Khanna Accident: ਖੰਨਾ ਸ਼ਹਿਰ ਦੇ ਬੀਜਾ ਚੌਕ ਵਿੱਚ ਵੀਰਵਾਰ ਸਵੇਰੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਇੱਥੇ ਇੱਕ ਫੈਕਟਰੀ ਦੀ ਮਹਿਲਾ ਮਜ਼ਦੂਰਾਂ ਨਾਲ ਭਰੀ ਮਿੰਨੀ ਬੱਸ ਅਤੇ ਪੱਥਰ ਨਾਲ ਲੋਡ ਟਿੱਪਰ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ।
Trending Photos
Khanna Accident: ਖੰਨਾ ਸ਼ਹਿਰ ਦੇ ਬੀਜਾ ਚੌਕ ਵਿੱਚ ਵੀਰਵਾਰ ਸਵੇਰੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਇੱਥੇ ਇੱਕ ਫੈਕਟਰੀ ਦੀ ਮਹਿਲਾ ਮਜ਼ਦੂਰਾਂ ਨਾਲ ਭਰੀ ਮਿੰਨੀ ਬੱਸ ਅਤੇ ਪੱਥਰ ਨਾਲ ਲੋਡ ਟਿੱਪਰ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ, ਜਿਸ ਕਾਰਨ ਬੱਸ ਪਲਟ ਗਈ ਅਤੇ 20 ਤੋਂ ਵੱਧ ਔਰਤਾਂ ਜਖ਼ਮੀ ਹੋ ਗਈਆਂ।
ਮਿਲੀ ਜਾਣਕਾਰੀ ਅਨੁਸਾਰ ਬੱਸ ਵਿੱਚ ਸਵਾਰ ਔਰਤਾਂ ਨਿਜੀ ਫੈਕਟਰੀ ਦੀਆਂ ਮਜ਼ਦੂਰ ਹਨ ਜੋ ਹਰ ਰੋਜ਼ ਦੀ ਤਰ੍ਹਾਂ ਕੰਮ 'ਤੇ ਜਾ ਰਹੀਆਂ ਸਨ। ਜਦੋਂ ਬੱਸ ਬੀਜਾ ਚੌਕ 'ਤੇ ਪਹੁੰਚੀ ਤਾਂ ਇੱਕ ਤੇਜ਼ ਰਫ਼ਤਾਰ ਟਿੱਪਰ ਨੇ ਉਸਨੂੰ ਆ ਕੇ ਟੱਕਰ ਮਾਰ ਦਿੱਤੀ। ਟੱਕਰ ਇਨੀ ਜ਼ੋਰਦਾਰ ਸੀ ਕਿ ਬੱਸ ਰੋਡ 'ਤੇ ਪਲਟ ਗਈ। ਮੌਕੇ ਉਤੇ ਹਾਹਾਕਾਰ ਮਚ ਗਿਆ। ਔਰਤਾਂ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਭੱਜ ਕੇ ਮੌਕੇ ''ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਬੱਸ ਵਿਚੋਂ ਬਾਹਰ ਕੱਢਿਆ।
ਚਸ਼ਮਦੀਦਾਂ ਦੇ ਅਨੁਸਾਰ, ਦੋਵੇਂ ਵਾਹਨ ਤੇਜ਼ ਰਫ਼ਤਾਰ ਨਾਲ ਚੱਲ ਰਹੇ ਸਨ। ਸਥਾਨਕ ਸਰਪੰਚ ਗੁਰਮੀਤ ਸਿੰਘ ਨੇ ਦੱਸਿਆ ਕਿ ਜੇ ਵਾਹਨਾਂ ਦੀ ਰਫ਼ਤਾਰ ਹੌਲੀ ਹੁੰਦੀ ਤਾਂ ਇਹ ਹਾਦਸਾ ਨਹੀਂ ਵਾਪਰਦਾ ਸੀ। ਬੱਸ ਦੇ ਡਰਾਈਵਰ ਨੇ ਦਾਅਵਾ ਕੀਤਾ ਕਿ ਟਿੱਪਰ ਡਰਾਈਵਰ ਵੱਲੋਂ ਟੱਕਰ ਮਾਰੀ ਗਈ। ਦੂਜੇ ਪਾਸੇ ਜ਼ਖ਼ਮੀ ਔਰਤਾਂ ਨੇ ਵੀ ਦੱਸਿਆ ਕਿ ਉਹ ਬੀਜਾ ਚੌਕ 'ਤੇ ਪਹੁੰਚੀਆਂ ਸਨ ਕਿ ਅਚਾਨਕ ਟਿੱਪਰ ਨੇ ਬੱਸ ਨੂੰ ਟੱਕਰ ਮਾਰੀ।
ਟੱਕਰ ਤੋਂ ਬਾਅਦ ਬੱਸ ਪਲਟ ਗਈ ਤੇ ਔਰਤਾਂ ਉਸ ਵਿੱਚ ਫਸ ਗਈਆਂ। ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਦੇ ਸਬ ਇੰਸਪੈਕਟਰ ਸੁਖਦੇਵ ਸਿੰਘ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਬਚਾਅ ਕਾਰਜ ਸ਼ੁਰੂ ਕਰਦੇ ਹੋਏ ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਤੁਰੰਤ ਖੰਨਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਇਲਾਜ ਅਧੀਨ ਔਰਤਾਂ ''ਚੋਂ 10 ਨੂੰ ਜ਼ਿਆਦਾ ਸੱਟਾਂ ਲੱਗੀਆਂ ਹਨ। ਫਿਲਹਾਲ ਪੁਲਸ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Amritsar Encounter: ਅੱਜ ਤੜਕਸਾਰ ਅੰਮ੍ਰਿਤਸਰ ਪੁਲਿਸ ਤੇ ਬਦਮਾਸ਼ ਵਿਚਾਲੇ ਹੋਇਆ ਮੁਕਾਬਲਾ; ਮੁਲਜ਼ਮ ਜ਼ਖ਼ਮੀ