Batala News: ਅੰਮ੍ਰਿਤਸਰ ਜੰਮੂ ਕਸ਼ਮੀਰ ਨੈਸ਼ਨਲ ਹਾਈਵੇ ਉਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਧਰਨਾ ਲਗਾ ਕੇ ਇਨਸਾਫ਼ ਦੀ ਮੰਗ ਉਤੇ ਅੜੇ ਹੋਏ ਹਨ।
Trending Photos
Batala News: ਅੰਮ੍ਰਿਤਸਰ ਜੰਮੂ ਕਸ਼ਮੀਰ ਨੈਸ਼ਨਲ ਹਾਈਵੇ ਉਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਧਰਨਾ ਲਗਾ ਕੇ ਇਨਸਾਫ਼ ਦੀ ਮੰਗ ਉਤੇ ਅੜੇ ਹੋਏ ਹਨ। ਜੱਗੂ ਭਗਵਾਨਪੁਰੀਆ ਤੇ ਰਿਸ਼ਤੇਦਾਰ ਕਰਨਵੀਰ ਸਿੰਘ ਦੀ ਹੱਤਿਆ ਮਗਰੋਂ ਧਰਨਾਕਾਰੀਆਂ ਵਿੱਚ ਭਾਰੀ ਰੋਸ ਹੈ।
ਧਰਨਕਾਰੀਆਂ ਨੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਦੇ ਕਾਤਲਾਂ ਦੀ ਭਾਲ ਜਾਰੀ ਹੈ। ਦੋਵੇਂ ਸ਼ੂਟਰ ਅਜੇ ਤੱਕ ਨਹੀਂ ਫੜ੍ਹੇ ਗਏ। ਦੋਵੇਂ ਸ਼ੂਟਰਾਂ ਦੀ ਫਿਲਹਾਲ ਪਛਾਣ ਵੀ ਨਹੀਂ ਹੋ ਸਕੀ ਹੈ। ਅਜੇ ਤੱਕ ਕਾਤਲਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਦੂਸਰੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਬਹੁਤ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ।
ਜੱਗੂ ਟੀਮ ਵੱਲੋਂ ਪੋਸਟ ਵਾਇਰਲ
ਉਕਤ ਘਟਨਾ ਤੋਂ ਬਾਅਦ, ਜੱਗੂ ਭਗਵਾਨਪੁਰੀਆ ਗਰੁੱਪ ਵੱਲੋਂ ਇੱਕ ਪੋਸਟ ਵੀ ਪੋਸਟ ਕੀਤੀ ਗਈ ਹੈ। ਜਿਸ ਵਿੱਚ ਲਿਖਿਆ ਹੈ ਕਿ ਸਾਡੇ ਭਰਾ ਅਤੇ ਮਾਂ ਦਾ ਕਤਲ ਗਲਤ ਸੀ। ਸਾਡੀ ਦੁਸ਼ਮਣੀ ਸਾਡੇ ਵਿਚਕਾਰ ਹੈ, ਇੱਕ ਦੂਜੇ ਦੇ ਪਰਿਵਾਰਾਂ ਨਾਲ ਨਹੀਂ। ਹਰ ਕਿਸੇ ਦੇ ਮਾਂ-ਬਾਪ ਆਮ ਲੋਕਾਂ ਵਾਂਗ ਰਹਿੰਦੇ ਹਨ। ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਮਾਰਿਆ ਉਹ ਸਾਡੇ ਵਰਗੇ ਅਪਰਾਧੀ ਸਨ, ਆਮ ਲੋਕ ਨਹੀਂ। ਗੈਂਗਵਾਰ ਹੁੰਦੇ ਹਨ ਪਰ ਪਰਿਵਾਰਾਂ ਨੂੰ ਨਿਸ਼ਾਨਾ ਬਣਾਉਣਾ ਗਲਤ ਹੈ। ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਇੱਕ 10 ਸਾਲ ਦੇ ਬੱਚੇ ਦਾ ਕਤਲ ਕਰ ਦਿੱਤਾ ਸੀ ਅਤੇ ਬਾਅਦ ਵਿੱਚ ਮੁਆਫ਼ੀ ਮੰਗੀ ਸੀ।
ਅਸੀਂ ਕਦੇ ਕਿਸੇ ਦੇ ਪਰਿਵਾਰ ਨੂੰ ਨੁਕਸਾਨ ਨਹੀਂ ਪਹੁੰਚਾਇਆ। ਪਹਿਲਾਂ ਵੀ ਸਾਡੇ ਭਰਾਵਾਂ ਦਾ ਕਤਲ ਕੀਤਾ ਗਿਆ ਹੈ ਅਤੇ ਅਸੀਂ ਬਦਲਾ ਲਿਆ ਹੈ। ਖੈਰ, ਅੱਜ ਸਾਡਾ ਭਰਾ ਅਤੇ ਮਾਂ ਚਲੇ ਗਏ ਹਨ, ਅੱਜ ਚੁਣੌਤੀ ਦੇਣ ਦਾ ਸਮਾਂ ਨਹੀਂ ਹੈ। ਵਾਹਿਗੁਰੂ ਫੈਸਲਾ ਕਰੇਗਾ ਕਿ ਅੱਗੇ ਕੀ ਹੋਵੇਗਾ। ਉਹ ਮਾਂ ਜਿਸਨੇ ਮੇਰੇ ਲਈ ਬਹੁਤ ਸਾਰੀਆਂ ਵਿੱਤੀ ਮੁਸ਼ਕਲਾਂ ਵੇਖੀਆਂ, ਮੈਂ ਉਸਦਾ ਬਦਲਾ ਨਹੀਂ ਲੈ ਸਕਦਾ, ਅੱਜ ਮੈਂ ਆਪਣੇ ਪਿਤਾ ਨੂੰ ਵੀ ਯਾਦ ਕਰ ਰਿਹਾ ਹਾਂ। ਵਾਹਿਗੁਰੂ ਸਾਨੂੰ ਅਸੀਸ ਦੇਵੇ, ਹੁਣ ਕੋਈ ਸਾਡੇ ਬਾਰੇ ਕੁਝ ਗਲਤ ਨਹੀਂ ਕਹੇ, ਕਿਉਂਕਿ ਹੁਣ ਹੱਦਾਂ ਪਾਰ ਹੋ ਜਾਣਗੀਆਂ। ਹਾਲਾਂਕਿ ਜ਼ੀ ਮੀਡੀਆ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਹੈ।