Ludhiana News: ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਬੋਰੀ ਵਿੱਚ ਲਾਸ਼ ਪਾ ਕੇ ਲੁਧਿਆਣਾ ਫਿਰੋਜਪੁਰ ਰੋਡ ਤੇ ਲਾਸ ਠਿਕਾਣੇ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਪੁਲਿਸ ਨੇ ਮ੍ਰਿਤਕ ਔਰਤ ਦਾ ਕਤਲ ਕਰਨ ਦੇ ਦੋਸ਼ ਵਿਚ ਮ੍ਰਿਤਕ ਔਰਤ ਦੇ ਸੱਸ, ਸਹੁਰੇ ਅਤੇ ਇੱਕ ਹੋਰ ਵਿਅਕਤੀ ਨੂੰ ਕਾਬੂ ਕਰ ਲਿਆ ਹੈ।
Trending Photos
Ludhiana News (ਤਰਸੇਮ ਲਾਲ ਭਾਰਦਵਾਜ): ਲੁਧਿਆਣਾ ਵਿੱਚ ਸਾਹਮਣੇ ਆਏ ਇੱਕ ਸਨਸਨੀ ਖੇਜ਼ ਮਾਮਲੇ ਵਿੱਚ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਇੱਕ ਮਹਿਲਾ ਦਾ ਕਤਲ ਕਰਕੇ ਉਸਦੀ ਲਾਸ਼ ਨੂੰ ਬੋਰੀ ਵਿੱਚ ਪਾ ਕੇ ਠਿਕਾਣੇ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਵਿੱਚ ਰਾਹਗੀਰਾਂ ਵੱਲੋਂ ਆਰਤੀ ਚੌਂਕ ਨੇੜੇ ਉਹਨਾਂ ਨੂੰ ਰੋਕਣ ਤੇ ਪੂਰੇ ਰਾਜ ਦਾ ਪਰਦਾਫਾਸ਼ ਹੋਇਆ। ਹਾਲਾਂਕਿ ਮੌਕੇ ਤੋਂ ਦੋਨੋਂ ਵਿਅਕਤੀ ਫਰਾਰ ਹੋ ਗਏ ਸਨ ਪਰ ਪੁਲਿਸ ਦੇ ਹੱਥ ਉਨਾਂ ਵੱਲੋਂ ਇਸਤੇਮਾਲ ਵਿੱਚ ਲਿਆਂਦਾ ਗਿਆ ਮੋਟਰਸਾਈਕਲ ਲੱਗ ਗਿਆ ਸੀ ਜਿਸਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ।
ਇਸ ਮਾਮਲੇ ਵਿੱਚ ਹੁਣ ਕਈ ਖੁਲਾਸੇ ਹੋਣੇ ਸ਼ੁਰੂ ਹੋ ਚੁੱਕੇ ਹਨ, ਦੱਸਿਆ ਜਾ ਰਿਹਾ ਹੈ ਕਿ ਇਹ ਮਹਿਲਾ ਫਿਰੋਜ਼ਪੁਰ ਨੇੜੇ ਕਿਰਾਏ ਦੇ ਇੱਕ ਕਮਰੇ ਵਿੱਚ ਆਪਣੇ ਸੱਸ ਅਤੇ ਸਹੁਰੇ ਦੇ ਨਾਲ ਰਹਿੰਦੀ ਸੀ। ਇਹਨਾਂ ਵੱਲੋਂ ਕੱਲ ਕਮਰੇ ਨੂੰ ਬਦਲਣ ਲਈ ਆਪਣਾ ਸਮਾਨ ਚੱਕਿਆ ਜਾ ਰਿਹਾ ਸੀ, ਉੱਥੇ ਮੌਜੂਦ ਦੂਸਰੇ ਕਿਰਾਏਦਾਰ ਦੇ ਦੱਸਣ ਅਨੁਸਾਰ ਇਸ ਮਹਿਲਾ ਦਾ ਆਪਣੇ ਸੱਸ ਅਤੇ ਸਹੁਰੇ ਨਾਲ ਕਈ ਵਾਰ ਲੜਾਈ ਝਗੜਾ ਵੀ ਹੋ ਚੁੱਕਾ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕਰ ਲਿੱਤਾ ਗਿਆ ਹੈ ਅਤੇ ਕਤਲ ਦਾ ਸ਼ੱਕ ਮਹਿਲਾ ਦੀ ਸੱਸ ਅਤੇ ਸਹੁਰੇ ਉੱਤੇ ਜਤਾਇਆ ਜਾ ਰਿਹਾ ਹੈ ਜਲਦ ਹੀ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਉੱਤੇ ਹੋਰ ਖੁਲਾਸਾ ਕੀਤੇ ਜਾਣ ਦੀ ਉਮੀਦ ਹੈ। ਪੁਲਿਸ ਨੇ ਸੱਸ ਸਹੁਰੇ ਸਮੇਤ ਤਿੰਨ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ।