ਸਮਰਾਲਾ 'ਚ ਪੁਲਿਸ ਅਤੇ ਮੁਲਜ਼ਮਾਂ ਵਿਚਾਲੇ ਮੁੱਠਭੇੜ: ਰਿਵਾਲਵਰ ਖੋਹਣ ਦੀ ਕੋਸ਼ਿਸ਼ ਦੌਰਾਨ ਇੱਕ ਮੁਲਜ਼ਮ ਨੂੰ ਲੱਗੀ ਗੋਲੀ
Advertisement
Article Detail0/zeephh/zeephh2717491

ਸਮਰਾਲਾ 'ਚ ਪੁਲਿਸ ਅਤੇ ਮੁਲਜ਼ਮਾਂ ਵਿਚਾਲੇ ਮੁੱਠਭੇੜ: ਰਿਵਾਲਵਰ ਖੋਹਣ ਦੀ ਕੋਸ਼ਿਸ਼ ਦੌਰਾਨ ਇੱਕ ਮੁਲਜ਼ਮ ਨੂੰ ਲੱਗੀ ਗੋਲੀ

Samrala News: ਮਾਮਲਾ ਕੁਝ ਦਿਨ ਪਹਿਲਾਂ ਹਾਈਵੇ ਤੇ ਤਿੰਨ ਪ੍ਰਵਾਸੀ ਮਜ਼ਦੂਰਾਂ ਨੂੰ ਰੋਕਣ ਦੀ ਕੋਸ਼ਿਸ਼, ਨਾ ਰੁਕਣ ਤੇ ਚਲਾਈਆਂ ਸੀ ਦੋ ਗੋਲੀਆਂ ਜਿਸ ਵਿਚ ਮੋਟਰਸਾਈਕਲ ਸਵਾਰ ਦੀ ਬੱਖੀ ਵਿੱਚ ਲੱਗੀਆਂ ਸਨ ਦੋ ਗੋਲੀਆਂ ਜਿਸ ਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ ਸੀ।

 

ਸਮਰਾਲਾ 'ਚ ਪੁਲਿਸ ਅਤੇ ਮੁਲਜ਼ਮਾਂ ਵਿਚਾਲੇ ਮੁੱਠਭੇੜ: ਰਿਵਾਲਵਰ ਖੋਹਣ ਦੀ ਕੋਸ਼ਿਸ਼ ਦੌਰਾਨ ਇੱਕ ਮੁਲਜ਼ਮ ਨੂੰ ਲੱਗੀ ਗੋਲੀ

Samrala Encounter News(Varun Kaushal): ਅੱਜ ਸਵੇਰੇ ਤੜਕੇ 3 ਵਜੇ ਸਮਰਾਲਾ ਬਾਈਪਾਸ ਪਿੰਡ ਬੌਂਦਲੀ ਦੇ ਬੰਦ ਪਏ ਇੱਟਾਂ ਦੇ ਭੱਠੇ ਕੋਲ ਸਮਰਾਲਾ ਪੁਲਿਸ ਵੱਲੋਂ ਇੱਕ ਲੁੱਟ ਖੋਹ ਮਾਮਲੇ ਵਿੱਚ ਦੋ ਦੋਸ਼ੀਆਂ ਤੋਂ ਘਟਨਾ ਵਿੱਚ ਵਰਤੇ ਰਿਵਾਲਵਰ ਦੀ ਬਰਾਮਦਗੀ ਕਰਵਾਉਣ ਸਮੇਂ ,ਦੋਸ਼ੀਆਂ ਦੀ ਸਮਰਾਲਾ ਪੁਲਿਸ ਦੇ ਐਸਐਚਓ ਨਾਲ ਹੋਈ ਝੜਪ ,ਇਸ ਦੌਰਾਨ ਦੋਸ਼ੀਆਂ ਵੱਲੋਂ ਬਰਾਮਦਗੀ ਕਰਵਾਈ ਗਈ ਰਿਵਾਲਵਰ ਪੁਲਿਸ ਦੇ ਐਸਐਚਓ ਕੋਲੋਂ ਕੀਤੀ ਖੋਹਣ ਦੀ ਕੋਸ਼ਿਸ਼, ਦੋਸ਼ੀ ਸਤਨਾਮ ਸਿੰਘ ਦੇ ਪੈਰ ਤੇ ਲੱਗੀ ਗੋਲੀ ਦੋਨੋਂ ਦੋਸ਼ੀ ਕਾਬੂ। ਝੜਪ ਦੌਰਾਨ ਸਮਰਾਲਾ ਪੁਲਿਸ ਦੇ ਐਸਐਚ ਓ ਦੇ ਲੱਗੀਆਂ ਸੱਟਾਂ। ਜ਼ਖਮੀ ਦੋਸ਼ੀ ਸਮਰਾਲਾ ਸਿਵਲ ਹਸਪਤਾਲ ਦਾਖਲ। ਵੀਇਸ ਘਟਨਾ ਦਾ ਪਤਾ ਚਲਦੇ ਹੀ ਪੁਲਿਸ ਜਿਲਾ ਖੰਨਾ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਸਮੇਤ ਪੁਲਿਸ ਟੀਮ ਮੌਕੇ ਤੇ ਪਹੁੰਚ ਗਈ।

ਇਸ ਸਬੰਧ ਵਿੱਚ ਸੀਨੀਅਰ ਪੁਲਿਸ ਅਧਿਕਾਰੀ ਪਵਨਜੀਤ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਸਮਰਾਲਾ ਦੇ ਪਿੰਡ ਦਿਆਲਪੁਰਾ ਕੋਲ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਲੁਟੇਰਿਆਂ ਨੇ ਤਿੰਨ ਪ੍ਰਵਾਸੀ ਮਜ਼ਦੂਰਾਂ ਉੱਪਰ ਗੋਲੀਆਂ ਚਲਾ, ਮੋਟਰਸਾਈਕਲ ਖੋਹ ਫਰਾਰ ਹੋ ਸਨ ਅਤੇ ਇੱਕ ਪ੍ਰਵਾਸੀ ਮਜ਼ਦੂਰ ਤੇ ਦੋ ਗੋਲੀਆਂ ਵੱਖੀ ਵਿੱਚ ਲੱਗੀਆਂ ਸਨ ਜੋ ਚੰਡੀਗੜ੍ਹ ਦੇ ਵਿੱਚ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ।

ਇਸ ਸੰਬੰਧ ਵਿੱਚ ਸਮਰਾਲਾ ਪੁਲਿਸ ਜਿਲ੍ਹਾ ਖੰਨਾ ਦੇ ਐਸ ਐਸ ਪੀ ਵੱਲੋਂ ਦੋਸ਼ੀਆਂ ਨੂੰ ਫੜਨ ਲਈ ਵੱਖਰੀ ਵੱਖਰੀ ਕੁਝ ਟੀਮਾਂ ਬਣਾਈਆਂ ਗਈਆਂ ਸਨ ਜਿਨਾਂ ਵੱਲੋਂ ਗੰਭੀਰਤਾ ਨਾਲ ਪੁੱਛ ਗਿੱਛ ਚੱਲ ਰਹੀ ਸੀ ।ਇਸ ਸੰਬੰਧ ਵਿੱਚ ਪੁਲਿਸ ਵੱਲੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ।ਜਿਨਾਂ ਦੀ ਉਮਰ 19 ਤੋਂ 20 ਸਾਲ ਹੈ ਅਤੇ ਇੱਕ ਦੋਸ਼ੀ ਸੌਹਾਣਾ ਦੀ ਛੱਪੜੀ ਵਿੱਚ ਰਹਿਣ ਵਾਲਾ ਸੀ ਅਤੇ ਇੱਕ ਅੰਮ੍ਰਿਤਸਰ ਦੇ ਕੋਲ ਦਾ ਵਾਸੀ ਸੀ ।

ਅੱਜ ਸਵੇਰੇ ਤੜਕੇ 3 ਵਜੇ ਪੁਲਿਸ ਵੱਲੋਂ ਦੋਸ਼ੀਆਂ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਸਮਰਾਲਾ ਪੁਲਿਸ ਦੇ ਐਸ ਐਚ ਓ ਪਵਿੱਤਰ ਸਿੰਘ ਜਦੋਂ ਦੋਸ਼ੀਆਂ ਤੋਂ ਰਿਵਾਲਵਰ ਦੀ ਘਟਨਾ ਵਿੱਚ ਵਰਤੇ ਰਿਵਾਲਵਰ ਦੀ ਬਰਾਮਦਗੀ ਕਰਵਾਉਣ ਲੈ ਕੇ ਗਏ ਤਾਂ ਛੁਪਾਏ ਗਏ ਰਿਵਾਲਵਰ ਦਾ ਸਥਾਨ ਸਮਰਾਲਾ ਬਾਈਪਾਸ ਦੇ ਪਿੰਡ ਬੋਦਲੀ ਦੇ ਕੋਲ ਬੰਦ ਪਏ ਇੱਟਾਂ ਦੇ ਭੱਠੇ ਕੋਲ ਪਹੁੰਚੇ ਉਸ ਤੋਂ ਬਾਅਦ ਜਦੋਂ ਦੋਸ਼ੀਆਂ ਵੱਲੋਂ ਰਿਵਾਲਵਰ ਦੀ ਬਰਮਦਗੀ ਕਰਵਾਉਣ ਤੋਂ ਬਾਅਦ ਦੋਸ਼ੀਆਂ ਨੇ ਬੜੇ ਚਲਾਕੀ ਨਾਲ ਆਪਣੀ ਰਿਵਾਲਵਰ ਸਮਰਾਲਾ ਪੁਲਿਸ ਦੇ ਐਸਐਚਓ ਕੋਲੋਂ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਗੋਲੀ ਦੋਸ਼ੀ ਸਤਨਾਮ ਸਿੰਘ ਦੇ ਪੈਰ ਤੇ ਲੱਗ ਗਈ। ਇਸ ਸੂਚਨਾ ਬਾਰੇ ਜਦੋਂ ਇਸ ਘਟਨਾ ਬਾਰੇ ਜਦੋਂ ਪੁਲਿਸ ਜਿਲਾ ਖੰਨਾ ਨੂੰ ਪਤਾ ਲੱਗਿਆ ਤਾਂ ਪੁਲਿਸ ਜਿਲਾ ਖੰਨਾ ਦੇ ਸੀਨੀਅਰ ਅਧਿਕਾਰੀਆਂ ਸਮੇਤ ਪੁਲਿਸ ਟੀਮ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਵਿੱਚ ਜੁੱਟ ਗਈ।

ਪੁਲਿਸ ਨੇ ਇਹ ਵੀ ਦੱਸਿਆ ਕਿ ਜਿਸ ਸਮੇਂ ਦੋਸ਼ੀਆਂ ਨੇ ਘਟਨਾ ਨੂੰ ਅੰਜਾਮ ਦਿੱਤਾ ਉਸ ਸਮੇਂ ਇਹ ਭੰਗ( ਸੁੱਖੇ ) ਤੇ ਨਸ਼ੇ ਵਿੱਚ ਸੀ ਅਤੇ ਨਿਹੰਗ ਦੇ ਬਾਣੇ ਵਿੱਚ ਰਹਿ ਕੇ ਇਹ ਘਟਨਾ ਨੂੰ ਅੰਜਾਮ ਦਿੰਦੇ ਸੀ ਪੁਲਿਸ ਨੇ ਵੀ ਦੱਸਿਆ ਕਿ ਦੋਨੋਂ ਦੋਸ਼ੀਆਂ ਦੀ ਉਮਰ 19 ਤੋਂ 20 ਸਾਲ ਹੈ ਅਤੇ ਗੰਭੀਰਤਾ ਨਾਲ ਜਾਂਚ ਚੱਲ ਰਹੀ ਹੈ।

TAGS

Trending news

;