Bathinda News: ਡਰੱਗ ਮਾਮਲੇ ਵਿੱਚ ਘਿਰਿਆ ਬਰਖਾਸਤ ਡੀਐਸਪੀ ਜਗਦੀਸ਼ ਸਿੰਘ ਭੋਲਾ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚੋਂ ਬਾਹਰ ਆ ਗਿਆ ਹੈ।
Trending Photos
Bathinda News: ਡਰੱਗ ਮਾਮਲੇ ਵਿੱਚ ਘਿਰਿਆ ਬਰਖਾਸਤ ਡੀਐਸਪੀ ਜਗਦੀਸ਼ ਸਿੰਘ ਭੋਲਾ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚੋਂ ਬਾਹਰ ਆ ਗਿਆ ਹੈ। ਭੋਲਾ 3000 ਕਰੋੜ ਡਰੱਗ ਮਾਮਲੇ ਵਿੱਚ ਕਈ ਸਾਲ ਤੋਂ ਜੇਲ੍ਹ ਵਿੱਚ ਬੰਦ ਹੈ। ਜੇਲ੍ਹ ਦੇ ਮੁੱਖ ਗੇਟ ਦੇ ਅੰਦਰੋਂ ਗੱਡੀ ਵਿੱਚ ਬੈਠ ਕੇ ਬਾਹਰ ਨਿਕਲ ਗਿਆ।
ਕਾਬਿਲੇਗੌਰ ਹੈ ਕਿ 13 ਸਾਲਾਂ ਬਾਅਦ ਜਗਦੀਸ਼ ਭੋਲਾ ਜੇਲ੍ਹੋਂ ਬਾਹਰ ਆਇਆ ਹੈ। ਕੁੱਝ ਦਿਨ ਪਹਿਲਾਂ ਜਗਦੀਸ਼ ਸਿੰਘ ਭੋਲਾ ਨੂੰ ਮਾਣਯੋਗ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਸੀ, ਉਹ ਆਪਣੇ ਜੱਦੀ ਘਰ ਪਿੰਡ ਰਾਏ ਕੇ ਕਲਾਂ ਵਿਖੇ ਹੀ ਰਹੇਗਾ। ਜ਼ਮਾਨਤ ਮਿਲਣ ਦੇ ਚੱਲਦਿਆਂ ਕੁੱਝ ਦਿਨ ਪਹਿਲਾਂ ਜਗਦੀਸ਼ ਸਿੰਘ ਭੋਲਾ ਦੇ ਘਰ ਦੀ ਸਫਾਈ ਵੀ ਕਰਵਾਈ ਗਈ ਸੀ।
ਜਗਦੀਸ਼ ਸਿੰਘ ਭੋਲਾ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ। ਮਾਤਾ ਦੀ ਮੌਤ 'ਤੇ ਸਸਕਾਰ ਕਰਨ ਲਈ ਇਕ ਦਿਨ ਲਈ ਜਗਦੀਸ਼ ਭੋਲਾ ਨੂੰ ਜ਼ਮਾਨਤ ਦਿੱਤੀ ਗਈ ਸੀ। ਦੱਸਣਾ ਬਣਦਾ ਹੈ ਕਿ ਜਗਦੀਸ਼ ਭੋਲਾ 2013 ਤੋਂ ਜੇਲ੍ਹ ਵਿਚ ਹੈ ਅਤੇ 2019 ਵਿਚ ਮੋਹਾਲੀ ਦੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਉਸ ਨੂੰ ਨਾਰਕੋਟਿਕ ਡਰੱਗਸ ਐਂਡ ਸਾਈਕੋਟ੍ਰਾਪਿਕ ਸਬਸਟੈਂਸ (ਐੱਨਡੀਪੀਐਸ) ਕਾਨੂੰਨ ਤਹਿਤ ਤਿੰਨ ਮਾਮਲਿਆਂ ਵਿਚ 24 ਸਾਲਾਂ ਦੀ ਸਜ਼ਾ ਸੁਣਾਈ ਸੀ।
ਇਹ ਵੀ ਪੜ੍ਹੋ : PBKS vs MI Qualifier 2: ਕੀ ਮੁੰਬਈ ਇੰਡੀਅਨਜ਼ ਦਾ ਕਿਲ੍ਹਾ ਫ਼ਤਿਹ ਕਰ ਪਾਏਗੀ ਪੰਜਾਬ ਕਿੰਗਜ਼? ਮੁਹਾਮੁਕਾਬਲਾ ਅੱਜ
ਮੋਹਾਲੀ ਦੀ ਅਦਾਲਤ ਨੇ ਉਸਨੂੰ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਸੀ। ਕੋਰਟ ਨੇ ਭੋਲਾ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਇਸ ਤੋਂ ਇਲਾਵਾ, ਸਾਲ 2019 ਵਿਚ ਸੀਬੀਆਈ ਨੇ ਉਸ ਨੂੰ 2013 ਦੇ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥਾਂ ਦੇ ਧੰਦੇ ਵਿਚ ਸ਼ਾਮਲ ਹੋਣ ਦਾ ਦੋਸ਼ੀ ਠਹਿਰਾਇਆ ਸੀ।
ਭੋਲਾ, ਜੋ ਕਿ ਇਕ ਸਾਬਕਾ ਅੰਤਰਰਾਸ਼ਟਰੀ ਪਹਿਲਵਾਨ ਵੀ ਹੈ, ਨੂੰ ਪੰਜਾਬ ਪੁਲਿਸ ਵਿਚ ਡੀਐੱਸਪੀ ਦੇ ਅਹੁਦੇ ਉਤੇ ਨਿਯੁਕਤ ਕੀਤਾ ਗਿਆ ਸੀ ਪਰ ਨਸ਼ਿਆਂ ਦੀ ਤਸਕਰੀ ਦੇ ਦੋਸ਼ਾਂ ਕਾਰਨ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਭੋਲਾ ਨੂੰ ਬੀਤੇ ਕੱਲ੍ਹ ਹਾਈ ਕੋਰਟ ਵੱਲੋਂ ਜ਼ਮਾਨਤ ਦੇਣ ਤੋਂ ਬਾਅਦ ਅੱਜ ਉਸ ਨੂੰ ਬਠਿੰਡਾ ਜੇਲ੍ਹ ਵਿਚੋਂ ਜ਼ਮਾਨਤ ਉਤੇ ਰਿਹਾਅ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Amritsar News: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ 6 ਜੂਨ ਸਬੰਧੀ ਬਾਬਾ ਹਰਨਾਮ ਸਿੰਘ ਧੁੰਮਾ ਦੇ ਬਿਆਨ 'ਤੇ ਤਿੱਖੀ ਪ੍ਰਤੀਕਿਰਿਆ