ਫਿਰੋਜ਼ਪੁਰ 'ਚ ਸਰਪੰਚ ਦੀ ਖੁਦਕੁਸ਼ੀ ਮਾਮਲੇ ਵਿੱਚ ਨਵਾਂ ਮੋੜ, 'ਆਪ' ਵਿਧਾਇਕ ਨੂੰ ਮਿਲੀ ਕਲੀਨ ਚਿੱਟ
Advertisement
Article Detail0/zeephh/zeephh2819514

ਫਿਰੋਜ਼ਪੁਰ 'ਚ ਸਰਪੰਚ ਦੀ ਖੁਦਕੁਸ਼ੀ ਮਾਮਲੇ ਵਿੱਚ ਨਵਾਂ ਮੋੜ, 'ਆਪ' ਵਿਧਾਇਕ ਨੂੰ ਮਿਲੀ ਕਲੀਨ ਚਿੱਟ

Ferozepur News: ਫਿਰੋਜ਼ਪੁਰ ਵਿੱਚ ਸਰਪੰਚ ਦੀ ਖੁਦਕੁਸ਼ੀ ਮਾਮਲੇ ਵਿੱਚ ਇੱਕ ਆਇਆ ਨਵਾਂ ਮੋੜ ਆ ਗਿਆ ਹੈ। ਪੁਲਿਸ ਨੇ 'ਆਪ' ਵਿਧਾਇਕ ਫੌਜਾ ਸਿੰਘ ਸਰਾਰੀ ਅਤੇ ਉਨ੍ਹਾਂ ਦੇ ਪੀਏ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਅਤੇ ਪਿੰਡ ਦੇ ਹੀ ਪੰਜ ਲੋਕਾਂ ਵਿਰੁੱਧ ਕੇਸ ਦਰਜ ਕੀਤਾ ਹੈ। 

ਫਿਰੋਜ਼ਪੁਰ 'ਚ ਸਰਪੰਚ ਦੀ ਖੁਦਕੁਸ਼ੀ ਮਾਮਲੇ ਵਿੱਚ ਨਵਾਂ ਮੋੜ, 'ਆਪ' ਵਿਧਾਇਕ ਨੂੰ ਮਿਲੀ ਕਲੀਨ ਚਿੱਟ

Ferozepur News (ਰਾਜੇਸ਼ ਕਟਾਰੀਆ): ਫਿਰੋਜ਼ਪੁਰ ਦੇ ਪਿੰਡ ਤਾਰੀਦੇ ਦੇ ਨੌਜਵਾਨ ਅਤੇ ਆਮ ਆਦਮੀ ਪਾਰਟੀ ਦੇ ਸਰਪੰਚ ਜਸ਼ਨ ਬਾਵਾ ਦੇ ਖੁਦਕੁਸ਼ੀ ਮਾਮਲੇ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ। ਪੁਲਿਸ ਨੇ ਹੁਣ ਇਸ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਤੋਂ ਬਾਅਦ 'ਆਪ' ਵਿਧਾਇਕ ਫੌਜਾ ਸਿੰਘ ਸਰਾਰੀ ਅਤੇ ਉਨ੍ਹਾਂ ਦੇ ਪੀਏ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਅਤੇ ਨੌਜਵਾਨ ਸਰਪੰਚ ਬਾਵਾ ਦੇ ਪਿੰਡ ਦੇ ਹੀ ਪੰਜ ਲੋਕਾਂ ਵਿਰੁੱਧ ਕੇਸ ਦਰਜ ਕੀਤਾ ਹੈ। 

ਫਿਰੋਜ਼ਪੁਰ ਦੇ ਗੁਰੂਹਰਸਹਾਏ ਕਸਬੇ ਦੇ ਪਿੰਡ ਤਰੀਦੇ ਦੇ ਆਮ ਆਦਮੀ ਪਾਰਟੀ ਦੇ ਨਵ-ਨਿਯੁਕਤ ਨੌਜਵਾਨ ਸਰਪੰਚ ਜਸ਼ਨ ਬਾਵਾ ਨੇ 31/05/2025 ਨੂੰ ਆਪਣੇ ਘਰ ਵਿੱਚ ਆਪਣੇ ਮਾਪਿਆਂ ਦੇ ਸਾਹਮਣੇ ਲਾਇਸੈਂਸੀ ਹਥਿਆਰ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ ਅਤੇ ਇਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਨੂੰ ਲਿਖਿਆ ਸੀ ਕਿ ਉਹ ਕਿਸੇ ਵਿਰੁੱਧ ਕੋਈ ਕਾਰਵਾਈ ਨਹੀਂ ਚਾਹੁੰਦੇ, ਜਿਸ ਤੋਂ ਬਾਅਦ ਸਰਪੰਚ ਜਸ਼ਨ ਬਾਵਾ ਦੀ ਲਾਸ਼ ਦਾ ਪੋਸਟਮਾਰਟਮ ਕੀਤੇ ਬਿਨ੍ਹਾਂ ਸਸਕਾਰ ਕਰ ਦਿੱਤਾ ਗਿਆ ਸੀ। 

ਪਰ ਅੰਤਿਮ ਸੰਸਕਾਰ ਤੋਂ ਬਾਅਦ ਇੱਕ ਹੋਰ ਸ਼ਿਕਾਇਤ ਦਰਜ ਕਰਵਾਈ ਗਈ। ਇਸ ਵਿੱਚ ਨੌਜਵਾਨ ਸਰਪੰਚ ਜਸ਼ਨਪ੍ਰੀਤ ਦੀ ਮੌਤ ਲਈ ਆਮ ਆਦਮੀ ਪਾਰਟੀ ਦੇ ਵਿਧਾਇਕ ਫੌਜਾ ਸਿੰਘ ਅਤੇ ਉਸਦੇ ਪੀਏ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਵਿਧਾਇਕ ਦਾ ਨਾਮ ਆਉਣ ਤੋਂ ਬਾਅਦ ਇਹ ਮਾਮਲਾ ਹਾਈ-ਪ੍ਰੋਫਾਈਲ ਬਣ ਗਿਆ। ਆਮ ਆਦਮੀ ਪਾਰਟੀ ਦੇ ਸਾਬਕਾ ਨੇਤਾ ਦੀਪਕ ਸ਼ਰਮਾ ਨੇ ਵਿਧਾਇਕ ਵਿਰੁੱਧ ਮੋਰਚਾ ਖੋਲ੍ਹ ਦਿੱਤਾ। ਕਈ ਸੰਗਠਨਾਂ ਨੇ ਇੱਕ ਐਕਸ਼ਨ ਕਮੇਟੀ ਬਣਾਈ ਅਤੇ ਪਰਿਵਾਰ ਦਾ ਸਮਰਥਨ ਕੀਤਾ। ਇਸ ਦਬਾਅ ਹੇਠ, ਪੁਲਿਸ ਨੂੰ ਇੱਕ ਐਸਆਈਟੀ ਬਣਾਉਣੀ ਪਈ।

ਹੁਣ ਲਗਭਗ ਇੱਕ ਮਹੀਨੇ ਬਾਅਦ ਇਸ ਮਾਮਲੇ ਵਿੱਚ ਪੁਲਿਸ ਨੇ ਐਸਆਈਟੀ ਦੀ ਰਿਪੋਰਟ ਉੱਤੇ ਪਿੰਡ ਤਰੀਦੇ ਦੇ ਰਹਿਣ ਵਾਲੇ ਪੰਜ ਲੋਕਾਂ ਵਿਰੁੱਧ ਬੀਐਨਐਸ ਦੀ ਧਾਰਾ 108 ਅਤੇ 6(12) ਤਹਿਤ ਮਾਮਲਾ ਦਰਜ ਕੀਤਾ ਹੈ ਅਤੇ ਵਿਧਾਇਕ ਫੌਜਾ ਸਿੰਘ ਸਰਾਰੀ ਅਤੇ ਉਨ੍ਹਾਂ ਦੇ ਪੀਏ ਨੂੰ ਇਸ ਮਾਮਲੇ ਵਿੱਚ ਸ਼ਾਮਲ ਨਹੀਂ ਕੀਤਾ ਅਤੇ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਸਿੱਟ ਵੱਲੋਂ ਕੀਤੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਪਰਿਵਾਰ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਫ਼ੌਜਾ ਸਿੰਘ ਸਰਾਰੀ ਖ਼ਿਲਾਫ਼ ਬਿਆਨ ਦੇਣ ਲਈ ਭੜਕਾਇਆ ਗਿਆ ਸੀ। 

Trending news

;