Batala News: ਬਟਾਲਾ ਦੇ ਰਹਿਣ ਵਾਲੇ ਉੱਚ ਸਿੱਖਿਆ ਹਾਸਲ ਭਰਾ ਪਿੱਗ ਫਾਰਮਿੰਗ ਵਿੱਚ ਮੋਟੀ ਕਮਾਈ ਕਰ ਰਹੇ ਹਨ। ਇੱਕ ਭਰਾ ਨੇ ਬੈਂਕਿੰਗ ਵਿੱਚ ਡੀਏ ਐਮਐਸਪੀ ਤੇ ਪੀਐਚਡੀ ਕੀਤੀ ਹੈ ਜਦਕਿ ਦੂਜੇ ਭਰਾ ਨੇ ਡਿਪਲੋਮਾ ਕਰਕੇ ਹੁਣ ਟੈਕੀਲਾਮ ਸੈਕਟਰ ਵਿੱਚ ਤਾਇਨਾਤ ਹੈ।
Trending Photos
Batala News: ਬਟਾਲਾ ਦੇ ਰਹਿਣ ਵਾਲੇ ਉੱਚ ਸਿੱਖਿਆ ਹਾਸਲ ਭਰਾ ਪਿੱਗ ਫਾਰਮਿੰਗ ਵਿੱਚ ਮੋਟੀ ਕਮਾਈ ਕਰ ਰਹੇ ਹਨ। ਇੱਕ ਭਰਾ ਨੇ ਬੈਂਕਿੰਗ ਵਿੱਚ ਡੀਏ ਐਮਐਸਪੀ ਤੇ ਪੀਐਚਡੀ ਕੀਤੀ ਹੈ ਜਦਕਿ ਦੂਜੇ ਭਰਾ ਨੇ ਡਿਪਲੋਮਾ ਕਰਕੇ ਹੁਣ ਟੈਕੀਲਾਮ ਸੈਕਟਰ ਵਿੱਚ ਤਾਇਨਾਤ ਹੈ। ਦੋਵੇਂ ਭਰਾਵਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਕਈ ਕੰਮ ਕਰਨ ਮਗਰੋਂ ਉਨ੍ਹਾਂ ਨੂੰ ਇੱਕ ਵੈਟਰਨਰੀ ਡਾਕਟਰ ਮਿਲੇ ਜਿਨ੍ਹਾਂ ਨੇ ਉਨ੍ਹਾਂ ਨੂੰ ਪਿੱਗ ਫਾਰਮਿੰਗ ਦੀ ਸਲਾਹ ਦਿੱਤੀ ਜਦੋਂ ਕਈ ਕੰਮਾਂ ਦੇ ਵਿੱਚ ਅਸਫਲ ਰਹੇ ਤਾਂ ਉਨ੍ਹਾਂ ਨੇ ਪਿੱਗ ਫਾਰਮਿੰਗ ਦਾ ਕਾਰੋਬਾਰ ਸ਼ੁਰੂ ਕਰ ਲਿਆ।
ਸ਼ੁਰੂਆਤ ਉਨ੍ਹਾਂ ਦੇ ਪਿਤਾ ਨੇ ਇਸ ਕੰਮ ਦਾ ਵਿਰੋਧ ਵੀ ਕੀਤਾ ਉਸ ਦੇ ਪਿਤਾ ਨੇ ਕਿਹਾ ਕਿ ਇੰਨੀ ਪੜ੍ਹਾਈ ਲਿਖਾਈ ਕਰਕੇ ਕੀ ਹੁਣ ਤੂੰ ਗੋਹਾ ਸੁੱਟੋਗੇ ਪਰ ਹੌਲੀ-ਹੌਲੀ ਜਦੋਂ ਪੰਜਾਬ ਸਰਕਾਰ ਦੀ ਸਕੀਮ ਤਹਿਤ ਟ੍ਰੇਨਿੰਗ ਲਈ। ਟ੍ਰੇਨਿੰਗ ਲੈਣ ਮਗਰੋਂ ਅਸੀਂ ਦੋਵਾਂ ਭਰਾਵਾਂ ਨੇ ਕਾਰੋਬਾਰ ਸ਼ੁਰੂ ਕਰ ਲਿਆ। ਅੱਜ ਅਸੀਂ ਚੰਗਾ ਚੌਖਾ ਮੁਨਾਫਾ ਖੱਟਦੇ ਹਾਂ ਰੋਜ਼ਾਨਾ ਦੋ ਘੰਟੇ ਅਸੀਂ ਇਸ ਫਾਰਮ ਨੂੰ ਦਿੰਦੇ ਹਾਂ। ਅਸੀਂ ਕੋਈ ਵੀ ਮੁਲਾਜ਼ਮ ਨਹੀਂ ਰੱਖਿਆ ਦਾ ਅਸੀਂ ਖੁਦ ਦੋਨੋਂ ਭਰਾ ਸਵੇਰ ਨੂੰ ਫਾਰਮ ਉਤੇ ਆਉਦੇ ਹਾਂ ਆ ਕੇ ਜਾਨਵਰਾਂ ਨੂੰ ਉਹਨਾਂ ਦੀ ਖੁਰਾਕ ਦਿੰਦੇ ਹਾਂ ਖੁਰਾਕ ਦੇਣ ਮਗਰੋਂ ਦੁਬਾਰਾ ਸ਼ਾਮ ਨੂੰ ਇਕ ਘੰਟਾ ਆ ਕੇ ਇਨ੍ਹਾਂ ਦੀ ਸਾਫ ਸਫਾਈ ਕਰਦੇ ਹਾਂ ਅਤੇ ਮੁੜ ਇਨ੍ਹਾਂ ਨੂੰ ਖੁਰਾਕ ਦਿੰਦੇ ਅਸੀਂ ਬਰੀਡਿੰਗ ਵੀ ਖੁਦ ਕਰਦੇ ਹਾਂ ਅਸੀਂ ਬਾਹਰੋਂ ਜਾਨਵਰ ਨਹੀਂ ਲੈਂਦੇ।
ਅੱਠ ਮਹੀਨੇ ਵਿੱਚ ਇਕ ਜਾਨਵਰ ਵਿਕਣ ਯੋਗ ਹੋ ਜਾਂਦਾ ਹੈ ਹੈ। ਅਸਾਮ ਅਤੇ ਗੁਹਾਟੀ ਵਰਗੇ ਸੂਬੇ ਇਨ੍ਹਾਂ ਜਾਨਵਰਾਂ ਨੂੰ ਖਰੀਦਦੇ ਹਨ। ਪੰਜਾਬ ਵਿੱਚ ਇਨ੍ਹਾਂ ਦਾ ਮੰਡੀਕਰਨ ਬਹੁਤ ਥੋੜ੍ਹਾ ਹੈ। ਗੁਹਾਟੀ ਅਤੇ ਅਸਾਮ ਇਦਾਂ ਜਾਨਵਰਾਂ ਨੂੰ ਖਰੀਦ ਕੇ ਵਿਦੇਸ਼ ਵਿੱਚ ਭੇਜਦਾ ਹੈ ਜੋ ਆਮ ਲੋਕਾਂ ਨੇ ਪਿੱਗ ਗੰਦਗੀ ਵਿੱਚ ਦੇਖਦੇ ਹਨ ਇਹ ਉਹ ਨਹੀਂ ਹਨ। ਇਹ ਪਾਲਤੂ ਜਾਨਵਰ ਹਨ ਉਸ ਨੇ ਨੈਸ਼ਨਲ ਚੈਂਪੀਅਨਸ਼ਿਪ ਤੋਂ ਇਲਾਵਾ ਕਈ ਹੋਰ ਸੂਬਾ ਪੱਧਰੀ ਇਨਾਮ ਵੀ ਜਿੱਤੇ ਹਨ।
ਇਹ ਵੀ ਪੜ੍ਹੋ : Bathinda News: ਨਸ਼ੇ ਦੀ ਲੱਤ ਲਈ ਪਤੀ ਨੇ ਪਤਨੀ ਦੇ ਵਾਲ ਕੱਟ ਕੇ ਵੇਚੇ; ਪਤਨੀ ਨੇ ਲਗਾਏ ਗੰਭੀਰ ਦੋਸ਼