CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਆਪਣੇ ਜੱਦੀ ਪਿੰਡ ਸਤੌਜ ਪੁੱਜੇ; ਧੂਰੀ ਵਿੱਚ ਦੋ ਸੜਕੀ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ
Advertisement
Article Detail0/zeephh/zeephh2875151

CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਆਪਣੇ ਜੱਦੀ ਪਿੰਡ ਸਤੌਜ ਪੁੱਜੇ; ਧੂਰੀ ਵਿੱਚ ਦੋ ਸੜਕੀ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ

CM Bhagwant Mann: ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਜੱਦੀ ਪਿੰਡ ਸਤੌਜ ਵਿਖੇ ਪੁੱਜੇ।

CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਆਪਣੇ ਜੱਦੀ ਪਿੰਡ ਸਤੌਜ ਪੁੱਜੇ; ਧੂਰੀ ਵਿੱਚ ਦੋ ਸੜਕੀ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ

CM Bhagwant Mann: ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਜੱਦੀ ਪਿੰਡ ਸਤੌਜ ਵਿਖੇ ਪੁੱਜੇ। ਉਨ੍ਹਾਂ ਦਾ ਪਿੰਡ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਉਹ ਕਦੇ ਵੀ ਮੁੱਖ ਮੰਤਰੀ ਵਜੋਂ ਆਪਣੇ ਪਿੰਡ ਨਹੀਂ ਆਉਂਦੇ ਸਗੋਂ ਆਪਣੇ ਚਾਚੇ, ਤਾਇਆਂ, ਭਰਾਵਾਂ ਤੇ ਮਾਵਾਂ-ਭੈਣਾਂ ਦਾ ਅਸ਼ੀਰਵਾਦ ਲੈਣ ਆਉਂਦੇ ਹਨ।

ਉਨ੍ਹਾਂ ਕਿਹਾ ਕਿ ਜਿਹੜੇ ਰੁੱਖ ਧਰਤੀ ਨਾਲ ਜੁੜੇ ਰਹਿੰਦੇ ਹਨ ਉਹ ਸਦੀਆਂ ਤੱਕ ਟਿਕੇ ਰਹਿੰਦੇ ਹਨ,ਇਸ ਲਈ ਪਿੰਡ ਦੇ ਲੋਕਾਂ ਲਈ ਉਹ ਕੋਈ ਵੱਡਾ ਲੀਡਰ ਨਹੀਂ ਹੈ ਸਗੋਂ ਪਿੰਡ ਦਾ ਇੱਕ ਆਮ ਬਸ਼ਿੰਦਾ ਹੈ ਜਿਸ ਕਰਕੇ ਜਦੋਂ ਵੀ ਉਨ੍ਹਾਂ ਦਾ ਮਨ ਹੁੰਦਾ ਹੈ ਉਹ ਆਪਣੇ ਪਿੰਡ ਸਤੌਜ ਜ਼ਰੂਰ ਆਉਂਦੇ ਹਨ ਤਾਂ ਕਿ ਆਪਣਿਆਂ ਨਾਲ ਸਾਹਮਣੇ ਬਹਿ ਕੇ ਗੱਲਬਾਤ ਕਰ ਸਕਣ।

ਮੁੱਖ ਮੰਤਰੀ ਭਗਵੰਤ ਮਾਨ ਅੱਜ (10 ਜੁਲਾਈ) ਆਪਣੇ ਵਿਧਾਨ ਸਭਾ ਹਲਕੇ ਧੂਰੀ ਪਹੁੰਚੇ। ਇਸ ਦੌਰਾਨ ਉਨ੍ਹਾਂ ਪਿੰਡ ਢੱਡਗਲ ਵਿੱਚ ਦੋ ਸੜਕੀ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਜਿਨ੍ਹਾਂ 'ਤੇ 17.21 ਕਰੋੜ ਰੁਪਏ ਦੀ ਲਾਗਤ ਆਵੇਗੀ। ਇਹ ਦੋਵੇਂ ਸੜਕਾਂ 18-18 ਫੁੱਟ ਚੌੜੀਆਂ ਬਣਾਈਆਂ ਜਾਣਗੀਆਂ। 25 ਦਿਨਾਂ ਬਾਅਦ ਕੰਮ ਸ਼ੁਰੂ ਹੋ ਜਾਵੇਗਾ।

ਇਸ ਦੇ ਨਾਲ ਹੀ ਉਨ੍ਹਾਂ ਢੱਡਗਲ ਵਿੱਚ ਸ਼ਹੀਦ ਭਗਤ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਐਲਾਨ ਕੀਤਾ ਕਿ ਇਸ ਸੜਕ ਦਾ ਨਾਮ ਵੀ ਉਨ੍ਹਾਂ ਦੇ ਨਾਮ 'ਤੇ ਰੱਖਿਆ ਜਾਵੇਗਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ ਸ਼ਰਧਾ ਨਾਲ ਮਨਾਇਆ ਜਾਵੇਗਾ। ਸ੍ਰੀਨਗਰ ਤੋਂ ਚਾਂਦਨੀ ਚੌਕ ਤੱਕ ਮਾਰਚ ਕੱਢਿਆ ਜਾਵੇਗਾ।

ਉਨ੍ਹਾਂ ਵਿਰੋਧੀ ਸਿਆਸੀ ਪਾਰਟੀਆਂ ਨੂੰ ਕਿਹਾ ਕਿ ਦੇਸ਼ ਭਗਤੀ ਦੇ ਸਰਟੀਫਿਕੇਟ ਵੰਡਣੇ ਬੰਦ ਕਰੋ, ਅਸੀਂ ਜਾਣਦੇ ਹਾਂ ਕਿ ਸਾਨੂੰ ਆਜ਼ਾਦੀ ਕਿਵੇਂ ਮਿਲੀ। ਉਨ੍ਹਾਂ ਮਜੀਠੀਆ ਦਾ ਨਾਮ ਲੈ ਕੇ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਜੇਲ੍ਹ ਦੀ ਰੋਟੀ, ਪੀਜ਼ਾ ਨਹੀਂ ਮਿਲੇਗਾ, ਤੁਹਾਨੂੰ ਜੇਲ੍ਹ ਦੀ ਰੋਟੀ ਖਾਣੀ ਪਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਨੇ ਸਾਡੇ ਰੰਗਲੇ ਪੰਜਾਬ ਦੇ ਰੰਗ ਮੱਧਮ ਕਰ ਦਿੱਤੇ ਹਨ, ਘਰਾਂ ਦੀ ਰੌਣਕ ਖੋਹ ਲਈ ਹੈ, ਉਨ੍ਹਾਂ 'ਤੇ ਕੋਈ ਰਹਿਮ ਨਹੀਂ ਕੀਤਾ ਜਾਵੇਗਾ। ਜਿਸ ਦਿਨ ਸਬੂਤ ਮਿਲ ਜਾਣਗੇ, ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ। ਜੇਲ੍ਹ ਉਨ੍ਹਾਂ ਨੂੰ ਦੂਜੇ ਕੈਦੀਆਂ ਵਾਂਗ ਖਾਣਾ ਦੇਵੇਗੀ। ਉਨ੍ਹਾਂ ਨੂੰ ਉੱਥੇ ਪੀਜ਼ਾ, ਬਰਗਰ ਅਤੇ ਗਾਰਲਿਕ ਬ੍ਰੈੱਡ ਨਹੀਂ ਦਿੱਤਾ ਜਾਵੇਗਾ। ਜੇਕਰ ਤੁਸੀਂ ਮੀਨੂ ਦੇਖਣਾ ਚਾਹੁੰਦੇ ਹੋ, ਤਾਂ ਤੁਸੀਂ ਨਾਭਾ ਜਾ ਸਕਦੇ ਹੋ। ਜਿਨ੍ਹਾਂ ਨੇ ਰੰਗਲੇ ਪੰਜਾਬ ਦੇ ਰੰਗ ਮੱਧਮ ਕਰ ਦਿੱਤੇ ਹਨ, ਉਨ੍ਹਾਂ 'ਤੇ ਕੋਈ ਰਹਿਮ ਨਹੀਂ ਕੀਤਾ ਜਾਵੇਗਾ।

TAGS

Trending news

;