Talwandi Sabo News: ਵਿਧਾਇਕਾ ਬਲਜਿੰਦਰ ਕੌਰ ਨੇ ਤੀਆਂ ਮੇਲੇ ਦੌਰਾਨ ਗਿੱਧੇ ਨਾਲ ਬੰਨ੍ਹਿਆ ਰੰਗ
Advertisement
Article Detail0/zeephh/zeephh2858252

Talwandi Sabo News: ਵਿਧਾਇਕਾ ਬਲਜਿੰਦਰ ਕੌਰ ਨੇ ਤੀਆਂ ਮੇਲੇ ਦੌਰਾਨ ਗਿੱਧੇ ਨਾਲ ਬੰਨ੍ਹਿਆ ਰੰਗ

Talwandi Sabo News: ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿੱਚ ਅੱਜ ਦੀਆਂ ਲੜਕੀਆਂ ਨੂੰ ਪੰਜਾਬੀ ਸੱਭਿਆਚਾਰ ਅਤੇ ਪੁਰਾਤਨ ਵਿਰਸੇ ਨਾਲ ਜੋੜਨ ਦੇ ਮਕਸਦ ਨਾਲ ਫਾਊਂਡੇਸ਼ਨ ਵੱਲੋਂ ਤੀਜਾ ਤੀਆਂ ਦਾ ਮੇਲਾ ਕਰਵਾਇਆ ਗਿਆ।

Talwandi Sabo News: ਵਿਧਾਇਕਾ ਬਲਜਿੰਦਰ ਕੌਰ ਨੇ ਤੀਆਂ ਮੇਲੇ ਦੌਰਾਨ ਗਿੱਧੇ ਨਾਲ ਬੰਨ੍ਹਿਆ ਰੰਗ

Talwandi Sabo News: ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿੱਚ ਅੱਜ ਦੀਆਂ ਲੜਕੀਆਂ ਨੂੰ ਪੰਜਾਬੀ ਸੱਭਿਆਚਾਰ ਅਤੇ ਪੁਰਾਤਨ ਵਿਰਸੇ ਨਾਲ ਜੋੜਨ ਦੇ ਮਕਸਦ ਨਾਲ ਫਾਊਂਡੇਸ਼ਨ ਵੱਲੋਂ ਤੀਜਾ ਤੀਆਂ ਦਾ ਮੇਲਾ ਕਰਵਾਇਆ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਔਰਤਾਂ ਤੋਂ ਇਲਾਵਾ ਹਲਕੇ ਦੇ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਸ਼ਿਰਕਤ ਕੀਤੀ ਅਤੇ ਬੋਲੀਆਂ ਪਾ ਕੇ ਲੜਕੀਆਂ ਨਾਲ ਗਿੱਧਾ ਪਾ ਕੇ ਰੌਣਕਾਂ ਲਗਾਈਆਂ।

ਤੀਆਂ ਦੇ ਮੇਲੇ ਦੌਰਾਨ ਲੜਕੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਛੋਟੇ-ਛੋਟੇ ਲੜਕੇ ਤੇ ਲੜਕੀਆਂ ਨੇ ਸਟੇਜ ਉਤੇ ਆਪਣੀ ਅਦਾਕਾਰੀ ਨਾਲ ਖੂਬ ਰੰਗ ਬੰਨ੍ਹਿਆ। ਪੰਜਾਬੀ ਗਾਇਕ ਟਾਈਗਰ ਨੇ ਆਪਣੇ ਗੀਤਾਂ ਨਾਲ ਸਭ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਵਿਧਾਇਕ ਬਲਜਿੰਦਰ ਕੌਰ ਆਪਣੀ ਭਰਜਾਈ ਨਾਲ ਬੋਲੀਆਂ ਪਾਉਂਦੇ ਵੀ ਸਟੇਜ ਉਤੇ ਨਜ਼ਰ ਆਏ। ਸੁੱਖੀ ਉਬਾ ਨੇ ਸਟੇਜ ਤੋਂ ਬੋਲੀਆਂ ਪਾ ਕੇ ਪੁਰਾਤਨ ਤੀਆਂ ਯਾਦ ਕਰਵਾ ਦਿੱਤੀਆਂ।

ਇਹ ਵੀ ਪੜ੍ਹੋ : MP Gurmeet Hayer: ਰਾਜਸਥਾਨ ਵਿੱਚ ਸਿੱਖ ਲੜਕੀ ਨੂੰ ਪ੍ਰੀਖਿਆ ਦੇਣ ਤੋਂ ਰੋਕਣ ਉਤੇ ਸੰਸਦ ਮੈਂਬਰ ਗੁਰਮੀਤ ਹੇਅਰ ਦਾ ਵੱਡਾ ਬਿਆਨ

ਪ੍ਰਬੰਧਕਾਂ ਦਾ ਕਹਿਣਾ ਸੀ ਕਿ ਹਰ ਸਾਲ ਪੰਜਾਬੀ ਵਿਰਸੇ ਨਾਲ ਜੋੜਨ ਅਤੇ ਔਰਤਾਂ ਦੇ ਹੁਨਰ ਨੂੰ ਉਭਾਰਨ ਲਈ ਉਨ੍ਹਾਂ ਵੱਲੋਂ ਮੇਲਾ ਤੀਆਂ ਦਾ ਕਰਵਾਇਆ ਜਾਂਦਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਇਹ ਜਾਰੀ ਰਹੇਗਾ। ਵਿਧਾਇਕ ਬਲਜਿੰਦਰ ਕੌਰ ਨੇ ਫਾਊਂਡੇਸ਼ਨ ਵੱਲੋਂ ਹਰ ਸਾਲ ਕੀਤੇ ਜਾਂਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਕਿਹਾ ਕਿ ਅਜਿਹੇ ਸਮਾਗਮਾਂ ਨਾਲ ਜਿੱਥੇ ਭਾਈਚਾਰੇ ਵਿੱਚ ਵਾਧਾ ਹੁੰਦਾ ਹੈ ਉਥੇ ਹੀ ਪੁਰਾਤਨ ਸੱਭਿਆਚਾਰ ਨਾਲ ਵੀ ਜੋੜਨ ਲਈ ਸਹਾਇਕ ਸਿੱਧ ਹੁੰਦਾ ਹੈ।

ਦੂਜੇ ਪਾਸੇ ਬਰਨਾਲਾ ਦੇ "ਦਿਵਿਆਂਗ ਬੱਚੀਆਂ" ਨੇ ਤੀਜ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਅਤੇ ਇਸ ਸੱਭਿਆਚਾਰਕ ਪ੍ਰੋਗਰਾਮ ਵਿੱਚ ਪ੍ਰਸਿੱਧ ਪੰਜਾਬੀ ਫਿਲਮ ਅਦਾਕਾਰਾ ਪਰਵਿੰਦਰ ਗਿੱਲ ਆਪਣੇ ਸ਼ੂਟਿੰਗ ਸ਼ਡਿਊਲ ਤੋਂ ਵਿਸ਼ੇਸ਼ ਤੌਰ 'ਤੇ ਬਰਨਾਲਾ ਪਹੁੰਚੀ ਅਤੇ ਬੱਚਿਆਂ ਨਾਲ ਤੀਜ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਅਤੇ ਇਨ੍ਹਾਂ ਬੱਚਿਆਂ ਨੂੰ ਜੱਫੀ ਪਾ ਕੇ ਅਤੇ ਪਿਆਰ ਕਰਕੇ ਵਿਸ਼ੇਸ਼ ਸਤਿਕਾਰ ਦਿੱਤਾ। 
ਇਸ ਮੌਕੇ ਦਿਵਿਆਂਸ਼ "ਸਪੈਸ਼ਲ ਚਿਲਡਰਨ" ਸਗੀ-ਫੁਲਕਾਰੀ ਲਹਿੰਗਾ ਪਹਿਨ ਕੇ ਬਹੁਤ ਸੁੰਦਰ ਅਤੇ ਖਿੱਚ ਦਾ ਕੇਂਦਰ ਲੱਗ ਰਹੇ ਸਨ। ਬਰਨਾਲਾ ਦੇ ਸਮਾਜ ਸੇਵਕਾਂ ਵੱਲੋਂ ਮੁਫ਼ਤ ਚਲਾਏ ਜਾ ਰਹੇ ਗੂੰਗੇ-ਬੋਲੇ ਬੱਚਿਆਂ ਦੇ ਸਕੂਲ ਵਿੱਚ ਤੀਜ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਗਿਆ ਅਤੇ ਤੀਜ ਦੇ ਇਸ ਰੰਗੀਨ ਪ੍ਰੋਗਰਾਮ ਵਿੱਚ, "ਵਿਸ਼ੇਸ਼ ਬੱਚਿਆਂ ਨੇ ਗਿੱਧਾ ਭੰਗੜਾ ਸੋਲੋ ਡਾਂਸ ਕਰਕੇ ਲੋਕਾਂ ਦੇ ਸਾਹਮਣੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਫਿਲਮ ਸਟਾਰ ਪਰਵਿੰਦਰ ਗਿੱਲ ਨੇ ਕਿਹਾ ਕਿ ਇਨ੍ਹਾਂ ਵਿਸ਼ੇਸ਼ ਬੱਚਿਆਂ ਨਾਲ ਤੀਜ ਤਿਉਹਾਰ ਮਨਾ ਕੇ ਅਜਿਹਾ ਮਹਿਸੂਸ ਹੋਇਆ ਜਿਵੇਂ ਪਰਮਾਤਮਾ ਧਰਤੀ 'ਤੇ ਆ ਗਿਆ ਹੋਵੇ। ਸਾਨੂੰ ਇਨ੍ਹਾਂ ਬੱਚਿਆਂ ਅਤੇ ਹੋਰ ਬੱਚਿਆਂ ਵਿੱਚ ਫ਼ਰਕ ਨਹੀਂ ਕਰਨਾ ਚਾਹੀਦਾ। ਇਨ੍ਹਾਂ ਦਿਵਿਆਂਗ ਸਪੈਸ਼ਲ ਬੱਚਿਆਂ, ਜੋ ਸਿਰਫ਼ ਇਸ਼ਾਰਿਆਂ ਰਾਹੀਂ ਸਮਝਦੇ ਹਨ, ਨੇ ਨੱਚ-ਗਾ ਕੇ ਤੀਜ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਅਤੇ ਉਨ੍ਹਾਂ ਦੇ ਚਿਹਰਿਆਂ 'ਤੇ ਖੁਸ਼ੀ ਸਾਫ਼ ਦਿਖਾਈ ਦੇ ਰਹੀ ਸੀ।

 

ਇਹ ਵੀ ਪੜ੍ਹੋ : Derabassi News: ਡੇਰਾਬੱਸੀ ਦੀ ਗੋਲਡਨ ਪਾਮ ਸੋਸਾਇਟੀ ਵਾਸੀਆਂ ਨੇ ਬਿਲਡਰ ਖ਼ਿਲਾਫ਼ ਕੱਢਿਆ ਰੋਸ ਮਾਰਚ

Trending news

;