Bathinda News: ਪੰਜਾਬ ਸਰਕਾਰ ਦੁਆਰਾ ਨਸ਼ਿਆਂ ਦੇ ਖ਼ਾਤਮੇ ਲਈ ਪੰਜਾਬ ਵਿੱਚ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਜਿੱਥੇ ਵੱਡੇ-ਵੱਡੇ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਹੈ।
Trending Photos
Bathinda News: ਪੰਜਾਬ ਸਰਕਾਰ ਦੁਆਰਾ ਨਸ਼ਿਆਂ ਦੇ ਖ਼ਾਤਮੇ ਲਈ ਪੰਜਾਬ ਵਿੱਚ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਜਿੱਥੇ ਵੱਡੇ-ਵੱਡੇ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਹੈ। ਵੱਡੇ ਪੱਧਰ ਉਤੇ ਨਸ਼ਿਆਂ ਦੀਆਂ ਖੇਪਾਂ ਬਰਾਮਦ ਕੀਤੀਆਂ ਜਾ ਰਹੀਆਂ ਹਨ।
ਇਸ ਦੇ ਉਲਟ ਬਠਿੰਡਾ ਦੇ ਪਰਸਰਾਂ ਨਗਰ ਵਿੱਚ ਮੰਦਿਰ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਦੀ ਕਹਾਣੀ ਹੈ ਜਿੱਥੇ ਇੱਕ ਔਰਤ ਨੇ ਦੋਸ਼ ਲਗਾਇਆ ਕਿ ਉਸ ਦਾ ਪਤੀ ਅਤੇ ਉਸਦਾ ਭਰਾ ਜੋ ਚਿੱਟਾ ਲਾਉਂਦੇ ਹਨ ਅਤੇ ਨਸ਼ੇ ਦੇ ਆਦੀ ਹਨ। ਉਨ੍ਹਾਂ ਨੇ ਸਾਰਾ ਘਰ ਵਾਰ ਵੇਚ ਦਿੱਤਾ। ਇਥੋਂ ਤੱਕ ਕੇ ਘਰ ਦਾ ਸਮਾਨ ਵੀ ਵੇਚ ਦਿੱਤਾ ਹੈ। ਇਥੋਂ ਤੱਕ ਕਿ ਉਸ ਨਾਲ ਕੁੱਟਮਾਰ ਵੀ ਕੀਤੀ ਜਾ ਰਹੀ ਹੀ ਸੀ।
ਇਸ ਤੋਂ ਬਾਅਦ ਉਸ ਦੇ ਪਤੀ ਨੇ ਨਸ਼ੇ ਦੀ ਲੱਤ ਲਈ ਉਸ ਦੇ ਸਿਰ ਦੇ ਵਾਲ ਵੀ ਕੱਟ ਕੇ ਵੇਚ ਦਿੱਤੇ ਜਦ ਇਸ ਔਰਤ ਨਾਲ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਕਿ ਅੱਠ ਦਸ ਸਾਲ ਪਹਿਲਾਂ ਉਸ ਦਾ ਵਿਆਹ ਪਰਸਰਾਮ ਨਗਰ ਵਿੱਚ ਹੋਇਆ ਸੀ। ਉਸਦਾ ਘਰ ਵਾਲਾ ਅਤੇ ਉਸਦਾ ਭਰਾ ਨਸ਼ਾ ਕਰਦੇ ਸੀ ਅਤੇ ਉਸ ਦੀ ਕੁੱਟਮਾਰ ਕਰਨ ਲੱਗੇ। ਉਸਦੇ ਦੋ ਬੱਚੇ ਹਨ ਇੱਕ ਬੇਟੀ ਅਤੇ ਇੱਕ ਬੇਟਾ ਉਨ੍ਹਾਂ ਨੂੰ ਕੁੱਟਮਾਰ ਕਰਕੇ ਘਰੋਂ ਬਾਹਰ ਕੱਢ ਦਿੱਤਾ ਅਤੇ ਹੁਣ ਉਹ ਜੋਗੀ ਨਗਰ ਦੇ ਟਿੱਬੇ ਉੱਪਰ ਖੁੱਲ੍ਹੇ ਅਸਮਾਨ ਦੇ ਵਿੱਚ ਰਹਿ ਰਹੀ ਹੈ।
ਇੱਥੋਂ ਦੇ ਆਂਢ-ਗੁਆਂਢ ਦੇ ਲੋਕ ਹੀ ਰੋਟੀ ਪਾਣੀ ਦਿੰਦੇ ਹਨ। ਉਹ ਚਾਹੁੰਦੀ ਹੈ ਕਿ ਸਰਕਾਰ ਉਨ੍ਹਾਂ ਉੱਪਰ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ ਤੇ ਉਸ ਨੂੰ ਰਹਿਣ ਲਈ ਛੱਤ ਦੇਵੇ। ਦੂਜੇ ਪਾਸੇ ਮੁਹੱਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇਹ ਬਹੁਤ ਬੁਰੀ ਹਾਲਤ ਵਿੱਚ ਆਈ ਸੀ ਹੁਣ ਉਹ ਇਸ ਨੂੰ ਰੋਟੀ ਪਾਣੀ ਦਿੰਦੇ ਹਨ ਪਰ ਅਸੀਂ ਚਾਹੁੰਦੇ ਹਾਂ ਸਰਕਾਰ ਜਾਂ ਪ੍ਰਸ਼ਾਸਨ ਇਸ ਦੀ ਬਾਂਹ ਫੜੇ।
ਇਸ ਸੰਬੰਧ ਵਿੱਚ ਥਾਣਾ ਕੈਨਾਲ ਦੇ ਐਸਐਚਓ ਹਰਜੀਵਨ ਸਿੰਘ ਮੌਕੇ ਉਤੇ ਪੁੱਜੇ ਤੇ ਉਸ ਨਾਲ ਗੱਲਬਾਤ ਕਰਦੇ ਦੱਸਿਆ ਕਿ ਉਹ ਇਸ ਦੀ ਰਿਪੋਰਟ ਲਿਖ ਰਹੇ ਹਨ ਅਤੇ ਇਸ ਦੇ ਘਰ ਵਾਲੇ ਦੇ ਖਿਲਾਫ ਕਾਰਵਾਈ ਕਰਾਂਗੇ ਅਤੇ ਇਸ ਨੂੰ ਕਿਸੇ ਆਸ਼ਰਮ ਦੇ ਵਿੱਚ ਭੇਜਾਂਗੇ ਤਾਂ ਜੋ ਇਹ ਆਪਣੇ ਬੱਚਿਆਂ ਨੂੰ ਪੜ੍ਹਾ ਸਕੇ।