Ashwani Sharm on alliance with Shiromani Akali Dal: ਅਸ਼ਵਨੀ ਕੁਮਾਰ ਸ਼ਰਮਾ ਨੇ ਕਿਹਾ ਕਿ ਅੱਤਵਾਦ ਤੋਂ ਬਾਅਦ ਸਾਡੀ ਪੰਜਾਬ ਵਿੱਚ ਮਜ਼ਬੂਰੀ ਸੀ ਕਿ ਅਕਾਲੀਆਂ ਦੇ ਨਾਲ ਗਠਜੋੜ ਕੀਤਾ ਪਰ ਹੁਣ ਅਸੀਂ 2027 ਦੀਆਂ ਵਿਧਾਨ ਸਭਾ ਚੋਣਾਂ 117 ਦੀਆਂ 117 ਸੀਟਾਂ ਤੇ ਭਾਜਪਾ ਇਕੱਲੇ ਆਪਣੇ ਦਮ ਉੱਤੇ ਲੜੇਗੀ।
Trending Photos
Ashwani Sharm on alliance with Shiromani Akali Dal: ਭਾਜਪਾ ਦੇ ਨਵ ਨਿਯੁਕਤ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਸ਼ਵਨੀ ਕੁਮਾਰ ਸ਼ਰਮਾ ਨੇ ਐਲਾਨ ਕੀਤਾ ਹੈ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ 117 ਦੀਆਂ 117 ਸੀਟਾਂ 'ਤੇ ਇਕੱਲੇ ਆਪਣੇ ਦਮ 'ਤੇ ਚੋਣ ਲੜੇਗੀ। ਉਨ੍ਹਾਂ ਕਿਹਾ ਕਿ ਹੁਣ ਅਕਾਲੀ ਦਲ ਨਾਲ ਕਿਸੇ ਵੀ ਤਰ੍ਹਾਂ ਦਾ ਗਠਜੋੜ ਨਹੀਂ ਕੀਤਾ ਜਾਵੇਗਾ।
ਅਸ਼ਵਨੀ ਕੁਮਾਰ ਸ਼ਰਮਾ ਅੱਜ ਬਠਿੰਡਾ ਵਿੱਚ ਜ਼ਿਲ੍ਹਾ ਭਾਜਪਾ ਵੱਲੋਂ ਰੱਖੀ ਗਈ ਵਰਕਰ ਮੀਟਿੰਗ ਨੂੰ ਸ਼ਾਮਿਲ ਹੋਣ ਲਈ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਭਾਜਪਾ ਵਰਕਰਾਂ ਦੇ ਹੌਸਲੇ ਨੂੰ ਵਧਾਉਂਦੇ ਹੋਏ ਕਿਹਾ ਕਿ 2027 'ਚ ਭਾਜਪਾ ਦੀ ਸਰਕਾਰ ਪੰਜਾਬ ਵਿੱਚ ਬਣੇਗੀ, ਅਤੇ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲਿਆਂਦੇ ਹੋਏ ਕਰਜਮੁਕਤ ਸੂਬਾ ਬਣਾਇਆ ਜਾਵੇਗਾ। ਅਸ਼ਵਨੀ ਕੁਮਾਰ ਸ਼ਰਮਾ ਨੇ ਕਿਹਾ ਕਿ ਅੱਤਵਾਦ ਤੋਂ ਬਾਅਦ ਸਾਡੀ ਪੰਜਾਬ ਵਿੱਚ ਮਜ਼ਬੂਰੀ ਸੀ ਕਿ ਅਕਾਲੀਆਂ ਦੇ ਨਾਲ ਗਠਜੋੜ ਕੀਤਾ ਪਰ ਹੁਣ ਅਸੀਂ 2027 ਦੀਆਂ ਵਿਧਾਨ ਸਭਾ ਚੋਣਾਂ 117 ਦੀਆਂ 117 ਸੀਟਾਂ ਤੇ ਭਾਜਪਾ ਇਕੱਲੇ ਆਪਣੇ ਦਮ ਉੱਤੇ ਲੜੇਗੀ।
ਤਰਨ ਤਾਰਨ ਜ਼ਿਮਨੀ ਚੋਣ ਨੂੰ ਲੈ ਕੇ ਫੁੱਲ ਤਿਆਰੀ
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਤਰਨ ਤਾਰਨ ਵਿੱਚ ਹੋਣ ਵਾਲੇ ਜ਼ਿਮਨੀ ਚੋਣ ਦੇ ਲਈ ਭਾਜਪਾ ਪੂਰੀ ਤਿਆਰੀ ਵਿੱਚ ਹੈ ਅਤੇ ਜਿੱਤੇ ਵੀ ਹਾਸਿਲ ਕਰੇਗੀ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ 'ਚ ਨਸ਼ਿਆਂ ਦੇ ਵਧ ਰਹੇ ਪ੍ਰਭਾਵ ਤੇ ਲੈਂਡ ਪਾਲਸੀ ਨੂੰ ਲੈ ਕੇ ਮੌਜੂਦਾ ਸਰਕਾਰ ਦੀ ਨੀਤੀਆਂ ਨਾਕਾਮ ਸਾਬਤ ਹੋ ਰਹੀਆਂ ਹਨ।