Sri Anandpur Sahib: ਸ੍ਰੀ ਅਨੰਦਪੁਰ ਸਾਹਿਬ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੋੜਨ ਵਾਲੀ ਮੁੱਖ ਸੜਕ 'ਤੇ ਸਤਲੁਜ ਨਦੀ 'ਤੇ ਬਣਿਆ ਇੱਕ ਕਿਲੋਮੀਟਰ ਤੋਂ ਵੱਧ ਲੰਬਾ ਪੁਲ ਲੰਬੇ ਸਮੇਂ ਤੋਂ ਬਹੁਤ ਹੀ ਖਸਤਾ ਹਾਲਤ ਵਿੱਚ ਸੀ।
Trending Photos
Sri Anandpur Sahib (ਬਿਮਲ ਸ਼ਰਮਾ): ਸ੍ਰੀ ਅਨੰਦਪੁਰ ਸਾਹਿਬ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੋੜਨ ਵਾਲੀ ਮੁੱਖ ਸੜਕ 'ਤੇ ਸਤਲੁਜ ਨਦੀ 'ਤੇ ਬਣਿਆ ਇੱਕ ਕਿਲੋਮੀਟਰ ਤੋਂ ਵੱਧ ਲੰਬਾ ਪੁਲ ਲੰਬੇ ਸਮੇਂ ਤੋਂ ਬਹੁਤ ਹੀ ਖਸਤਾ ਹਾਲਤ ਵਿੱਚ ਸੀ।
ਪੁਲ ਦੇ ਆਸ ਪਾਸ ਕਰੈਸ਼ਰ ਹੋਣ ਕਰਕੇ ਜਿੱਥੇ ਭਾਰੀ ਮਾਤਰਾ ਵਿੱਚ ਟ੍ਰੈਫਿਕ ਲੰਘਦੀ ਹੈ ਉਥੇ ਹੀ ਰੇਤ ਅਤੇ ਬਜਰੀ ਦੇ ਵੱਡੇ ਵੱਡੇ ਟਿੱਪਰ ਲੰਘਣ ਕਾਰਨ ਰੇਤ, ਚਿੱਕੜ ਅਤੇ ਪਾਣੀ ਜਮ੍ਹਾਂ ਹੋਣ ਕਾਰਨ ਇਹ ਪੁਲ ਰਾਹਗੀਰਾਂ ਲਈ ਹਾਦਸਿਆਂ ਦਾ ਕਾਰਨ ਬਣ ਗਿਆ ਸੀ। ਇਸ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਅੱਜ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਨੇ ਪੁਲ ਦੀ ਮੁਰੰਮਤ ਸ਼ੁਰੂ ਕੀਤੀ। ਦੱਸ ਦੇਈਏ ਕਿ ਜਿੱਥੇ ਇਹ ਪੁਲ ਉੱਪਰੋਂ ਦੀ ਖਸਤਾ ਹਾਲਤ ਵਿੱਚ ਹੈ ਉੱਥੇ ਹੀ ਇਸ ਪੁਲ ਦੇ ਆਸ ਪਾਸ ਗੈਰ ਕਾਨੂੰਨੀ ਮਾਈਨਿੰਗ ਹੋਣ ਕਾਰਨ ਪੁਲ ਦੇ ਪਾਵੇ ਨੰਗੇ ਹੋ ਚੁੱਕੇ ਹਨ।
ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਸੇਵਾਦਾਰ ਬਾਬਾ ਸਤਨਾਮ ਸਿੰਘ ਜਿਨ੍ਹਾਂ ਦੁਆਰਾ ਗੜ੍ਹਸ਼ੰਕਰ ਸ੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਨੂੰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਨੇ ਇਕੱਲੇ ਹੀ ਪੁਲ ਨੂੰ ਠੀਕ ਕਰਨ ਦੀ ਸੇਵਾ ਸ਼ੁਰੂ ਕੀਤੀ। ਬਾਬਾ ਜੀ ਨੂੰ ਦੇਖ ਕੇ ਥੋੜ੍ਹੀ ਹੀ ਦੇਰ ਵਿੱਚ ਆਸ ਪਾਸ ਦੇ ਪਿੰਡਾਂ ਦੇ ਲੋਕ ਤੇ ਸ਼ਰਧਾਲੂ ਵੀ ਪੁਲਿਸ ਜਮ੍ਹਾਂ ਹੋ ਗਏ ਤੇ ਪੁਲ 'ਤੇ ਜਮ੍ਹਾਂ ਹੋਈ ਰੇਤ ਅਤੇ ਚਿੱਕੜ ਨੂੰ ਹਟਾ ਦਿੱਤਾ ਗਿਆ। ਜਦੋਂ ਪਾਣੀ ਸੁੱਕ ਜਾਂਦਾ ਸੀ, ਤਾਂ ਪੁਲ 'ਤੇ ਸੈਂਕੜੇ ਟੋਏ ਸੀਮਿੰਟ ਅਤੇ ਬੱਜਰੀ ਦੇ ਮਿਸ਼ਰਣ ਨਾਲ ਭਰ ਜਾਂਦੇ ਸਨ। ਇਸ ਤੋਂ ਬਾਅਦ ਰੋਲਰ ਦੀ ਮਦਦ ਨਾਲ ਸੜਕ ਨੂੰ ਦਬਾ ਦਿੱਤਾ ਗਿਆ, ਤਾਂ ਜੋ ਵਾਹਨ ਆਸਾਨੀ ਨਾਲ ਲੰਘ ਸਕਣ। ਇਸ ਪਹਿਲ ਦੀ ਸਥਾਨਕ ਲੋਕਾਂ ਤੇ ਰਾਹਗੀਰਾਂ ਨੇ ਬਹੁਤ ਪ੍ਰਸ਼ੰਸਾ ਕੀਤੀ ਗਈ।
ਇਸ ਮੌਕੇ 'ਤੇ ਲੋਕ ਨਿਰਮਾਣ ਵਿਭਾਗ ਦੇ ਐਸਡੀਓ ਪਰਮਜੀਤ ਸਿੰਘ ਵੀ ਮੌਕੇ 'ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਵਿਭਾਗ ਨੇ ਪਹਿਲਾਂ ਹੀ ਇਸ ਪੁਲ ਦੀ ਮੁਰੰਮਤ ਦੀ ਯੋਜਨਾ ਬਣਾਈ ਸੀ ਪਰ ਹੁਣ ਵਿਭਾਗ ਦੇ ਕਰਮਚਾਰੀ ਵੀ ਬਾਬਾ ਸਤਨਾਮ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਸੇਵਾ ਦੇ ਨਾਲ-ਨਾਲ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਾਰ ਸੇਵਾ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਖੁੱਲ੍ਹ ਕੇ ਪ੍ਰਸ਼ੰਸਾ ਵੀ ਕੀਤੀ।
ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਪਹਿਲਾਂ ਇਸ ਪੁਲ 'ਤੇ ਸੈਂਕੜੇ ਟੋਏ ਸਨ, ਜੋ ਬਾਰਸ਼ਾਂ ਦੌਰਾਨ ਭਰ ਜਾਂਦੇ ਸਨ ਅਤੇ ਸੜਕ 'ਤੇ ਪਾਣੀ ਇਕੱਠਾ ਹੋਣ ਕਾਰਨ ਵਾਹਨ ਚਾਲਕਾਂ ਨੂੰ ਹਾਦਸਿਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹਾਦਸਿਆਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ, ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਸਾਹਿਬ ਦੇ ਮਹਾਂਪੁਰਖਾਂ ਨੇ ਇਸ ਪੁਲ ਦੀ ਮੁਰੰਮਤ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ 'ਤੇ ਲੈ ਕੇ ਇੱਕ ਮਹਾਨ ਸੇਵਾ ਦੀ ਮਿਸਾਲ ਕਾਇਮ ਕੀਤੀ ਹੈ।