Ferozepur News: CCTV ਵਿੱਚ ਸਾਫ ਦਿਖਾਈ ਦਿੰਦਾ ਹੈ ਕਿ ਕਿਵੇਂ ਨੌਜਵਾਨ ਟਿਕਟਾਂ ਵੇਖਣ ਦੇ ਬਹਾਨੇ ਇੱਕ ਟਿਕਟਾਂ ਦਾ ਬੰਡਲ ਪਿੱਛੇ ਖੜ੍ਹੀ ਔਰਤ ਨੂੰ ਦੇਂਦਾ ਹੈ। ਔਰਤ ਉਹ ਬੰਡਲ ਤੁਰੰਤ ਆਪਣੇ ਦੁਪੱਟੇ ਵਿੱਚ ਛੁਪਾ ਲੈਂਦੀ ਹੈ ਅਤੇ ਦੋਵੇਂ ਦੁਕਾਨ ਤੋਂ ਚਲੇ ਜਾਂਦੇ ਹਨ।
Trending Photos
Ferozepur News: ਫਿਰੋਜ਼ਪੁਰ ਸ਼ਹਿਰ ਦੇ ਸ਼ਹੀਦ ਉਧਮ ਸਿੰਘ ਚੌਕ ‘ਚ ਸਥਿਤ ਇੱਕ ਲਾਟਰੀ ਦੀ ਦੁਕਾਨ ਤੋਂ ਨੌਜਵਾਨ ਅਤੇ ਔਰਤ ਵੱਲੋਂ ਲਾਟਰੀ ਟਿਕਟਾਂ ਦਾ ਬੰਡਲ ਸ਼ਾਤਿਰ ਢੰਗ ਨਾਲ ਚੋਰੀ ਕਰਨ ਦੀ ਘਟਨਾ ਸਾਹਮਣੇ ਆਈ ਹੈ। ਇਹ ਸਾਰੀ ਵਾਰਦਾਤ ਦੁਕਾਨ ‘ਚ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਈ।
ਪੀੜਤ ਦੁਕਾਨਦਾਰ ਨੇ ਦੱਸਿਆ ਕਿ ਇੱਕ ਨੌਜਵਾਨ, ਇੱਕ ਔਰਤ ਦੇ ਨਾਲ ਦੁਕਾਨ ‘ਤੇ ਆਇਆ ਸੀ। ਨੌਜਵਾਨ ਟਿਕਟਾਂ ਵੇਖਣ ਦੇ ਬਹਾਨੇ ਇੱਕ ਟਿਕਟਾਂ ਦਾ ਬੰਡਲ ਪਿੱਛੇ ਖੜ੍ਹੀ ਔਰਤ ਨੂੰ ਦੇਂਦਾ ਹੈ। ਔਰਤ ਉਹ ਬੰਡਲ ਤੁਰੰਤ ਆਪਣੇ ਦੁਪੱਟੇ ਵਿੱਚ ਛੁਪਾ ਲੈਂਦੀ ਹੈ ਅਤੇ ਦੋਵੇਂ ਦੁਕਾਨ ਤੋਂ ਚਲੇ ਜਾਂਦੇ ਹਨ।
ਦੁਕਾਨਦਾਰ ਮੁਤਾਬਕ, ਉਸ ਦਿਨ ਪਵਿੱਤਰ ਤਿਉਹਾਰ ਮੌਕੇ ਦੁਕਾਨ ‘ਤੇ ਭੀੜ ਸੀ, ਜਿਸ ਦਾ ਦੋਵੇਂ ਨੇ ਫਾਇਦਾ ਚੁਕਿਆ। ਜਦੋਂ ਕਿਸੇ ਗਾਹਕ ਨੇ ਉਹ ਖਾਸ ਟਿਕਟਾਂ ਮੰਗੀਆਂ ਤਾਂ ਪਤਾ ਲੱਗਿਆ ਕਿ ਬੰਡਲ ਗਾਇਬ ਹੈ। CCTV ਫੁਟੇਜ ਵੇਖਣ ‘ਤੇ ਚੋਰੀ ਦੀ ਪੁਸ਼ਟੀ ਹੋਈ।
ਦੁਕਾਨਦਾਰ ਨੇ ਇਹ ਵੀ ਕਿਹਾ ਕਿ ਜੇ ਚੋਰੀ ਕੀਤੀ ਗਈ ਲਾਟਰੀ ‘ਚ ਇਨਾਮ ਨਿਕਲ ਵੀ ਆਏ ਤਾਂ ਵੀ ਚੋਰਾਂ ਨੂੰ ਕੋਈ ਲਾਭ ਨਹੀਂ ਹੋਵੇਗਾ, ਕਿਉਂਕਿ ਪ੍ਰਕਿਰਿਆ ਮੁਤਾਬਕ ਇਨਾਮ ਲਈ ਟਿਕਟ ਦਾ ਰਿਕਾਰਡ ਅਤੇ ਪਰਚੀ ਮੌਜੂਦ ਹੋਣਾ ਲਾਜ਼ਮੀ ਹੈ।