Samrala News: ਪੁਲਿਸ ਨੇ ਨਾਕੇਬੰਦੀ ਦੌਰਾਨ ਇੱਕ ਵਿਅਕਤੀ ਨੂੰ ਸ਼ੱਕੀ ਦੇ ਆਧਾਰ ‘ਤੇ ਰੋਕਿਆ ਗਿਆ। ਤਲਾਸ਼ੀ ਵਿੱਚ ਉਸਦੇ ਕੋਲੋਂ .32‑ਬੋਰ ਰਿਵਾਲਵਰ ਤੇ 2 ਜਿੰਦਾ ਕਾਰਤੂਸ ਮਿਲੇ।
Trending Photos
Samrala News: ਸਮਰਾਲਾ ਪੁਲਿਸ ਵੱਲੋਂ ਨਾਕੇ ਦੌਰਾਨ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਦੇ ਪਾਸੋਂ ਇੱਕ ਨਜਾਇਜ .32‑ਬੋਰ ਰਿਵਾਲਵਰ ਅਤੇ 2 ਜਿੰਦਾ ਕਾਰਤੂਸ ਕਾਬੂ ਕੀਤੇ ਗਏ। ਇਹ ਕਾਰਵਾਈ ਪੁਲਿਸ ਚੌਂਕੀ ਹੇਡੋਂ ਅੱਗੇ ਕੀਤੀ ਗਈ ਸਪੈਸ਼ਲ ਨਾਕਾਬੰਦੀ ਦੌਰਾਨ ਹੋਈ।
ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਕੇਸ ਵਿਚ ਨਾਮਜ਼ਦ ਵਿਅਕਤੀ ਦੀ ਪਹਿਚਾਣ ਫਰਮਾਨ ਵਾਸੀ ਪਿੰਡ ਝੱਮਟ ਵਜੋਂ ਹੋਈ ਹੈ। ਪੁਲਿਸ ਨੇ ਨਾਕੇਬੰਦੀ ਦੌਰਾਨ ਇੱਕ ਵਿਅਕਤੀ ਨੂੰ ਸ਼ੱਕੀ ਦੇ ਆਧਾਰ ‘ਤੇ ਰੋਕਿਆ ਗਿਆ। ਤਲਾਸ਼ੀ ਵਿੱਚ ਉਸਦੇ ਕੋਲੋਂ .32‑ਬੋਰ ਰਿਵਾਲਵਰ ਤੇ 2 ਜਿੰਦਾ ਕਾਰਤੂਸ ਮਿਲੇ। ਉਸਦੇ ਖਿਲਾਫ ‘ਆਰਮਸ ਐਕਟ’ ਅਧੀਨ ਕੇਸ ਦਰਜ ਕੀਤਾ ਗਿਆ।”
ਡੀਐਸਪੀ ਦੇ ਮੁਤਾਬਕ, ਮੁੱਢਲੀ ਪੁੱਛਗਿੱਛ ਵਿੱਚ ਦੋਸ਼ੀ ਨੇ ਕਿਹਾ ਕਿ ਉਹ ਜ਼ਬਤੀ ਗਏ ਹਥਿਆਰ ਨੂੰ ਖੇਤਾਂ ਵਿੱਚੋਂ ਮਿਲਿਆ ਸੀ। ਪੁਲਿਸ ਨੇ ਹੋਰ ਤਫਤੀਸ਼ ਲਈ ਉਸਨੂੰ ਪੁਲਿਸ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈਣ ਦੀ ਕੋਸ਼ਿਸ ਕਰੇਗੀ ਤਾਂ ਜੋ ਕਿ ਇਸ ਮਾਮਲੇ ਵਿਚ ਹੋਰ ਕਾਰਵਾਈ ਵੀ ਕੀਤੀ ਜਾ ਸਕੇ।