Samrala News: ਸਤਲੁਜ ਦਰਿਆ ਵਿਚ ਨਹਾਉਣ ਗਏ 2 ਦੋਸਤ ਡੁੱਬੇ ਇੱਕ ਦੀ ਲਾਸ਼ ਬਰਾਮਦ, ਦੂਜੇ ਦੀ ਤਲਾਸ਼ ਜਾਰੀ
Advertisement
Article Detail0/zeephh/zeephh2798582

Samrala News: ਸਤਲੁਜ ਦਰਿਆ ਵਿਚ ਨਹਾਉਣ ਗਏ 2 ਦੋਸਤ ਡੁੱਬੇ ਇੱਕ ਦੀ ਲਾਸ਼ ਬਰਾਮਦ, ਦੂਜੇ ਦੀ ਤਲਾਸ਼ ਜਾਰੀ

ਸ਼ੁਭਪ੍ਰੀਤ ਸਿੰਘ ਅਤੇ ਉਸਦੇ ਦੋਸਤ ਗੁਰਮੀਤ ਸਿੰਘ ਨੇ ਅਚਾਨਕ ਤੇਜ਼ ਗਰਮੀ ਕਾਰਨ ਨਦੀ ਵਿੱਚ ਜਾ ਕੇ ਨਹਾਉਣ ਦਾ ਫੈਸਲਾ ਕੀਤਾ, ਪਰ ਕਿਸਮਤ ਅੱਗੇ ਉਨ੍ਹਾਂ ਦਾ ਇੰਤਜ਼ਾਰ ਕਰ ਰਹੀ ਸੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

Samrala News: ਸਤਲੁਜ ਦਰਿਆ ਵਿਚ ਨਹਾਉਣ ਗਏ 2 ਦੋਸਤ ਡੁੱਬੇ ਇੱਕ ਦੀ ਲਾਸ਼ ਬਰਾਮਦ, ਦੂਜੇ ਦੀ ਤਲਾਸ਼ ਜਾਰੀ

Samrala News(ਵਰੁਣ ਕੌਸ਼ਲ): ਸਤਲੁਜ ਦਰਿਆ ਕਿਨਾਰੇ ਵਸਦੇ ਪਿੰਡ ਬਲੀਏਵਾਲ ਦੇ 2 ਨੌਜਵਾਨ ਅੱਜ ਨਹਾਉਣ ਲਈ ਦਰਿਆ ਦੇ ਪਾਣੀ ਵਿਚ ਉੱਤਰੇ ਤਾਂ ਉੱਥੇ ਉਹ ਡੁੱਬ ਗਏ ਜਿਨ੍ਹਾਂ ’ਚੋਂ ਸ਼ੁਭਪ੍ਰੀਤ ਸਿੰਘ (29) ਦੀ ਲਾਸ਼ ਬਰਾਮਦ ਹੋ ਗਈ ਜਦਕਿ ਦੂਜਾ ਨੌਜਵਾਨ ਗੁਰਮੀਤ ਸਿੰਘ ਉਰਫ਼ ਰਾਜੂ ਦੀ ਗੋਤਾਖੋਰਾਂ ਵਲੋਂ ਤਲਾਸ਼ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ 2 ਵਜੇ ਅੱਤ ਦੀ ਗਰਮੀ ਹੋਣ ਕਾਰਨ ਦੋਵੇਂ ਗਹਿਰੇ ਦੋਸਤ ਸ਼ੁਭਪ੍ਰੀਤ ਸਿੰਘ ਤੇ ਗੁਰਮੀਤ ਸਿੰਘ ਆਪਣੇ 2 ਹੋਰ ਸਾਥੀਆਂ ਸਮੇਤ ਨੇਡ਼੍ਹੇ ਹੀ ਵਗਦੇ ਸਤਲੁਜ ਦਰਿਆ ਵਿਚ ਨਹਾਉਣ ਚਲੇ ਗਏ। 

ਸਤਲੁਜ ਦਰਿਆ ਕਿਨਾਰੇ ਸ਼ੁਭਪ੍ਰੀਤ ਸਿੰਘ ਤੇ ਗੁਰਮੀਤ ਸਿੰਘ ਨੇ ਕੱਪਡ਼ੇ ਲਾਹ ਕੇ ਪਾਣੀ ਵਿਚ ਛਲਾਂਗ ਲਗਾ ਦਿੱਤੀ ਪਰ ਜਿਸ ਥਾਂ ਉਹ ਨਹਾਉਣ ਲੱਗੇ ਉਸ ਥਾਂ ’ਤੇ ਪਾਣੀ ਗਹਿਰਾ ਸੀ। ਨਹਾਉਣ ਸਮੇਂ ਅਚਾਨਕ ਗੁਰਮੀਤ ਸਿੰਘ ਡੁੱਬਣ ਲੱਗਾ ਤਾਂ ਉਸ ਨੂੰ ਸ਼ੁਭਪ੍ਰੀਤ ਸਿੰਘ ਜਦੋਂ ਬਚਾਉਣ ਲੱਗਾ ਤਾਂ ਉਹ ਵੀ ਗਹਿਰੇ ਪਾਣੀ ਦੀ ਲਪੇਟ ਵਿਚ ਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਅਤੇ ਨੇਡ਼੍ਹਲੇ ਹੀ ਪਿੰਡ ਦੇ ਗੋਤਾਖੋਰ ਮਲਕੀਤ ਸਿੰਘ ਉਰਫ਼ ਮੀਤਾ ਸ਼ਿਕਾਰੀ ਨੇ ਦਰਿਆ ਵਿਚ ਛਾਲ ਮਾਰ ਕੇ ਸ਼ੁਭਪ੍ਰੀਤ ਸਿੰਘ ਦੀ ਲਾਸ਼ ਨੂੰ ਤਾਂ ਬਾਹਰ ਕੱਢ ਲਿਆ ਪਰ ਦੂਸਰੇ ਨੌਜਵਾਨ ਗੁਰਮੀਤ ਸਿੰਘ ਦਾ ਕੋਈ ਸੁਰਾਗ ਨਾ ਲੱਗਾ। ਦੇਰ ਸ਼ਾਮ ਤੱਕ ਗੋਤਾਖੋਰ ਵਲੋਂ ਗੁਰਮੀਤ ਸਿੰਘ ਦੀ ਤਲਾਸ਼ ਕੀਤੀ ਜਾ ਰਹੀ ਸੀ।

ਗੋਤਾਖੋਰ ਮਲਕੀਤ ਸਿੰਘ ਉਰਫ਼ ਮੀਤਾ ਸ਼ਿਕਾਰੀ ਮ੍ਰਿਤਕ ਸ਼ੁਭਪ੍ਰੀਤ ਸਿੰਘ ਪਡ਼੍ਹਿਆ ਲਿਖਿਆ ਤੇ ਬਡ਼ੇ ਨੇਕ ਸੁਭਾਅ ਵਾਲਾ ਸੀ ਸਤਲੁਜ ਦਰਿਆ ਵਿਚ ਡੁੱਬਣ ਕਾਰਨ ਮਰਿਆ ਨੌਜਵਾਨ ਸ਼ੁਭਪ੍ਰੀਤ ਸਿੰਘ ਕਾਫ਼ੀ ਪਡ਼੍ਹਿਆ ਲਿਖਿਆ ਸੀ ਜੋ ਘਰ ਵਿਚ ਆਨਲਾਈਨ ਹੀ ਕੰਮ ਕਰਦਾ ਸੀ। ਨੌਜਵਾਨ ਅਜੇ ਕੁਆਰਾ ਸੀ ਅਤੇ ਨੇਕ ਸੁਭਾਅ ਦਾ ਮਾਲਕ ਹੋਣ ਕਾਰਨ ਪਿੰਡ ਦਾ ਹਰੇਕ ਵਿਅਕਤੀ ਉਸਦੀ ਮੌਤ ਕਾਰਨ ਗ਼ਮਗੀਨ ਸੀ। 

ਸ਼ੁਭਪ੍ਰੀਤ ਸਿੰਘ ਅਤੇ ਉਸਦੇ ਦੋਸਤ ਗੁਰਮੀਤ ਸਿੰਘ ਨੇ ਅਚਾਨਕ ਅੱਤ ਦੀ ਗਰਮੀ ਕਾਰਨ ਦਰਿਆ ਵਿਚ ਜਾ ਕੇ ਨਹਾਉਣ ਦਾ ਮਨ ਬਣਾਇਆ ਪਰ ਹੋਣੀ ਅੱਗੇ ਉਨ੍ਹਾਂ ਦੇ ਇੰਤਜ਼ਾਰ ਵਿਚ ਖਡ਼ੀ ਸੀ ਜੋ ਕਿ ਮੌਤ ਦਾ ਕਾਰਨ ਬਣ ਗਈ। ਇੱਕ ਨੌਜਵਾਨ ਦੀ ਮੌਤ ਅਤੇ ਦੂਸਰੇ ਦੀ ਦਰਿਆ ਵਿਚ ਡੁੱਬਣ ਕਾਰਨ ਕੋਈ ਥਹੁ ਪਤਾ ਨਾ ਲੱਗਣ ਕਾਰਨ ਸਾਰੇ ਪਿੰਡ ਦਾ ਮਾਹੌਲ ਬਡ਼ਾ ਗ਼ਮਗੀਨ ਸੀ। ਦੂਸਰਾ ਨੌਜਵਾਨ ਗੁਰਮੀਤ ਸਿੰਘ ਪਿੰਡ ਵਿਚ ਹੀ ਮੋਬਾਇਲਾਂ ਤੇ ਮਨੀ ਟਰਾਂਸਫਰ ਦਾ ਕੰਮ ਕਰਦਾ ਹੈ ਜਿਸ ਦੀਆਂ 2 ਛੋਟੀਆਂ ਛੋਟੀਆਂ ਧੀਆਂ ਹਨ। ਉਸਦੇ ਘਰ ਵੀ ਮਾਹੌਲ ਬਡ਼ਾ ਗ਼ਮਗੀਨ ਬਣਿਆ ਹੋਇਆ ਸੀ।

TAGS

Trending news

;