Mohali News: ਐਸਪੀ ਜਸਪਿੰਦਰ ਸਿੰਘ (ਡੀਐਸਪੀ ਸਬ ਡਿਵੀਜ਼ਨ ਜ਼ੀਰਕਪੁਰ) ਦੀ ਅਗਵਾਈ ਹੇਠ ਜ਼ੀਰਕਪੁਰ ਪੁਲਿਸ ਨੇ ਚੰਡੀਗੜ੍ਹ ਅੰਬਾਲਾ ਰੋਡ 'ਤੇ ਸਥਿਤ ਹੋਟਲ ਕੇਸੀ ਰਾਇਲ ਵਿੱਚ ਜੂਆ ਖੇਡਦੇ ਹੋਏ 14 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
Trending Photos
Mohali News: ਇੱਕ ਗੁਪਤ ਸੂਚਨਾ 'ਤੇ ਕਾਰਵਾਈ ਕਰਦਿਆਂ ਐਸਪੀ ਜਸਪਿੰਦਰ ਸਿੰਘ (ਡੀਐਸਪੀ ਸਬ ਡਿਵੀਜ਼ਨ ਜ਼ੀਰਕਪੁਰ) ਦੀ ਅਗਵਾਈ ਹੇਠ ਜ਼ੀਰਕਪੁਰ ਪੁਲਿਸ ਨੇ ਮੰਗਲਵਾਰ ਰਾਤ ਨੂੰ ਚੰਡੀਗੜ੍ਹ ਅੰਬਾਲਾ ਰੋਡ 'ਤੇ ਸਥਿਤ ਹੋਟਲ ਕੇਸੀ ਰਾਇਲ ਵਿੱਚ ਜੂਆ ਖੇਡਦੇ ਹੋਏ 14 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਛਾਪੇਮਾਰੀ ਦੇ ਨਤੀਜੇ ਵਜੋਂ 16 ਲੱਖ 30 ਹਜ਼ਾਰ ਰੁਪਏ ਬਰਾਮਦ ਹੋਏ ਅਤੇ ਜੂਆ ਐਕਟ 3,4 ਅਤੇ 318 ਬੀਐਨਐਸ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਐਸਐਸਪੀ ਮੋਹਾਲੀ ਅੱਜ ਘਟਨਾ ਬਾਰੇ ਹੋਰ ਜਾਣਕਾਰੀ ਦੇਣ ਲਈ ਇੱਕ ਪ੍ਰੈਸ ਕਾਨਫਰੰਸ ਕਰਨਗੇ।
ਪੁਲਿਸ ਨੂੰ ਹੋਟਲ ਕੇਸੀ ਰਾਇਲ ਵਿੱਚ ਗੈਰ-ਕਾਨੂੰਨੀ ਜੂਆ ਗਤੀਵਿਧੀਆਂ ਹੋਣ ਬਾਰੇ ਗੁਪਤ ਸੂਚਨਾ ਮਿਲੀ ਅਤੇ ਤੁਰੰਤ ਕਾਰਵਾਈ ਕੀਤੀ। ਛਾਪੇਮਾਰੀ ਦੀ ਅਗਵਾਈ ਐਸਪੀ ਜਸਪਿੰਦਰ ਸਿੰਘ ਨੇ ਕੀਤੀ, ਜਿਨ੍ਹਾਂ ਦੇ ਨਾਲ ਜ਼ੀਰਕਪੁਰ ਸਬ ਡਿਵੀਜ਼ਨ ਦੇ ਅਧਿਕਾਰੀਆਂ ਦੀ ਇੱਕ ਟੀਮ ਸੀ। ਹੋਟਲ ਵਿੱਚ ਦਾਖਲ ਹੋਣ 'ਤੇ ਪੁਲਿਸ ਨੇ 14 ਵਿਅਕਤੀ ਰੰਗੇ ਹੱਥੀ ਜੂਆ ਖੇਡਦੇ ਹੋਏ ਪਾਏ ਅਤੇ ਉਨ੍ਹਾਂ ਤੋਂ ਕੁੱਲ 16 ਲੱਖ 30 ਹਜ਼ਾਰ ਰੁਪਏ ਜ਼ਬਤ ਕੀਤੇ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿਰੁੱਧ ਜੂਆ ਐਕਟ 3,4 ਅਤੇ 318 ਬੀਐਨਐਸ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਮੌਕੇ 'ਤੇ ਮਿਲੇ ਸਾਰੇ ਜੂਏ ਦੇ ਸਾਮਾਨ ਨੂੰ ਵੀ ਜ਼ਬਤ ਕਰ ਲਿਆ ਹੈ।
ਜਿਨ੍ਹਾਂ ਦੀ ਪਛਾਣ
1) ਰਵੀ ਪੁੱਤਰ ਰਾਮ ਕੁਮਾਰ ਵਾਸੀ # 88 ਮੈਟਰੋ ਟਾਉਨ ਪੀਰ ਮੁਫੈਲਾ ਢਕੋਲੀ ਥਾਣਾ ਢਕੋਲੀ ਜ਼ਿਲ੍ਹਾ ਐਸਏਐਸ ਨਗਰ।
2) ਸਿਵਮ ਪੁੱਤਰ ਰਮੇਸ ਕੁਮਾਰ ਵਾਸੀ # 3144 ਸੈਕਟਰ 23 ਡੀ ਚੰਡੀਗੜ੍ਹ।
3) ਅਨਿਲ ਕੁਮਾਰ ਪੁੱਤਰ ਰਾਕੇਸ ਕੁਮਾਰ ਵਾਸੀ # 1780 ਸੈਕਟਰ 52 ਚੰਡੀਗੜ੍ਹ।
4) ਵਿਜੇ ਕੁਮਾਰ ਪੁੱਤਰ ਮਦਨ ਲਾਲ ਵਾਸੀ ਗਲੀ ਨੰਬਰ 7 ਗੋਬਿੰਦ ਨਗਰ ਅਬੋਹਰ।
5) ਨਵੀਨ ਕੁਮਾਰ ਪੁੱਤਰ ਭਗਵਾਨ ਦਾਸ ਵਾਸੀ # 1 ਅਗਰਸੈਨ ਨਗਰ ਗੰਗਾਨਗਰ।
6) ਸੁਨੀਲ ਕੁਮਾਰ ਪੁੱਤਰ ਭਾਗ ਸਿੰਘ ਵਾਸੀ # 724 ਸੈਕਟਰ 43 ਏ ਚੰਡੀਗੜ੍ਹ
7) ਅਸ਼ੋਕ ਕੁਮਾਰ ਪੁੱਤਰ ਰੋਸ਼ਨ ਲਾਲ ਵਾਸੀ # 1424 ਸੈਕਟਰ 21 ਪੰਚਕੂਲਾ ਹਰਿਆਣਾ।
8) ਸੁਖਜਿੰਦਰ ਸਿਸੰਘ ਪੁੱਤਰ ਸੇਵਾ ਸਿੰਘ ਵਾਸੀ ਪਿੰਡ ਬੀੜ ਰਾਊ ਕੇ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ।
9) ਪਿਤਾਸ਼ੀਰ ਪੁੱਤਰ ਨੰਦਾ ਭੱਟ ਵਾਸੀ # 1241 ਸੈਣੀ ਵਿਹਾਰ ਬਲਟਾਣਾ ਥਾਣਾ ਜ਼ੀਰਕਪੁਰ ਜ਼ਿਲ੍ਹਾ ਐਸਏਐਸ ਨਗਰ
10) ਅਰਵਿਨ ਕੁਮਾਰ ਪੁੱਤਰ ਮਦਦ ਲਾਲ ਵਾਸੀ ਨਵੀਂ ਅਬਾਦੀ ਗਲੀ ਨੰਬਰ 7 ਅਬੋਹਰ
11) ਸੁਰਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ #9 ਜੋਤੀ ਇਨਕਲੇਵ ਚੰਡੀਗੜ੍ਹ।
12) ਸੁਭਾਸ ਚੰਦਰ ਪੁੱਤਰ ਭੇਜ ਰਾਜ ਵਾਸੀ # 202 ਸੈਕਟਰ 20 ਪੰਚਕੂਲਾ ਹਰਿਆਣਾ।
13) ਅਸ਼ੋਕ ਕੁਮਾਰ ਪੁੱਤਰ ਜੁਗਲ ਕਿਸੋਰ ਵਾਸੀ # 3002 ਸੈਕਟਰ 20 ਪੰਚਕੂਲਾ (ਹਰਿਆਣਾ)।
14) ਰਾਜ ਬਹਾਦਰ ਪੁੱਤਰ ਬੁੱਧੀ ਸਿੰਘ ਬਹਾਦਰ ਵਾਸੀ ਨੇਪਾਲ।