ਸੁਨਾਰੇ ਦੀ ਦੁਕਾਨ ਵਿਚ ਲੁੱਟ ਦਾ ਮਾਮਲਾ ਸੁਲਝਾਇਆ, ਅੰਤਰਰਾਜੀ ਗਿਰੋਹ ਦੇ ਚਾਰ ਮੈਂਬਰ ਗ੍ਰਿਫ਼ਤਾਰ
Advertisement
Article Detail0/zeephh/zeephh2874156

ਸੁਨਾਰੇ ਦੀ ਦੁਕਾਨ ਵਿਚ ਲੁੱਟ ਦਾ ਮਾਮਲਾ ਸੁਲਝਾਇਆ, ਅੰਤਰਰਾਜੀ ਗਿਰੋਹ ਦੇ ਚਾਰ ਮੈਂਬਰ ਗ੍ਰਿਫ਼ਤਾਰ

Zirakpur News: 11 ਜੁਲਾਈ ਨੂੰ ਗੋਬਿੰਦ ਜਵੈਲਰਜ਼ ’ਤੇ ਕੁਝ ਨੌਜਵਾਨਾਂ ਨੇ ਗਹਿਣੇ ਵੇਖਣ ਦੇ ਬਹਾਨੇ ਦੁਕਾਨ ਮਾਲਕ ਸੁਰਿੰਦਰ ਕਵਾਤਰਾ ਨੂੰ ਬੰਨ੍ਹ ਕੇ ਲੁੱਟ ਦੀ ਵਾਰਦਾਤ ਕੀਤੀ ਸੀ।

 ਸੁਨਾਰੇ ਦੀ ਦੁਕਾਨ ਵਿਚ ਲੁੱਟ ਦਾ ਮਾਮਲਾ ਸੁਲਝਾਇਆ, ਅੰਤਰਰਾਜੀ ਗਿਰੋਹ ਦੇ ਚਾਰ ਮੈਂਬਰ ਗ੍ਰਿਫ਼ਤਾਰ

Zirakpur News:  ਢਕੋਲੀ ਖੇਤਰ ਦੇ ਹਰਮੀਟੇਜ ਪਲਾਜ਼ਾ ਵਿੱਚ ਕੁਝ ਦਿਨ ਪਹਿਲਾਂ ਸੁਨਾਰੇ ਦੀ ਦੁਕਾਨ ਵਿੱਚ ਹੋਈ ਲੁੱਟ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਜ਼ੀਰਕਪੁਰ ਪੁਲਿਸ ਨੇ ਅੰਤਰਰਾਜੀ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ 120 ਗ੍ਰਾਮ ਸੋਨਾ, 500 ਗ੍ਰਾਮ ਚਾਂਦੀ ਅਤੇ 8 ਲੱਖ ਨਗਦੀ ਬਰਾਮਦ ਕੀਤੀ ਹੈ।

ਜ਼ੀਰਕਪੁਰ ਪੁਲਿਸ ਵੱਲੋਂ ਜਾਰੀ ਪ੍ਰੈਸ ਨੋਟ ਅਨੁਸਾਰ, ਐਸਐਸਪੀ ਮੋਹਾਲੀ ਹਰਮਨਦੀਪ ਸਿੰਘ ਹੰਸ, ਐੱਸਪੀ ਦਿਹਾਤੀ ਮਨਪ੍ਰੀਤ ਸਿੰਘ ਅਤੇ ਡੀਐਸਪੀ ਸਬ-ਡਿਵਿਜ਼ਨ ਜ਼ੀਰਕਪੁਰ ਐੱਸਪੀ ਜਸਪਿੰਦਰ ਸਿੰਘ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਹੇਠ, ਐਸਐਚਓ ਢਕੋਲੀ ਇੰਸਪੈਕਟਰ ਸਿਮਰਨਜੀਤ ਸਿੰਘ, ਇੰਸਪੈਕਟਰ ਮਲਕੀਤ ਸਿੰਘ, ਇੰਸਪੈਕਟਰ ਗੱਬਰ ਸਿੰਘ ਅਤੇ ਇੰਸਪੈਕਟਰ ਰਣਵੀਰ ਸਿੰਘ ਦੀ ਟੀਮ ਨੇ ਇਹ ਕਾਰਵਾਈ ਅੰਜਾਮ ਦਿੱਤੀ।

ਦੱਸਦਈਏ ਕਿ 11 ਜੁਲਾਈ ਨੂੰ ਗੋਬਿੰਦ ਜਵੈਲਰਜ਼ ’ਤੇ ਕੁਝ ਨੌਜਵਾਨਾਂ ਨੇ ਗਹਿਣੇ ਵੇਖਣ ਦੇ ਬਹਾਨੇ ਦੁਕਾਨ ਮਾਲਕ ਸੁਰਿੰਦਰ ਕਵਾਤਰਾ ਨੂੰ ਬੰਨ੍ਹ ਕੇ ਲੁੱਟ ਦੀ ਵਾਰਦਾਤ ਕੀਤੀ ਸੀ। ਇਸ ਮਾਮਲੇ ਦੀ ਸ਼ਿਕਾਇਤ ਢਕੋਲੀ ਥਾਣੇ ਵਿੱਚ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਤਫ਼ਤੀਸ਼ ਸ਼ੁਰੂ ਕੀਤੀ ਸੀ, ਜੋ ਹੁਣ ਚਾਰ ਗ੍ਰਿਫ਼ਤਾਰੀਆਂ ਨਾਲ ਕਾਮਯਾਬੀ ’ਤੇ ਪਹੁੰਚੀ ਹੈ।

TAGS

Trending news

;