Muktsar News: ਸ੍ਰੀ ਮੁਕਤਸਰ ਸਾਹਿਬ-ਮਲੋਟ ਮਾਰਗ ਹੁਣ ਆਮ ਲੋਕਾਂ ਲਈ ਸ਼ੁਰੂ ਹੋ ਗਿਆ ਹੈ। ਬੀਤੇ ਕਰੀਬ 2 ਸਾਲ ਤੋਂ ਇਸਦਾ ਨਿਰਮਾਣ ਕਾਰਜ ਸ਼ੁਰੂ ਸੀ, ਜਿਸ ਕਾਰਨ ਲੋਕਾਂ ਨੂੰ ਪਿੰਡਾਂ ਦੇ ਰਸਤੇ ਜਾਂ ਵਾਇਆ ਗਿੱਦੜਬਾਹਾ ਹੀ ਸ੍ਰੀ ਮੁਕਤਸਰ ਸਾਹਿਬ ਪਹੁੰਚਣਾ ਪੈਂਦਾ ਸੀ।
Trending Photos
Muktsar News: ਸ੍ਰੀ ਮੁਕਤਸਰ ਸਾਹਿਬ-ਮਲੋਟ ਮਾਰਗ ਹੁਣ ਆਮ ਲੋਕਾਂ ਲਈ ਸ਼ੁਰੂ ਹੋ ਗਿਆ ਹੈ। ਬੀਤੇ ਕਰੀਬ 2 ਸਾਲ ਤੋਂ ਇਸਦਾ ਨਿਰਮਾਣ ਕਾਰਜ ਸ਼ੁਰੂ ਸੀ, ਜਿਸ ਕਾਰਨ ਲੋਕਾਂ ਨੂੰ ਪਿੰਡਾਂ ਦੇ ਰਸਤੇ ਜਾਂ ਵਾਇਆ ਗਿੱਦੜਬਾਹਾ ਹੀ ਸ੍ਰੀ ਮੁਕਤਸਰ ਸਾਹਿਬ ਪਹੁੰਚਣਾ ਪੈਂਦਾ ਸੀ। ਅੱਜ ਪਿੰਡ ਰੁਪਾਣਾ ਵਿੱਚ ਮੁੱਖ ਸੜਕ ਉਤੇ ਸਥਿਤ ਸੇਮ ਨਾਲੇ ਦੇ ਪੁਲ ਦੀ ਉਸਾਰੀ ਉਪਰੰਤ ਇਸ ਮੁੱਖ ਸੜਕ ਦਾ ਰਸਮੀ ਉਦਘਾਟਨ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ।
ਸ੍ਰੀ ਮੁਕਤਸਰ ਸਾਹਿਬ-ਮਲੋਟ ਸੜਕ ਦੇ ਨਿਰਮਾਣ ਦਾ ਕਾਰਜ ਬੀਤੇ ਕਰੀਬ 6 ਮਹੀਨਿਆਂ ਤੋਂ ਲਗਭਗ ਪੂਰਾ ਹੋ ਚੁੱਕਾ ਸੀ ਪਰ ਪਿੰਡ ਰੁਪਾਣਾ ਵਿੱਚ ਸੇਮਨਾਲੇ ਦਾ ਪੁਲ ਨਾ ਬਣਨ ਕਾਰਨ ਲੋਕ ਇਸ ਮੁੱਖ ਮਾਰਗ ਤੋਂ ਨਹੀਂ ਸਨ ਜਾ ਸਕਦੇ। ਸੇਮ ਨਾਲੇ ਵਿਚ ਆਰਜੀ ਤੌਰ ਉਤੇ ਪੁਲ ਬਣਾਇਆ ਗਿਆ ਸੀ ਜਿਸ ਨਾਲ ਆਮ ਦਿਨਾਂ ਵਿਚ ਟ੍ਰੈਫਿਕ ਜਾਮ ਹੋ ਜਾਂਦਾ ਸੀ ਅਤੇ ਬਰਸਾਤ ਦੇ ਦਿਨਾਂ ਵਿਚ ਇਹ ਆਰਜੀ ਪੁਲ ਰੁੜ ਜਾਂਦਾ ਸੀ।
ਹੁਣ ਇਸ ਪੁਲ ਦਾ ਨਿਰਮਾਣ ਪੂਰਾ ਹੋਣ ਉਤੇ ਸ੍ਰੀ ਮੁਕਤਸਰ ਸਾਹਿਬ - ਮਲੋਟ ਮੁੱਖ ਮਾਰਗ ਉਤੇ ਆਵਾਜਾਈ ਸ਼ੁਰੂ ਹੋ ਗਈ। ਇਸ ਸੜਕ ਦਾ ਅੱਜ ਰਸਮੀ ਉਦਘਾਟਨ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਦ ਇਸ ਸੜਕ ਦਾ ਨਿਰਮਾਣ ਸ਼ੁਰੂ ਹੋਇਆ ਸੀ ਤਾਂ ਕੁਝ ਲੋਕ ਕਹਿੰਦੇ ਸਨ ਕਿ ਇਹ ਕਾਰਜ ਪੂਰਾ ਨਹੀਂ ਹੋਵੇਗਾ ਪਰ ਅੱਜ ਇਹ ਪੁਲ ਬਣ ਜਾਣ ਉਪਰੰਤ ਇਸ ਸੜਕ ਉਤੇ ਨਿਰਵਿਘਨ ਆਵਾਜਾਈ ਸ਼ੁਰੂ ਹੋ ਗਈ, ਜਿਸ ਨਾਲ ਲੋਕਾਂ ਨੂੰ ਸਹੂਲਤ ਮਿਲੀ ਹੈ।
ਇਹ ਵੀ ਪੜ੍ਹੋ : Mohali News: ਮੋਹਾਲੀ ਏਅਰਪੋਰਟ ਰੋਡ ਉਤੇ ਚੋਣਵੇਂ ਸਮੇਂ ਦੌਰਾਨ ਭਾਰੀ ਵਾਹਨਾਂ ਦੀ ਆਵਾਜਾਈ ਉਤੇ ਪਾਬੰਦੀ
ਦੱਸ ਦੇਈਏ ਕਿ ਮਲੋਟ ਨੂੰ ਫਿਰੋਜ਼ਪੁਰ, ਲੁਧਿਆਣਾ ਆਦਿ ਵੱਡੇ ਸ਼ਹਿਰਾਂ ਨਾਲ ਜੋੜਣ ਲਈ ਇਹ ਮੁੱਖ ਮਾਰਗ ਹੈ ਤੇ ਇਹ ਮਾਰਗ ਬੰਦ ਹੋਣ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਦੱਸ ਦੇਈਏ ਕਿ ਇਹ ਕਰੀਬ ਕਰੋੜ ਦਾ ਪ੍ਰੋਜੈਕਟ ਸੀ ਅਤੇ ਵਿਚ ਸ਼ੁਰੂ ਹੋਇਆ ਸੀ।
ਇਹ ਵੀ ਪੜ੍ਹੋ : ਲੁਧਿਆਣਾ ਨਗਰ ਨਿਗਮ ਜੋਨਡੀ ਵਿੱਚ ਦੂਸਰੇ ਦਿਨ ਵੀ ਬੀਜੇਪੀ ਦੇ ਕੌਂਸਲਰਾਂ ਅਤੇ ਵਰਕਰਾਂ ਦਾ ਧਰਨਾ ਜਾਰੀ