਨ, ਡੇਰਿਲ ਮਿਸ਼ੇਲ, ਟੌਮ ਲੈਥਮ (ਵਿਕੇਟਰ), ਗਲੇਨ ਫਿਲਿਪਸ, ਮਾਈਕਲ ਬ੍ਰੇਸਵੈੱਲ, ਮਿਸ਼ੇਲ ਸੈਂਟਨਰ (ਸੀ), ਕਾਇਲ ਜੈਮੀਸਨ, ਵਿਲੀਅਮ ਓ'ਰੂਰਕੇ, ਨਾਥਨ ਸਮਿਥ।
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਅਕਸ਼ਰ ਪਟੇਲ, ਕੇਐਲ ਰਾਹੁਲ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ।

Trending news

;